ਮੁੱਖ ਮੰਤਰੀ ਦੇ ਨਾਂ ਦਾ ਐਲਾਨ ਤੋਂ ਪਹਿਲਾਂ ਸੁਖਜਿੰਦਰ ਰੰਧਾਵਾ ਨੇ ਕੈਪਟਨ ਬਾਰੇ ਆਖੀਆਂ ਵੱਡੀਆਂ ਗੱਲਾਂ

ਮੁੱਖ ਮੰਤਰੀ ਦੇ ਨਾਂ ਦਾ ਐਲਾਨ ਤੋਂ ਪਹਿਲਾਂ ਸੁਖਜਿੰਦਰ ਰੰਧਾਵਾ ਨੇ ਕੈਪਟਨ ਬਾਰੇ ਆਖੀਆਂ ਵੱਡੀਆਂ ਗੱਲਾਂ

ਚੰਡੀਗੜ੍ਹ : ਮੁੱਖ ਮੰਤਰੀ ਦੇ ਨਾਂ ਦੀ ਦੌੜ ਵਿਚ ਸਭ ਤੋਂ ਮੋਹਰੀ ਚੱਲ ਰਹੇ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਸਿਰ ਦਾ ਤਾਜ ਦੱਸਿਆ ਹੈ। ਰੰਧਾਵਾ ਨੇ ਕਿਹਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦਾ ਹੀ ਦੂਜਾ ਰੂਪ ਹਨ। ਰੰਧਾਵਾ ਨੇ ਕਿਹਾ ਕਿ ਪਰਿਵਾਰ ਵਿਚ ਕਈ ਵਾਰ ਮੱਤਭੇਦ ਹੋ ਜਾਂਦੇ ਹਨ ਪਰ ਪਰਿਵਾਰ ਕਦੇ ਵੱਖ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਕੈਪਟਨ ਸਾਡੇ ਪਰਿਵਾਰ ਦੇ ਹੈੱਡ ਹਨ ਅਤੇ ਸਾਡੇ ਤੋਂ ਕਦੇ ਵੱਖ ਨਹੀਂ ਹੋਣਗੇ।

ਰੰਧਾਵਾ ਨੇ ਕਿਹਾ ਕਿ ਉਹ 20 ਸਾਲ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹਨ ਅਤੇ ਉਨ੍ਹਾਂ ਮੈਨੂੰ ਹਮੇਸ਼ਾ ਆਪਣੇ ਪੁੱਤਰ ਰਣਇੰਦਰ ਵਾਂਗ ਹੀ ਸਮਝਿਆ ਹੈ। ਉਨ੍ਹਾਂ ਕਿਹਾ ਕਿ ਮਤਭੇਦ ਕਾਰਣ ਭਾਵੇਂ ਉਨ੍ਹਾਂ ਦੇ ਮੂੰਹੋਂ ਕੁੱਝ ਗੱਲਾਂ ਨਿਕਲ ਗਈਆਂ ਹੋਣ ਪਰ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਬਾਰੇ ਕਦੇ ਵੀ ਕੁੱਝ ਨਹੀਂ ਕਿਹਾ। ਰੰਧਾਵਾ ਨੇ ਕਿਹਾ ਕਿ ਕਿਸੇ ਵੀ ਸਰਕਾਰ ਨਹੀਂ ਚਾਰ ਮਹੀਨੇ ਨਹੀਂ ਸਗੋਂ ਚਾਰ ਦਿਨ ਹੀ ਬਹੁਤ ਹੁੰਦੇ ਹਨ ਪਰ ਮਨਸ਼ਾ ਸਾਫ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਕੰਮ ਹੀ ਨਹੀਂ ਕਰਨਾ ਫਿਰ ਭਾਵੇਂ ਉਸ ਨੂੰ 20 ਸਾਲ ਮੰਤਰੀ ਅਤੇ ਭਾਵੇਂ ਮੁੱਖ ਮੰਤਰੀ ਬਣਾ ਦਿਓ ਕੁੱਝ ਨਹੀਂ ਹੋਵੇਗਾ।

Credit : www.jagbani.com

  • TODAY TOP NEWS