ਛੱਤੀਸਗੜ੍ਹ ’ਚ ਹੋਏ ਹਾਦਸੇ ਤੋਂ ਬਾਅਦ ਰਾਹੁਲ, ਪ੍ਰਿਅੰਕਾ, ਬਘੇਲ, ਚੰਨੀ ਤੇ ਸਿੱਧੂ ਕਿੱਥੇ ਗਾਇਬ ਹੋ ਗਏ : ਅਸ਼ਵਨੀ ਸ਼ਰਮਾ

ਛੱਤੀਸਗੜ੍ਹ ’ਚ ਹੋਏ ਹਾਦਸੇ ਤੋਂ ਬਾਅਦ ਰਾਹੁਲ, ਪ੍ਰਿਅੰਕਾ, ਬਘੇਲ, ਚੰਨੀ ਤੇ ਸਿੱਧੂ ਕਿੱਥੇ ਗਾਇਬ ਹੋ ਗਏ : ਅਸ਼ਵਨੀ ਸ਼ਰਮਾ

ਚੰਡੀਗੜ੍ਹ : : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਛੱਤੀਸਗੜ੍ਹ ਦੇ ਜਸ਼ਪੁਰ ਵਿਚ ਦੁਰਗਾ ਪੂਜਾ ਦੇ ਸਬੰਧ ਵਿਚ ਕੱਢੇ ਜਾ ਰਹੇ ਜਲੂਸ ਵਿਚ ਸ਼ਰਧਾਲੂਆਂ ’ਤੇ ਤੇਜ਼ ਰਫ਼ਤਾਰ ਐੱਸ. ਯੂ. ਵੀ. ਗੱਡੀ ਚੜ੍ਹਾ ਕੇ ਉਨ੍ਹਾਂ ਨੂੰ ਮਾਰਨ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਾਂਗਰਸ ਹਾਈਕਮਾਨ ਅਤੇ ਹੋਰ ਆਗੂਆਂ ਨੂੰ ਜੰਮ ਕੇ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਲਖੀਮਪੁਰ ਖੀਰੀ ਦੇ ਮ੍ਰਿਤਕਾਂ ’ਤੇ ਰੌਲਾ ਪਾਉਣ ਵਾਲੇ ਹੁਣ ਆਪਣੇ ਕਾਂਗਰਸ ਸ਼ਾਸਿਤ ਰਾਜ ਵਿਚ ਹੋਏ ਹਾਦਸੇ ’ਤੇ ਚੁੱਪ ਕਿਉਂ ਹਨ ?

ਉੱਥੇ ਹੋਏ ਹਾਦਸੇ ਵਿਚ ਮਾਰੇ ਗਏ ਅਤੇ ਜ਼ਖ਼ਮੀਆਂ ਲਈ ਹੁਣ ਤੱਕ ਮੁੱਖ ਮੰਤਰੀ ਬਘੇਲ ਜਾਂ ਚੰਨੀ ਵੱਲੋਂ ਵੰਡੇ ਜਾ ਰਹੇ 50 ਲੱਖ ਕਿੱਥੇ ਗਏ? ਉਨ੍ਹਾਂ ਨੇ ਕਿਹਾ ਕਿ ਆਪਣੇ ਸੂਬੇ ਵਿਚ ਹੋਏ ਹਾਦਸੇ ਵਿਚ ਮਾਰੇ ਗਏ ਲੋਕਾਂ ਨੂੰ ਲੈ ਕੇ ਕੀ ਬਘੇਲ ਧਰਨੇ ’ਤੇ ਬੈਠਣਗੇ? ਸ਼ਰਮਾ ਨੇ ਕਿਹਾ ਕਿ ਲਖੀਮਪੁਰ ਵਿਚ ਕਾਂਗਰਸੀ ਆਗੂਆਂ ਵੱਲੋਂ ਬਹੁਤ ਡਰਾਮੇ ਕੀਤੇ ਗਏ ਸਨ ਪਰ ਹੁਣ ਇਹ ਕਾਂਗਰਸੀ ਕਿੱਥੇ ਗਏ ਹਨ?

Credit : www.jagbani.com

  • TODAY TOP NEWS