ਮੁੱਖ ਮੰਤਰੀ ਚੰਨੀ ਦੀ ਕਾਰਜ ਪ੍ਰਣਾਲੀ ਦੇ ਕਾਇਲ ਹੋਏ ਲੋਕ, ਹਵਾਈ ਸਫ਼ਰ ਦੌਰਾਨ ਸਰਕਾਰੀ ਫਾਈਲਾਂ ਨਿਪਟਾਈਆਂ

ਮੁੱਖ ਮੰਤਰੀ ਚੰਨੀ ਦੀ ਕਾਰਜ ਪ੍ਰਣਾਲੀ ਦੇ ਕਾਇਲ ਹੋਏ ਲੋਕ, ਹਵਾਈ ਸਫ਼ਰ ਦੌਰਾਨ ਸਰਕਾਰੀ ਫਾਈਲਾਂ ਨਿਪਟਾਈਆਂ

ਜਲੰਧਰ– ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਰਜ ਪ੍ਰਣਾਲੀ ਦੇ ਲੋਕ ਕਾਇਲ ਹੁੰਦੇ ਨਜ਼ਰ ਆ ਰਹੇ ਹਨ। ਮੁੱਖ ਮੰਤਰੀ ਜਿੱਥੇ ਇਕ ਪਾਸੇ ਰਾਤ 2-2 ਵਜੇ ਤੱਕ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਦੇ ਹਨ, ਉੱਥੇ ਹੀ ਆਪਣਾ ਸਮਾਂ ਬਚਾਉਣ ਲਈ ਹਵਾਈ ਸਫ਼ਰ ਦੌਰਾਨ ਵੀ ਕੰਮ ਕਰਦੇ ਹੋਏ ਵਿਖਾਈ ਦੇ ਰਹੇ ਹਨ।

ਮੁੱਖ ਮੰਤਰੀ ਚੰਨੀ ਬੀਤੇ ਦਿਨ ਦੁਸਹਿਰੇ ’ਤੇ ਚੰਡੀਗੜ੍ਹ ਤੋਂ ਬਠਿੰਡਾ ਗਏ ਤਾਂ ਰਸਤੇ ਵਿਚ ਹਵਾਈ ਸਫ਼ਰ ਦੌਰਾਨ ਉਨ੍ਹਾਂ ਨੇ ਸਰਕਾਰੀ ਕੰਮਕਾਜ ਨਾਲ ਸਬੰਧਤ ਫਾਈਲਾਂ ਦਾ ਨਿਪਟਾਰਾ ਕੀਤਾ। ਲੋਕ ਜਿੱਥੇ ਇਕ ਪਾਸੇ ਦੁਸਹਿਰੇ ਦਾ ਤਿਉਹਾਰ ਮਨਾ ਰਹੇ ਸਨ ਤਾਂ ਦੂਜੇ ਪਾਸੇ ਮੁੱਖ ਮੰਤਰੀ ਆਪਣੇ ਘਰ ਤੋਂ ਬਾਹਰ ਵੱਖ-ਵੱਖ ਸਰਕਾਰੀ ਪ੍ਰਾਜੈਕਟਾਂ ਦਾ ਸ਼ੁੱਭ-ਆਰੰਭ ਕਰਨ ’ਚ ਲੱਗੇ ਹੋਏ ਸਨ।

ਮੁੱਖ ਮੰਤਰੀ ਨੇ ਦਿਨ ਵੇਲੇ ਸਰਕਾਰੀ ਬੈਠਕਾਂ ਵਿਚ ਹਿੱਸਾ ਲੈਣਾ ਹੁੰਦਾ ਹੈ ਤਾਂ ਉਨ੍ਹਾਂ ਦੇ ਨਿਵਾਸ ’ਤੇ ਲੋਕ ਮੁਲਾਕਾਤ ਲਈ ਆਏ ਹੁੰਦੇ ਹਨ। ਅਜਿਹੀ ਸਥਿਤੀ ’ਚ ਚੰਨੀ ਨੇ ਬਿਹਤਰੀਨ ਤਰੀਕਾ ਇਹ ਕੱਢਿਆ ਹੈ ਕਿ ਹਵਾਈ ਸਫ਼ਰ ਦੌਰਾਨ ਬ੍ਰੀਫਕੇਸ ਵਿਚ ਸਰਕਾਰੀ ਫਾਈਲਾਂ ਨੂੰ ਲਿਜਾਇਆ ਜਾਵੇ ਤਾਂ ਜੋ ਰਸਤੇ ਵਿਚ ਉਨ੍ਹਾਂ ਦਾ ਨਿਪਟਾਰਾ ਕੀਤਾ ਜਾ ਸਕੇ।

Credit : www.jagbani.com

  • TODAY TOP NEWS