ਨਹੀਂ ਰੁਕ ਰਿਹਾ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦਾ ਸਿਲਸਿਲਾ, ਅੱਜ ਫਿਰ ਵਧੇ ਭਾਅ

ਨਹੀਂ ਰੁਕ ਰਿਹਾ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦਾ ਸਿਲਸਿਲਾ, ਅੱਜ ਫਿਰ ਵਧੇ ਭਾਅ

ਨਵੀਂ ਦਿੱਲੀ - ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੇ ਮੁੜ ਉਬਾਲ ਦੇ ਵਿਚਕਾਰ ਸ਼ਨੀਵਾਰ ਨੂੰ ਲਗਾਤਾਰ ਤੀਜੇ ਦਿਨ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 35-35 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਰਾਜਧਾਨੀ ਦਿੱਲੀ ਵਿੱਚ ਅੱਜ ਪੈਟਰੋਲ 35 ਪੈਸੇ ਪ੍ਰਤੀ ਲੀਟਰ ਵਧ ਕੇ 105.49 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 94.22 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਲਗਾਤਾਰ ਸੱਤਵੇਂ ਦਿਨ ਘਰੇਲੂ ਪੱਧਰ 'ਤੇ ਪੈਟਰੋਲ 30 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 35 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ। ਉਸ ਤੋਂ ਬਾਅਦ ਦੋ ਦਿਨ ਤੱਕ ਸ਼ਾਂਤੀ ਰਹੀ ਪਰ ਉਦੋਂ ਤੋਂ ਹੀ ਕੀਮਤਾਂ ਵਿਚ ਲਗਾਤਾਰ ਵਾਧਾ ਜਾਰੀ ਹੈ। 

ਵਾਧੇ ਤੋਂ ਬਾਅਦ ਮੁੰਬਈ 'ਚ ਪੈਟਰੋਲ 111.43 ਰੁਪਏ ਅਤੇ ਡੀਜ਼ਲ 102.15 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਪੈਟਰੋਲ 114.09 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 103.40 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ। ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਮਿਲ ਕੇ ਸੈਂਕੜਾ ਪਾਰ ਕਰਨ ਵੱਲ ਵਧ ਰਹੀਆਂ ਹਨ। ਰਾਂਚੀ ਵਿੱਚ ਪੈਟਰੋਲ 99.92 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 99.44 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ ਪਰ ਰਾਂਚੀ ਵਿੱਚ ਪੈਟਰੋਲ ਅਜੇ ਵੀ ਪੂਰੇ ਦੇਸ਼ ਵਿੱਚ ਸਭ ਤੋਂ ਸਸਤਾ ਹੈ।

ਇਸ ਵੇਲੇ ਦੇਸ਼ ਦੇ ਜ਼ਿਆਦਾਤਰ ਮੁੱਖ ਸ਼ਹਿਰਾਂ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈਆਂ ਹਨ ਅਤੇ ਦੇਸ਼ ਦੇ ਜ਼ਿਆਦਾਤਰ ਮੁੱਖ ਸ਼ਹਿਰਾਂ ਵਿੱਚ ਡੀਜ਼ਲ ਵੀ ਸੈਂਕੜਾ ਪਾਰ ਕਰਨ ਵੱਲ ਵਧ ਰਿਹਾ ਹੈ। ਕੁਝ ਸ਼ਹਿਰਾਂ ਵਿੱਚ ਡੀਜ਼ਲ 100 ਰੁਪਏ ਨੂੰ ਪਾਰ ਕਰ ਗਿਆ ਹੈ। ਹੁਣ ਤੱਕ ਇਸ ਮਹੀਨੇ ਵਿੱਚ, ਇਨ੍ਹਾਂ ਦੋਵਾਂ ਦੀਆਂ ਕੀਮਤਾਂ 16 ਦਿਨਾਂ ਵਿੱਚੋਂ 13 ਦਿਨਾਂ ਵਿੱਚ ਵਧੀਆਂ ਹਨ। ਇਸ ਮਹੀਨੇ ਹੁਣ ਤੱਕ ਪੈਟਰੋਲ 3.85 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 4.35 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।

