ਨਵ-ਵਿਆਹੇ ਜੋੜੇ ਨੂੰ ਕਤਲ ਕਰਨ ਦੇ ਮਾਮਲੇ ’ਚ ਪੁਲਸ ਦੀ ਵੱਡੀ ਕਾਰਵਾਈ, 16 ’ਤੇ ਦਰਜ ਹੋਇਆ ਮਾਮਲਾ

ਨਵ-ਵਿਆਹੇ ਜੋੜੇ ਨੂੰ ਕਤਲ ਕਰਨ ਦੇ ਮਾਮਲੇ ’ਚ ਪੁਲਸ ਦੀ ਵੱਡੀ ਕਾਰਵਾਈ, 16 ’ਤੇ ਦਰਜ ਹੋਇਆ ਮਾਮਲਾ

ਅਬੋਹਰ : ਪਿੰਡ ਸੱਪਾਂ ਵਾਲੀ ਵਿਚ ਅਣਖ ਖਾਤਰ ਹੋਏ ਕਤਲ ਮਾਮਲੇ ਵਿਚ ਜ਼ਿਲ੍ਹਾ ਮੋਗਾ ਦੇ ਅਧੀਨ ਆਉਂਦੇ ਥਾਣਾ ਨਿਹਾਲ ਸਿੰਘ ਵਾਲਾ ਪੁਲਸ ਨੇ ਮ੍ਰਿਤਕ ਰੋਹਤਾਸ਼ ਦੇ ਜੀਜਾ ਸੁਖਦੇਵ ਸਿੰਘ ਪੁੱਤਰ ਗੰਗਾ ਰਾਮ ਵਾਸੀ ਪਿੰਡ ਰੋਂਤਾ ਦੇ ਬਿਆਨਾਂ ’ਤੇ 16 ਜਣਿਆਂ ’ਤੇ ਘਰ ਵਿਚ ਵੜ ਕੇ ਅਗਵਾ ਕਰਨ ਅਤੇ ਕਤਲ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਹੈ। ਮਾਮਲਾ ਦਰਜ ਹੋਣ ਤੋਂ ਬਾਅਦ ਪੁਲਸ ਨੇ ਲਾਸ਼ਾਂ ਦਾ ਪੋਸਟਮਾਰਟਮ ਸਰਕਾਰੀ ਹਸਪਤਾਲ ਤੋਂ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਕਰੀਬ 20 ਦਿਨ ਪਹਿਲਾਂ ਪਿੰਡ ਸੱਪਾਂਵਾਲੀ ਵਾਸੀ ਰੋਹਤਾਸ਼ ਪੁੱਤਰ ਭਗਤ ਸਿੰਘ ਅਤੇ ਸੁਮਨ ਪੁੱਤਰੀ ਕਾਲੂ ਰਾਮ ਨੇ ਘਰੋਂ ਭੱਜ ਕੇ ਕੋਰਟ ਮੈਰਿਜ ਕਰਵਾਈ ਸੀ ਅਤੇ ਆਪਣੀ ਭੈਣ ਮਮਤਾ ਰਾਣੀ ਕੋਲ ਪਿੰਡ ਰੋਂਤਾ ਜ਼ਿਲ੍ਹਾ ਮੋਗਾ ਕੋਲ ਰਹਿ ਰਹੇ ਸਨ। ਦੂਜੀ ਜਾਤ ਵਿਚ ਵਿਆਹ ਕਰਵਾਉਣ ਤੋਂ ਭੜਕੇ ਸੁਮਨ ਦੇ ਪਰਿਵਾਰ ਨੇ ਥਾਣਾ ਖੂਈਆਂ ਸਰਵਰ ਵਿਚ ਹੋਈ ਪੰਚਾਇਤ ਵਿਚ ਧਮਕੀ ਦਿੱਤੀ ਸੀ ਕਿ ਦੋਵਾਂ ਨੂੰ ਇਸਦਾ ਅੰਜਾਮ ਭੁਗਤਣਾ ਪਵੇਗਾ।

PunjabKesari

ਕੱਲ ਸੁਮਨ ਦੇ ਪਰਿਵਾਰ ਵਾਲੇ ਕਰੀਬ 12 ਵਜੇ ਪਿੰਡ ਰੋਂਤਾ ਪੁੱਜੇ ਅਤੇ ਜ਼ਬਰੀ ਘਰ ਵਿਚ ਵੜ ਕੇ ਦੋਵਾਂ ਨੂੰ ਅਗਵਾ ਕਰਕੇ ਆਪਣੇ ਨਾਲ ਲੈ ਗਏ। ਬਾਅਦ ਵਿਚ ਕਰੀਬ ਸਾਢੇ 3 ਵਜੇ ਉਨ੍ਹਾਂ ਦਾ ਕਤਲ ਕਰਕੇ ਲਾਸ਼ਾਂ ਨੂੰ ਪਿੰਡ ਦੇ ਚੌਕ ’ਤੇ ਸੁੱਟ ਕੇ ਫਰਾਰ ਹੋ ਗਏ। ਰੋਹਤਾਸ਼ ਦੇ ਪਰਿਵਾਰ ਨੇ ਪੁਲਸ ਨੂੰ ਚਿਤਾਵਨੀ ਦਿੱਤੀ ਸੀ ਕਿ ਜਦ ਤੱਕ ਕਾਤਲਾਂ ’ਤੇ ਪਰਚਾ ਦਰਜ ਕਰਕੇ ਕਾਬੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਲਾਸ਼ਾਂ ਨੂੰ ਚੁੱਕਣ ਨਹੀਂ ਦਿਆਂਗੇ। ਬੀਤੀ ਰਾਤ ਥਾਣਾ ਨਿਹਾਲਸਿੰਘਵਾਲਾ ਪੁਲਸ ਨੇ ਰੋਹਤਾਸ਼ ਦੇ ਜੀਜੇ ਦੇ ਬਿਆਨ ’ਤੇ ਮਾਮਲਾ ਦਰਜ ਕਰਕੇ ਪਰਿਵਾਰ ਨੂੰ ਐੱਫ.ਆਈ.ਆਰ. ਦੀ ਕਾਪੀ ਦਿੱਤੀ ਤਾਂ ਪਰਿਵਾਰ ਵਾਲੇ ਦੋਵਾਂ ਦਾ ਪੋਸਟਮਾਰਟਮ ਕਰਾਉਣ ਲਈ ਮੰਨ ਗਏ। ਦੋਵਾਂ ਦਾ ਅੰਤਿਮ ਸੰਸਕਾਰ ਮ੍ਰਿਤਕ ਰੋਹਤਾਸ਼ ਦੇ ਪਰਿਵਾਰ ਵਾਲਿਆਂ ਨੇ ਕਰਵਾਇਆ। ਸੂਤਰਾਂ ਮੁਤਾਬਕ ਜ਼ਿਲ੍ਹਾ ਮੋਗਾ ਦੀ ਪੁਲਸ ਨੇ ਥਾਣਾ ਖੂਈਆਂ ਸਰਵਰ ਪੁਲਸ ਦੀ ਮਦਦ ਨਾਲ ਕਰੀਬ ਅੱਧਾ ਦਰਜਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Credit : www.jagbani.com

  • TODAY TOP NEWS