ਬਿਨਾਂ ਸਮਝੌਤੇ ਦੇ ਬਣੀ ਤਾਲਿਬਾਨ ਸਰਕਾਰ, ਦੁਨੀਆ ਸੋਚ-ਸਮਝ ਕੇ ਲਵੇ ਫੈਸਲਾ: ਪੀ.ਐੱਮ. ਮੋਦੀ

ਬਿਨਾਂ ਸਮਝੌਤੇ ਦੇ ਬਣੀ ਤਾਲਿਬਾਨ ਸਰਕਾਰ, ਦੁਨੀਆ ਸੋਚ-ਸਮਝ ਕੇ ਲਵੇ ਫੈਸਲਾ: ਪੀ.ਐੱਮ. ਮੋਦੀ

ਨਵੀਂ ਦਿੱਲੀ - SCO ਸੰਮੇਲਨ ਦਾ ਹਿੱਸਾ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਵਾਰ ਖੁੱਲ੍ਹ ਕੇ ਅਫਗਾਨਿਸਤਾਨ ਮੁੱਦੇ 'ਤੇ ਆਪਣੇ ਵਿਚਾਰ ਰੱਖੇ ਹਨ। ਇੱਕ ਪਾਸੇ ਉਨ੍ਹਾਂ ਨੇ ਉੱਥੇ ਦੀ ਮੌਜੂਦਾ ਸਥਿਤੀ 'ਤੇ ਆਪਣੀ ਚਿੰਤਾ ਸਪੱਸ਼ਟ ਕੀਤੀ ਹੈ ਤਾਂ ਉਥੇ ਹੀ ਦੂਜੇ ਪਾਸੇ ਉਨ੍ਹਾਂ ਨੇ ਤਾਲਿਬਾਨ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਹੈ। ਪੀ.ਐੱਮ. ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਫਗਾਨਿਸਤਾਨ ਵਿੱਚ ਮੌਜੂਦ ਤਾਲਿਬਾਨੀ ਸਰਕਾਰ ਸਮਾਵੇਸ਼ੀ ਨਹੀਂ ਹੈ।

ਪੀ.ਐੱਮ. ਮੋਦੀ  ਦਾ ਤਾਲਿਬਾਨ 'ਤੇ ਨਿਸ਼ਾਨਾ
ਉਨ੍ਹਾਂ ਕਿਹਾ ਹੈ ਕਿ ਭਾਰਤ ਮੰਨਦਾ ਹੈ ਕਿ ਅਫਗਾਨਿਸਤਾਨ ਵਿੱਚ ਬਣੀ ਤਾਲਿਬਾਨ ਸਰਕਾਰ ਸਮਾਵੇਸ਼ੀ ਨਹੀਂ ਹੈ। ਬਿਨਾਂ ਕਿਸੇ ਸਮਝੌਤੇ ਜਾਂ ਫਿਰ ਕਰਾਰ ਦੇ ਇਸ ਸਰਕਾਰ ਨੂੰ ਬਣਾਇਆ ਗਿਆ ਹੈ। ਉੱਥੇ ਔਰਤਾਂ ਦੀ ਸੁਰੱਖਿਆ ਵੀ ਚਿੰਤਾ ਦਾ ਵਿਸ਼ਾ ਹੈ। ਅਜਿਹੇ ਵਿੱਚ ਹੁਣ ਪੂਰੀ ਦੁਨੀਆ ਨੂੰ ਅਫਗਾਨਿਸਤਾਨ ਵਿੱਚ ਬਣੀ ਇਸ ਨਵੀਂ ਸਰਕਾਰ 'ਤੇ ਸੋਚ-ਸਮਝ ਕੇ ਕੋਈ ਨਾ ਕੋਈ ਫੈਸਲਾ ਲੈਣਾ ਹੀ ਪਵੇਗਾ। ਇਸ ਮਾਮਲੇ ਵਿੱਚ ਭਾਰਤ ਯੂ.ਐੱਨ. ਦਾ ਸਮਰਥਨ ਕਰਦਾ ਹੈ।

ਪੀ.ਐੱਮ. ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਅਫਗਾਨਿਸਤਾਨ ਵਿੱਚ ਹਥਿਆਰਾਂ ਦੇ ਦਮ 'ਤੇ ਸਰਕਾਰ ਬਣਾਈ ਗਈ ਹੈ। ਅਜਿਹੇ ਵਿੱਚ ਜੇਕਰ ਛੇਤੀ ਹੀ ਅਫਗਾਨਿਸਤਾਨ ਵਿੱਚ ਸ਼ਾਂਤੀ ਬਹਾਲ ਨਹੀਂ ਕੀਤੀ ਗਈ ਤਾਂ ਇਸਦਾ ਅਸਰ ਪੂਰੀ ਦੁਨੀਆ 'ਤੇ ਪਵੇਗਾ।

ਅੱਤਵਾਦ 'ਤੇ ਜੀਰੋ ਟਾਲਰੈਂਸ ਨੀਤੀ
ਇਸ ਵਜ੍ਹਾ ਨਾਲ SCO ਸੰਮੇਲਨ ਵਿੱਚ ਮੋਦੀ ਨੇ ਕਿਹਾ ਹੈ ਕਿ ਅਫਗਾਨਿਸਤਾਨ ਨੂੰ ਹੁਣ ਅੱਤਵਾਦ ਲਈ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਉੱਥੇ ਸ਼ਾਂਤੀ ਬਹਾਲ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਇਸ ਤੋਂ ਇਲਾਵਾ ਆਪਣੇ ਭਾਸ਼ਣ  ਦੌਰਾਨ ਅੱਤਵਾਦ 'ਤੇ ਵੀ ਵਿਸਥਾਰ ਨਾਲ ਗੱਲ ਕੀਤੀ। ਜਿਸ ਸੰਮੇਲਨ ਵਿੱਚ ਪਾਕਿ ਪੀ.ਐੱਮ. ਇਮਰਾਨ ਖਾਨ ਨੇ ਵੀ ਹਿੱਸਾ ਲਿਆ ਸੀ, ਉੱਥੇ ਮੋਦੀ ਨੇ ਦੋ ਟੁਕ ਕਿਹਾ ਕਿ ਹੁਣ ਦੁਨੀਆ ਨੂੰ ਅਜਿਹੀ ਨੀਤੀ ਬਣਾਉਣ ਦੀ ਜ਼ਰੂਰਤ ਹੈ ਜਿੱਥੇ ਅੱਤਵਾਦ ਨੂੰ ਲੈ ਕੇ ਜੀਰੋ ਟਾਲਰੈਂਸ ਦੀ ਪਾਲਿਸੀ ਹੋਵੇ।

-

Credit : www.jagbani.com

  • TODAY TOP NEWS