ਫਰਾਂਸ ਦੀ ਨਾਰਾਜ਼ਗੀ 'ਤੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਦਿੱਤਾ ਇਹ ਸਪੱਸ਼ਟੀਕਰਨ

ਫਰਾਂਸ ਦੀ ਨਾਰਾਜ਼ਗੀ 'ਤੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਦਿੱਤਾ ਇਹ ਸਪੱਸ਼ਟੀਕਰਨ

ਕੈਨਬਰਾ (ਏਪੀ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਐਤਵਾਰ ਨੂੰ ਕਿਹਾ ਕਿ ਫਰਾਂਸ ਨੂੰ ਪਤਾ ਹੋਵੇਗਾ ਕਿ ਆਸਟ੍ਰੇਲੀਆ ਨੂੰ ਇੱਕ "ਡੂੰਘੀ ਅਤੇ ਗੰਭੀਰ ਚਿੰਤਾ" ਸੀ ਕਿ ਪੈਰਿਸ ਜਿਹੜੇ ਪਣਡੁੱਬੀ ਬੇੜੇ ਨੂੰ ਬਣਾ ਰਿਹਾ ਹੈ ਉਹ ਆਸਟ੍ਰੇਲੀਆਈ ਜ਼ਰੂਰਤਾਂ ਨੂੰ ਪੂਰਾ ਨਹੀਂ ਕਰੇਗਾ। ਗੌਰਤਲਬ ਹੈ ਕਿ ਕੈਨਬਰਾ ਵੱਲੋਂ ਪੈਰਿਸ ਨਾਲ ਪਣਡੁੱਬੀ ਬਣਾਉਣ ਦੇ ਸਮਝੌਤੇ ਨੂੰ ਰੱਦ ਕਰਨ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੰਬੰਧ ਤਣਾਅਪੂਰਨ ਹੋ ਗਏ ਹਨ। 

ਫਰਾਂਸ ਨੇ ਆਸਟ੍ਰੇਲੀਆ 'ਤੇ 12 ਰਵਾਇਤੀ ਡੀਜ਼ਲ-ਬਿਜਲੀ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਬਣਾਉਣ ਦੇ ਨੇਵਲ ਗਰੁੱਪ ਨਾਲ 90 ਅਰਬ ਆਸਟ੍ਰੇਲੀਅਨ ਡਾਲਰ (66 ਬਿਲੀਅਨ ਡਾਲਰ) ਦੇ ਸਮਝੌਤੇ ਤੋਂ ਪਿੱਛੇ ਹਟਣ ਦੇ ਆਪਣੇ ਇਰਾਦਿਆਂ ਨੂੰ ਲੁਕਾਉਣ ਦਾ ਦੋਸ਼ ਲਾਇਆ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਸਟ੍ਰੇਲੀਆ ਅਤੇ ਬ੍ਰਿਟੇਨ ਦੇ ਨਾਲ ਇਕ ਨਵੇਂ ਗਠਜੋੜ ਦਾ ਐਲਾਨ ਕੀਤਾ ਸੀ ਜਿਸ ਦੇ ਤਹਿਤ ਪਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਅੱਠ ਪਣਡੁੱਬੀਆਂ ਦੀ ਸਪਲਾਈ ਕਰਨ ਦਾ ਐਲਾਨ ਕੀਤਾ ਗਿਆ ਹੈ। ਮੌਰੀਸਨ ਨੇ ਇਸ ਫ਼ੈਸਲੇ ਲਈ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਵਿਗੜਦੀ ਰਣਨੀਤਕ ਸਥਿਤੀ ਨੂੰ ਕਾਰਨ ਦੱਸਿਆ। ਹਾਲਾਂਕਿ, ਉਹਨਾ ਨੇ ਹਾਲ ਦੇ ਸਾਲਾਂ ਵਿੱਚ ਇਸ ਖੇਤਰ ਵਿੱਚ ਚੀਨ ਦੇ ਵੱਧ ਰਹੇ ਦਬਦਬੇ ਦਾ ਜ਼ਿਕਰ ਨਹੀਂ ਕੀਤਾ। 

