ਸਿੰਘੂ ਬਾਰਡਰ ਕਤਲ ਮਾਮਲਾ: ਮਾਇਆਵਤੀ ਨੇ ਪੀੜਤ ਪਰਿਵਾਰ ਲਈ ਪੰਜਾਬ ਸਰਕਾਰ ਤੋਂ ਕੀਤੀ ਨੌਕਰੀ ਦੀ ਮੰਗ

ਸਿੰਘੂ ਬਾਰਡਰ ਕਤਲ ਮਾਮਲਾ: ਮਾਇਆਵਤੀ ਨੇ ਪੀੜਤ ਪਰਿਵਾਰ ਲਈ ਪੰਜਾਬ ਸਰਕਾਰ ਤੋਂ ਕੀਤੀ ਨੌਕਰੀ ਦੀ ਮੰਗ

ਨੈਸ਼ਨਲ ਡੈਸਕ— ਬੀਤੇ ਕੱਲ੍ਹ ਸਿੰਘੂ ਬਾਰਡਰ ’ਤੇ ਪੰਜਾਬ ਦੇ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਘਟਨਾ ਨੂੰ ਬਹੁਜਨ ਸਮਾਜ ਪਾਰਟੀ ਮੁਖੀ (ਬਸਪਾ) ਮਾਇਆਵਤੀ ਨੇ ਦੁਖ਼ਦ ਅਤੇ ਸ਼ਰਮਨਾਕ ਹੈ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਇਸ ਘਟਨਾ ਦੀ ਨਿੰਦਾ ਕੀਤੀ। ਉਨ੍ਹਾਂ ਮੰਗ ਕੀਤੀ ਕਿ ਪੁਲਸ ਇਸ ਘਟਨਾ ਨੂੰ ਗੰਭੀਰਤਾ ਨਾਲ ਲਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ। ਮਾਇਆਵਤੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਪੀੜਤ ਪਰਿਵਾਰ ਨੂੰ 50 ਲੱਖ ਰੁਪਏ ਦੀ ਮਦਦ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਲਖੀਮਪੁਰ ਖੀਰੀ ਵਾਂਗ ਪੀੜਤ ਪਰਿਵਾਰ ਨੂੰ 50 ਲੱਖ ਰੁਪਏ ਦੀ ਮਦਦ ਅਤੇ ਸਰਕਾਰੀ ਨੌਕਰੀ ਦੇਵੇ।

 

PunjabKesari

ਤਰਨਤਾਰਨ ਦਾ ਰਹਿਣ ਵਾਲਾ ਸੀ ਮਿ੍ਰਤਕ—
ਦੱਸਣਯੋਗ ਹੈ ਕਿ ਸਿੰਘੂ ਬਾਰਡਰ ’ਤੇ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਰ ਦਿੱਤਾ ਗਿਆ। ਉਸ ਦੀ ਪਹਿਚਾਣ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਚੀਮਾ ਖੁਰਦ ਪਿੰਡ ਦੇ ਰਹਿਣ ਵਾਲੇ ਲਖਬੀਰ ਸਿੰਘ ਵਜੋਂ ਹੋਈ ਹੈ। ਉਹ 35-36 ਸਾਲ ਦਾ ਇਕ ਮਜ਼ਦੂਰ ਸੀ ਅਤੇ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦਾ ਸੀ। ਉਸ ਨੂੰ ਨਿਹੰਗਾਂ ਨੇ ਮਾਰਿਆ ਸੀ। 

15 ਅਕਤੂਬਰ ਦੀ ਸਵੇਰ ਨੂੰ ਮਿ੍ਰਤਕ ਮਿਲਿਆ ਲਖਬੀਰ ਸਿੰਘ
ਹਰਿਆਣਾ-ਦਿੱਲੀ ਦੇ ਸਿੰਘੂ ਬਾਰਡਰ ’ਤੇ ਲਖਬੀਰ ਸਿੰਘ 15 ਅਕਤੂਬਰ ਤੜਕਸਾਰ ਕਿਸਾਨ ਅੰਦੋਲਨਕਾਰੀਆਂ ਦੇ ਮੁੱਖ ਮੰਚ ਕੋਲ ਬੈਰੀਕੇਡਜ਼ ’ਤੇ ਮਿ੍ਰਤਕ ਹਾਲਤ ’ਚ ਟੰਗਿਆ ਮਿਲਿਆ। ਕਾਤਲਾਂ ਨੇ ਉਸ ਦੇ ਹੱਥ-ਪੈਰ ਵੱਢ ਦਿੱਤੇ ਸਨ ਅਤੇ ਕਤਲ ਮਗਰੋਂ ਲਾਸ਼ ਨੂੰ ਲੋਹੇ ਦੇ ਬੈਰੀਕੇਡਜ਼ ’ਤੇ ਟੰਗ ਗਏ ਸਨ। ਲਖਬੀਰ ਸਿੰਘ ਦੀ ਲਾਸ਼ ਮਿਲਣ ਨਾਲ ਉੱਥੇ ਭਾਜੜਾਂ ਪੈ ਗਈਆਂ, ਜਿਸ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲਿਆ। ਜਾਣਕਾਰੀ ਮੁਤਾਬਕ ਮਿ੍ਰਤਕ ਲਖਬੀਰ ’ਚ ਉਸ ਦੀ ਪਤਨੀ, ਤਿੰਨ ਧੀਆਂ ਹਨ। 5-6 ਸਾਲ ਪਹਿਲਾਂ ਲਖਬੀਰ ਸਿੰਘ ਨੂੰ ਉਸ ਦੀ ਪਤਨੀ ਨੇ ਛੱਡ ਦਿੱਤਾ ਸੀ ਅਤੇ ਉਹ ਵੱਖ ਰਹਿੰਦੀ ਹੈ।

Credit : www.jagbani.com

  • TODAY TOP NEWS