ਆਖਿਰ ਕੀ ਹੈ ਕੈਪਟਨ ਦੇ ਵਫ਼ਾਦਾਰਾਂ ਨੂੰ ਕੈਬਨਿਟ ’ਚ ਸ਼ਾਮਲ ਕਰਨ ਦਾ ਰਾਜ਼

ਆਖਿਰ ਕੀ ਹੈ ਕੈਪਟਨ ਦੇ ਵਫ਼ਾਦਾਰਾਂ ਨੂੰ ਕੈਬਨਿਟ ’ਚ ਸ਼ਾਮਲ ਕਰਨ ਦਾ ਰਾਜ਼

ਲੁਧਿਆਣਾ : ਪੰਜਾਬ ਕੈਬਨਿਟ ਦੀ ਬਨਾਵਟ ’ਤੇ ਚਰਨਜੀਤ ਚੰਨੀ ਅਤੇ ਨਵਜੋਤ ਸਿੱਧੂ ਦਾ ਕੰਟਰੋਲ ਹੋਣ ਦੀ ਗੱਲ ਆਖੀ ਜਾ ਰਹੀ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਤਖ਼ਤਾ ਪਲਟ ਵਿਚ ਸਿੱਧੂ ਦੇ ਨਾਲ-ਨਾਲ ਚੰਨੀ ਦੀ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਨੇ ਸਟੈਂਡ ਲੈ ਕੇ ਕੈਪਟਨ ਦੇ ਕਰੀਬੀ ਮੰਤਰੀਆਂ ਰਾਣਾ ਸੋਢੀ, ਸਾਧੂ ਸਿੰਘ ਧਰਮਸੋਤ, ਬਲਬੀਰ ਸਿੱਧੂ, ਗੁਰਪ੍ਰੀਤ ਕਾਂਗੜ ਅਤੇ ਸੁੰਦਰ ਸ਼ਾਮ ਅਰੋੜ ਦੀ ਛਾਂਟੀ ਕਰਵਾ ਦਿੱਤੀ ਹੈ। ਇਸ ਦੇ ਬਾਵਜੂਦ ਕੈਪਟਨ ਦੇ ਵਫ਼ਾਦਾਰਾਂ ਨੂੰ ਮੰਤਰੀ ਬਨਾਉਣ ਦੇ ਫ਼ੈਸਲੇ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ ਜਿਨ੍ਹਾਂ ਵਿਚ ਓ. ਪੀ. ਸੋਨੀ, ਬ੍ਰਹਮ ਮਹਿੰਦਰਾ, ਭਾਰਤ ਭੂਸ਼ਣ ਆਸ਼ੂ, ਵਿਜੇ ਇੰਦਰ ਸਿੰਗਲਾ ਨੂੰ ਦੋਬਾਰਾ ਕੈਬਨਿਟ ਵਿਚ ਐਂਟਰੀ ਮਿਲ ਗਈ ਹੈ।

ਇਸ ਲਈ ਭਾਵੇਂ ਹਾਈਕਮਾਨ ਦੀ ਸਿਫਾਰਿਸ਼ ਹੋਣ ਦੀ ਚਰਚਾ ਸੁਨਣ ਨੂੰ ਮਿਲ ਰਹੀ ਹੈ ਪਰ ਕੈਪਟਨ ਦੇ ਖੇਮੇ ਵਿਚ ਸ਼ਾਮਲ ਰਹੇ ਰਾਣਾ ਗੁਰਜੀਤ ਸਿੰਘ, ਰਾਜ ਕੁਮਾਰ ਵੇਰਕਾ, ਗੁਰਕੀਰਤ ਸਿੰਘ ਕੋਟਲੀ ਨੂੰ ਮੰਤਰੀ ਬਨਾਉਣ ਦਾ ਫ਼ੈਸਲਾ ਕਿਸੇ ਦੇ ਗਲੇ ਨਹੀਂ ਉਤਰ ਰਿਹਾ ਹੈ, ਜਿਸ ਨੂੰ ਕੈਪਟਨ ਵਲੋਂ ਦਿੱਤੀ ਜਾ ਰਹੀ ਬਗਾਵਤ ਕਰਨ ਦੀ ਚਿਤਾਵਨੀ ਦੀ ਹਵਾ ਕੱਢਣ ਦੀ ਕਵਾਇਦ ਵਜੋਂ ਵੀ ਦੇਖਿਆ ਜਾ ਰਿਹਾ ਹੈ। ਅਜਿਹਾ ਇਸ ਲਈ ਵੀ ਕਿਉਂਕਿ ਕੈਪਟਨ ਨੂੰ ਤੋੜ ਕੇ ਜਿਹੜੇ ਨਵੇਂ ਮੰਤਰੀ ਬਣਾਏ ਗਏ ਹਨ, ਉਨ੍ਹਾਂ ਨੂੰ ਵਿਧਾਇਕਾਂ ਦੇ ਗਰੁੱਪ ਦਾ ਸਮਰਥਨ ਹਾਸਲ ਹੈ, ਜਿਸ ਵਿਚ ਕੋਟਲੀ ਦੇ ਨਾਲ ਐੱਮ. ਪੀ. ਰਵਨੀਤ ਬਿੱਟੂ, ਵਿਧਾਇਕ ਲਖਵੀਰ ਸਿੰਘ ਪਾਇਲ, ਨਵਤੇਜ ਚੀਮਾ, ਗੁਰਪ੍ਰੀਤ ਜੀ. ਪੀ. ਸੁਖਪਾਲ ਭੁੱਲਰ ਜੁੜੇ ਹੋਏ ਹਨ ਜਦਕਿ ਰਮਨਜੀਤ ਸਿੱਕੀ, ਲਾਡੀ ਸ਼ੋਰੇਵਾਲੀਆ ਨੂੰ ਰਾਣਾ ਗੁਰਜੀਤ ਦੇ ਗਰੁੱਪ ਦੇ ਰੂਪ ਵਿਚ ਦੇਖਿਆ ਜਾਂਦਾ ਹੈ।

Credit : www.jagbani.com

  • TODAY TOP NEWS