ਪੜ੍ਹੋ ਇਹ ਅਹਿਮ ਖਬਰ - AUKUS ਸਮਝੌਤੇ ਦੇ ਬਾਅਦ ਚੀਨ ਬੋਲਿਆ, ਆਸਟ੍ਰੇਲੀਆ ਹੁਣ "ਪ੍ਰਮਾਣੂ ਹਮਲੇ ਲਈ ਸੰਭਾਵੀ ਨਿਸ਼ਾਨਾ"

ਮੌਰੀਸਨ ਨੇ ਕਿਹਾ ਕਿ ਆਸਟ੍ਰੇਲੀਆ ਨੂੰ ਜਿਸ ਤਰ੍ਹਾਂ ਦੀਆਂ ਪਣਡੁੱਬੀਆਂ ਦੀ ਲੋੜ ਹੈ, ਫਰਾਂਸ ਦੁਆਰਾ ਬਣਾਈਆਂ ਜਾ ਰਹੀਆਂ ਪਣਡੁੱਬੀਆਂ ਉਸ ਕਿਸਮ ਦੀਆਂ ਨਹੀਂ ਸਨ। ਮੌਰੀਸਨ ਨੇ ਕਿਹਾ,“ਫਰਾਂਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਸਾਨੂੰ ਹਮਲਾਵਰ ਸ਼੍ਰੇਣੀ ਦੀਆਂ ਪਣਡੁੱਬੀਆਂ ਬਾਰੇ ਡੂੰਘੀ ਅਤੇ ਗੰਭੀਰ ਚਿੰਤਾ ਸੀ ਕਿਉਂਕਿ ਉਹ ਸਾਡੇ ਰਣਨੀਤਕ ਹਿੱਤਾਂ ਦੇ ਅਨੁਕੂਲ ਨਹੀਂ ਸਨ। ਅਸੀਂ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਅਸੀਂ ਆਪਣੇ ਰਾਸ਼ਟਰੀ ਹਿੱਤਾਂ ਦੇ ਅਧਾਰ 'ਤੇ ਫ਼ੈਸਲਾ ਲਵਾਂਗੇ।” ਸੌਦਾ ਰੱਦ ਹੋਣ ਤੋਂ ਬਾਅਦ, ਫਰਾਂਸ ਨੇ ਸਖ਼ਤ ਕਦਮ ਚੁੱਕਦਿਆਂ ਆਸਟ੍ਰੇਲੀਆ ਅਤੇ ਅਮਰੀਕਾ ਤੋਂ ਆਪਣੇ ਰਾਜਦੂਤਾਂ ਨੂੰ ਵਾਪਸ ਬੁਲਾ ਲਿਆ। 

ਫਰਾਂਸ ਦੇ ਵਿਦੇਸ਼ ਮੰਤਰੀ ਜੀਨ-ਯਵੇਸ ਲੇ ਡ੍ਰੀਅਨ ਨੇ ਸਮਝੌਤੇ ਦੇ ਅਚਾਨਕ ਰੱਦ ਕੀਤੇ ਜਾਣ ਦੀ ਆਲੋਚਨਾ ਕੀਤੀ। ਚੀਨ ਨੇ ਵੀ ਪ੍ਰਮਾਣੂ ਤਕਨਾਲੋਜੀ ਨੂੰ ਟਰਾਂਸਫਰ ਕਰਨ ਲਈ ਅਮਰੀਕਾ ਅਤੇ ਬ੍ਰਿਟੇਨ ਦੀ ਤਿੱਖੀ ਆਲੋਚਨਾ ਕੀਤੀ। ਫਰਾਂਸ ਨੇ 2016 ਵਿੱਚ ਜਰਮਨੀ ਅਤੇ ਜਾਪਾਨ ਨੂੰ ਪਿੱਛੇ ਛੱਡ ਕੇ ਇਹ ਸੌਦਾ ਹਾਸਲ ਕੀਤਾ ਸੀ। ਆਸਟ੍ਰੇਲੀਆ ਦੇ ਰੱਖਿਆ ਮੰਤਰੀ ਪੀਟਰ ਡਟਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਣਡੁੱਬੀਆਂ ਬਣਾਉਣ ਦੇ ਨਾਲ-ਨਾਲ ਅਮਰੀਕਾ ਤੋਂ ਪਰਮਾਣੂ ਪਣਡੁੱਬੀਆਂ ਲੀਜ਼ 'ਤੇ ਲੈਣ ਲਈ ਤਿਆਰ ਹੈ।

Credit : www.jagbani.com

  • TODAY TOP NEWS