ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਦਾ ਵੱਡਾ ਖ਼ੁਲਾਸਾ, ਕਿਹਾ ਆਪਰੇਸ਼ਨ ਇਨਸਾਫ ਹੋਇਆ ਪੂਰਾ

ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਦਾ ਵੱਡਾ ਖ਼ੁਲਾਸਾ, ਕਿਹਾ ਆਪਰੇਸ਼ਨ ਇਨਸਾਫ ਹੋਇਆ ਪੂਰਾ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਰਣਨੀਤਕ ਸਲਾਹਕਾਰ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫ਼ਾ ਨੇ ਇਕ ਵਾਰ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ’ਤੇ ਹਮਲਾ ਬੋਲਿਆ ਹੈ। ਮੁਹੰਮਦ ਮੁਸਤਫਾ ਨੇ ਕਿਹਾ ਹੈ ਕਿ ਆਪਰੇਸ਼ਨ ਇਨਸਾਫ ਪੂਰਾ ਹੋ ਗਿਆ ਹੈ। ਇਸ ’ਚ ਬਿਨਾਂ ਕਿਸੇ ਕਾਰਨ ਦੇਰੀ ਹੋਈ ਪਰ ਦੇਰ ਆਏ ਦਰੁਸਤ ਆਏ। ਉਨ੍ਹਾਂ ਦਾ ਇਹ ਬਿਆਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਮੁਸਤਫ਼ਾ ਨੇ ਉਨ੍ਹਾਂ ਆਗੂਆਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਕੈਪਟਨ ਨੂੰ ਸੱਤਾ ਤੋਂ ਹਟਾਉਣ ਦਾ ਕੰਮ ਸਿਰੇ ਚਾੜ੍ਹਿਆ।

ਮੁਸਤਫਾ ਨੇ ਕਿਹਾ ਕਿ ਹੁਣ ਪੰਜਾਬ ਕਾਂਗਰਸ ਦਾ ਧਿਆਨ ਮਿਸ਼ਨ 2022 ਦੇ ਜਿੱਤੇਗਾ ਪੰਜਾਬ ’ਤੇ ਰਹੇਗਾ। ਉਨ੍ਹਾਂ ਕਿਹਾ ਕਿ ਇਸ ਵਿਚ ਆਉਣ ਵਾਲੀ ਇਕੋ ਇਕ ਰੁਕਾਵਟ ਦੂਰ ਹੋ ਗਈ ਹੈ। ਉਨ੍ਹਾਂ ਨੇ ਪੰਜਾਬ, ਪੰਜਾਬੀਆਂ ਅਤੇ ਕਾਂਗਰਸੀਆਂ ਨੂੰ ਭਰੋਸਾ ਦਿਵਾਇਆ ਕਿ ਮਾਰਚ 2022 ਵਿਚ ਕਾਂਗਰਸ ਦੀ ਪੱਕੀ ਜਿੱਤ ਹੋਵੇਗੀ। ਉਨ੍ਹਾਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਨੂੰ ਆਊਟ ਆਫ ਬਾਕਸ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਦੇ ਮਜ਼ਬੂਤ ​​ਹੱਥਾਂ ਵਿਚ ਹੈ, ਇਸ ਲਈ ਜਿੱਤ ਨਿਸ਼ਚਿਤ ਹੈ।

ਦੱਸਣਯੋਗ ਹੈ ਕਿ ਮੁਹੰਮਦ ਮੁਸਤਫ਼ਾ ਕੈਪਟਨ ਸਰਕਾਰ ਸਮੇਂ ਡੀ. ਜੀ. ਪੀ. ਅਹੁਦੇ ਦੀ ਦੌੜ ਵਿਚ ਸਨ ਪਰ ਕੈਪਟਨ ਨੇ ਆਪਣੇ ਚਹੇਤੇ ਆਈ. ਪੀ. ਐੱਸ. ਦਿਨਕਰ ਗੁਪਤਾ ਨੂੰ ਡੀ. ਜੀ. ਪੀ. ਦੇ ਅਹੁਦੇ ’ਤੇ ਤਾਇਨਾਤ ਕਰ ਦਿੱਤਾ। ਇਸੇ ਗੱਲ ਨੂੰ ਲੈ ਕੇ ਨਾਰਾਜ਼ ਚੱਲ ਰਹੇ ਮੁਹੰਮਦ ਮੁਸਤਫਾ ਨੇ ਕੈਪਟਨ ਨੂੰ ਹੁਣ ਲੰਮੇ ਹੱਥੀਂ ਲਿਆ ਹੈ। ਮੁਹੰਮਦ ਮੁਸਤਫਾ ਨੇ ਇਸ ਮੌਕੇ ਇਕ ਵਿਅੰਗਾਤਮਕ ਸ਼ੇਅਰ ਵੀ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ‘ਦਰੀਆ ਕਾ ਸਾਰਾ ਨਸ਼ਾ ਉਤਰਤਾ ਚਲਾ ਗਿਆ, ਮੁਝਕੋ ਡੁਬੋਆ ਔਰ ਮੈਂ ਉਭਰਤਾ ਚਲਾ ਗਿਆ, ਵੋਹ ਪੈਰਵੀ ਤੋ ਝੂਠ ਕੀ ਕਰਤਾ ਰਹਾ, ਲੇਕਿਨ ਉਸਕਾ ਚਿਹਰਾ ਉਤਰਤਾ ਚਲਾ ਗਿਆ, ਮੰਜ਼ਿਲ ਸਮਝ ਕੇ ਬੈਠ ਕੇ ਜਿਸਕੋ ਚੰਦ ਲੋਗ, ਮੈਂ ਏਸੇ ਰਾਸਤੋਂ ਸੇ ਗੁਜ਼ਰਤਾ ਚਲਾ ਗਿਆ। ’

Credit : www.jagbani.com

  • TODAY TOP NEWS