ਕੌਮਾਂਤਰੀ ਬਾਜ਼ਾਰ ਵਿੱਚ ਕੱਚਾ ਤੇਲ ਅਜੇ ਵੀ ਉੱਚ ਪੱਧਰ 'ਤੇ ਬਣਿਆ ਹੋਇਆ ਹੈ। ਸ਼ੁੱਕਰਵਾਰ ਨੂੰ ਅਮਰੀਕਾ ਵਿੱਚ ਕੱਚੇ ਤੇਲ ਵਿੱਚ ਵਾਧਾ ਹੋਇਆ। ਇਸ ਦੌਰਾਨ ਕੱਲ੍ਹ ਰਾਤ ਕਾਰੋਬਾਰ ਦੇ ਅੰਤ ਵਿੱਚ ਬ੍ਰੈਂਟ ਕੱਚਾ 0.86 ਡਾਲਰ ਦੇ ਵਾਧੇ ਨਾਲ 84.86 ਡਾਲਰ ਪ੍ਰਤੀ ਬੈਰਲ ਹੋ ਗਿਆ। ਅਮਰੀਕੀ ਕੱਚਾ ਤੇਲ 1.17 ਡਾਲਰ ਵਧ ਕੇ 82.28 ਡਾਲਰ ਪ੍ਰਤੀ ਬੈਰਲ 'ਤੇ ਰਿਹਾ।

ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਵਿੱਚ ਪੈਟਰੋਲ 105.49 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 94.22 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ। 

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਕੀਤੀ ਜਾਂਦੀ ਹੈ ਅਤੇ ਇਸਦੇ ਅਧਾਰ ਤੇ ਨਵੀਆਂ ਕੀਮਤਾਂ ਹਰ ਰੋਜ਼ ਸਵੇਰੇ 6 ਵਜੇ ਤੋਂ ਲਾਗੂ ਹੁੰਦੀਆਂ ਹਨ।

ਸ਼ਹਿਰ ਦਾ ਨਾਮ     ਪੈਟਰੋਲ            ਡੀਜ਼ਲ

ਜਲੰਧਰ            106.49              96.35                   
ਲੁਧਿਆਣਾ        107.17              96.96           
ਅੰਮ੍ਰਿਤਸਰ         107.23             97.03               
ਫਗਵਾੜਾ          106.59             96.44         
ਚੰਡੀਗੜ੍ਹ            101.53             93.94
ਦਿੱਲੀ               105.49              94.22
ਮੁੰਬਈ               111.43            102.15
ਚੇਨਈ               102.70             98.59
ਕੋਲਕਾਤਾ           106.10            97.33

ਇਸ ਤਰ੍ਹਾਂ ਚੈੱਕ ਕਰੋ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ 

ਦੇਸ਼ ਵਿੱਚ ਹਰ ਰੋਜ਼ ਸਵੇਰੇ 6 ਵਜੇ ਤੇਲ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਅਤੇ ਤੁਸੀਂ ਇੱਕ SMS ਰਾਹੀਂ ਆਪਣੇ ਫੋਨ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਜਾਣ ਸਕਦੇ ਹੋ। ਇਸਦੇ ਲਈ ਤੁਸੀਂ ਇੰਡੀਅਨ ਆਇਲ SMS ਸੇਵਾ ਦੇ ਤਹਿਤ ਮੋਬਾਈਲ ਨੰਬਰ 9224992249 'ਤੇ SMS ਭੇਜ ਸਕਦੇ ਹੋ। ਤੁਹਾਡਾ ਮੈਸੇਜ ਕੁਝ ਇਸ ਤਰ੍ਹਾਂ ਹੋਵੇਗਾ - RSP <ਸਪੇਸ> ਪੈਟਰੋਲ ਪੰਪ ਡੀਲਰ ਕੋਡ। ਤੁਸੀਂ ਸਾਈਟ  'ਤੇ ਜਾ ਕੇ ਆਪਣੇ ਖੇਤਰ ਦੇ RSP ਕੋਡ ਦੀ ਜਾਂਚ ਕਰ ਸਕਦੇ ਹੋ। ਇਹ ਸੁਨੇਹਾ ਭੇਜਣ ਤੋਂ ਬਾਅਦ, ਤੁਹਾਡੇ ਫੋਨ ਵਿੱਚ ਨਵੀਨਤਮ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੀ ਜਾਣਕਾਰੀ ਮਿਲ ਜਾਵੇਗੀ।

- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Credit : www.jagbani.com

  • TODAY TOP NEWS