ਤਿਓਹਾਰੀ ਸੀਜ਼ਨ ਦੌਰਾਨ 'ਟਰੇਨਾਂ' ਫੁੱਲ, ਵੇਟਿੰਗ 100 ਤੋਂ ਜ਼ਿਆਦਾ ਹੋਣ ਕਾਰਨ ਮੁਸਾਫ਼ਰ ਪਰੇਸ਼ਾਨ

ਤਿਓਹਾਰੀ ਸੀਜ਼ਨ ਦੌਰਾਨ 'ਟਰੇਨਾਂ' ਫੁੱਲ, ਵੇਟਿੰਗ 100 ਤੋਂ ਜ਼ਿਆਦਾ ਹੋਣ ਕਾਰਨ ਮੁਸਾਫ਼ਰ ਪਰੇਸ਼ਾਨ

ਚੰਡੀਗੜ੍ਹ : ਤਿਓਹਾਰੀ ਸੀਜ਼ਨ ਦੀਵਾਲੀ ਅਤੇ ਛੱਠ ਪੂਜਾ ਲਈ ਉੱਤਰ ਪ੍ਰਦੇਸ਼, ਬਿਹਾਰ ਅਤੇ ਹੋਰ ਸੂਬਿਆਂ ਦੇ ਲੋਕ ਘਰ ਜਾਣ ਦੀ ਜਿੱਥੇ ਤਿਆਰੀ ਕਰ ਰਹੇ ਹਨ, ਉੱਥੇ ਹੀ ਇਨ੍ਹਾਂ ਸੂਬਿਆਂ ਨੂੰ ਜਾਣ ਵਾਲੀਆਂ ਟਰੇਨਾਂ ਫੁੱਲ ਹੋ ਚੁੱਕੀਆਂ ਹਨ। ਚੰਡੀਗੜ੍ਹ ਅਤੇ ਅੰਬਾਲਾ ਤੋਂ ਜਾਣ ਵਾਲੀਆਂ ਟਰੇਨਾਂ ਵਿਚ ਵੇਟਿੰਗ ਹੁਣ ਤੋਂ ਹੀ 100 ਤੋਂ ਜ਼ਿਆਦਾ ਚੱਲ ਰਹੀ ਹੈ। ਉੱਥੇ ਹੀ ਰੇਲਵੇ ਵੱਲੋਂ ਜਾਰੀ ੀਫਿਕੇਸ਼ਨ ਦੇ ਆਧਾਰ ’ਤੇ ਵੇਟਿੰਗ ਟਿਕਟ ਵਾਲੇ ਮੁਸਾਫ਼ਰ ਟਰੇਨ ਵਿਚ ਸਫ਼ਰ ਨਹੀਂ ਕਰ ਸਕਦੇ। ਅਜਿਹੇ ਵਿਚ ਯੂ. ਪੀ. ਅਤੇ ਬਿਹਾਰ ਜਾਣ ਵਾਲੇ ਲੋਕਾਂ ਨੂੰ ਖ਼ਾਸੀ ਮੁਸ਼ਕਿਲ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਸਾਰਾ ਸਾਲ ਇੰਤਜ਼ਾਰ ਕਰਦੇ ਹਨ ਕਿ ਉਹ ਦੀਵਾਲੀ ਅਤੇ ਛੱਠ ਪੂਜਾ ’ਤੇ ਘਰ ਜਾਣਗੇ ਪਰ ਸਪੈਸ਼ਲ ਟਰੇਨਾਂ ਵਿਚ ਵੀ ਲੰਬੀ ਵੇਟਿੰਗ ਲਿਸਟ ਚੱਲ ਰਹੀ ਹੈ। ਰੇਲਵੇ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੀ ਪਰੇਸ਼ਾਨੀ ਨੂੰ ਸਮਝਦੇ ਹੋਏ ਛੇਤੀ ਹੀ 3-4 ਵਾਧੂ ਸਪੈਸ਼ਲ ਟਰੇਨਾਂ ਚਲਾਵੇ, ਤਾਂ ਕਿ ਲੋਕ ਆਪਣਿਆਂ ਨਾਲ ਤਿਉਹਾਰ ਮਨਾ ਸਕਣ।


 

Credit : www.jagbani.com

  • TODAY TOP NEWS