ਐਪਲ ਨੇ ਲਾਂਚ ਕੀਤਾ MacBook Pro ਅਤੇ AirPods 3, ਜਾਣੋਂ ਕਿੰਨੀ ਹੈ ਕੀਮਤ

ਐਪਲ ਨੇ ਲਾਂਚ ਕੀਤਾ MacBook Pro ਅਤੇ AirPods 3, ਜਾਣੋਂ ਕਿੰਨੀ ਹੈ ਕੀਮਤ

ਨਵੀਂ ਦਿੱਲੀ - ਐਪਲ ਨੇ ਅੱਜ ਦੇ ਈਵੈਂਟ ਵਿੱਚ ਕਈ ਪ੍ਰੋਡਕਟਸ ਲਾਂਚ ਕੀਤੇ ਹਨ। ਇਸ ਈਵੈਂਟ ਵਿੱਚ ਨਵੇਂ AirPods ਨੂੰ ਵੀ ਲਾਂਚ ਕੀਤਾ ਗਿਆ। ਇਹ AirPods Spatial Audio ਦੇ ਬੈਨਿਫਿਟਸ ਦੇ ਨਾਲ ਆਉਂਦੇ ਹਨ। ਇਹ 3D-ਵਰਗੇ ਆਡਿਓ ਐਕਸਪੀਰਿਅੰਸ ਯੂਜ਼ਰਸ ਨੂੰ ਦਿੰਦੇ ਹਨ। ਇਸ ਨਵੇਂ AirPods ਦਾ ਡਿਜ਼ਾਈਨ AirPods Pro ਨਾਲ ਕਾਫ਼ੀ ਜ਼ਿਆਦਾ ਮਿਲਦਾ ਹੈ। ਮਿਊਜ਼ਿਕ ਅਤੇ ਫੋਨ ਕਾਲ ਕੰਟਰੋਲ ਕਰਨ ਲਈ ਇੱਕ ਫੋਰਸ ਸੈਂਸਰ ਦਾ ਯੂਜ਼ ਕੀਤਾ ਗਿਆ ਹੈ। ਪਾਵਰਫੁਲ ਬੇਸ ਅਤੇ ਕ੍ਰਿਸਟਲ ਕਲੀਅਰ ਹਾਈ ਲਈ ਲੋ-ਡਿਸਟ੍ਰੋਟੇਸ਼ਨ ਡਰਾਈਵਰ ਦਾ ਇਸਤੇਮਾਲ ਕੀਤਾ ਗਿਆ ਹੈ।

AirPods 3 ਦੀ ਕੀਮਤ 179 ਡਾਲਰ (18,500 ਰੁਪਏ) ਰੱਖੀ ਗਈ ਹੈ। ਇਸ ਨੂੰ ਅੱਜ ਤੋਂ ਹੀ ਆਰਡਰ ਕੀਤਾ ਜਾ ਸਕਦਾ ਹੈ। ਇਸ ਦੀ ਡਿਲਿਵਰੀ ਅਗਲੇ ਹਫਤੇ ਤੋਂ ਸ਼ੁਰੂ ਹੋਵੇਗੀ। ਐਪਲ ਮਿਊਜ਼ਿਕ ਦੇ ਤਹਿਤ ਕੰਪਨੀ ਨੇ ਐਪਲ ਮਿਊਜ਼ਿਕ ਵਾਇਸ ਸਬਸਕ੍ਰਿਪਸ਼ਨ ਸਰਵਿਸ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ Siri ਦੇ ਜ਼ਰੀਏ ਐਪਲ ਮਿਊਜ਼ਿਕ ਦਾ ਅਨੰਦ ਲੈ ਸਕਦੇ ਹੋ। ਇਸ ਤੋਂ ਇਲਾਵਾ HomePod mini ਨੂੰ ਤਿੰਨ ਨਵੇਂ ਕਲਰ ਐਲੋ, ਆਰੈਂਜ ਅਤੇ ਬਲੂ ਵਿੱਚ ਪੇਸ਼ ਕੀਤਾ ਗਿਆ ਹੈ।

ਨਵੇਂ MacBook Pro ਦੀ ਇੰਨੀ ਹੈ ਕੀਮਤ
M1 Pro ਅਤੇ M1 Pro Max ਚਿਪਸੈਟ ਦੇ ਨਾਲ ਆਏ ਨਵੇਂ MacBook Pro ਦਾ ਆਰਡਰ 18 ਅਕਤੂਬਰ ਤੋਂ ਸ਼ੁਰੂ ਹੋ ਗਿਆ ਹੈ। 14 ਇੰਚ ਵਾਲੇ ਮਾਡਲ ਦੀ ਕੀਮਤ 1,999 ਡਾਲਰ (1,94,900 ਰੁਪਏ) ਰੱਖੀ ਗਈ ਹੈ। ਜਦੋਂ ਕਿ 16 ਇੰਚ ਵਾਲੇ ਨਵੇਂ ਮੈਕਬੁੱਕ ਪ੍ਰੋ ਦੀ ਕੀਮਤ 2,499 ਡਾਲਰ (2,39,900 ਰੁਪਏ) ਰੱਖੀ ਗਈ ਹੈ। ਇਨ੍ਹਾਂ ਦੀ ਸ਼ਿਪਿੰਗ ਅਗਲੇ ਹਫਤੇ ਤੋਂ ਸ਼ੁਰੂ ਹੋਵੇਗੀ। 

ਸਿਰਫ 30 ਮਿੰਟ ਵਿੱਚ 50 ਫੀਸਦੀ ਤੱਕ ਚਾਰਜਿੰਗ
ਨਵੇਂ MacBook Pro ਫਾਸਟ ਚਾਰਜ ਸਪੋਰਟ ਦੇ ਨਾਲ ਆਏ ਹਨ। 30 ਮਿੰਟ ਵਿੱਚ ਇਹ 50 ਫੀਸਦੀ ਤੱਕ ਚਾਰਜ ਹੋ ਜਾਂਦੇ ਹਨ। 14 ਇੰਚ ਵਾਲਾ ਮਾਡਲ 17 ਘੰਟੇ ਦਾ ਵੀਡੀਓ ਪਲੇਬੈਕ ਦਿੰਦਾ ਹੈ। ਉਥੇ ਹੀ, 16 ਇੰਚ ਵਾਲਾ ਮਾਡਲ 21 ਘੰਟੇ ਦਾ ਵੀਡੀਓ ਪਲੇਬੈਕ ਦਿੰਦਾ ਹੈ। ਨਵੇਂ ਮੈਕਬੁੱਕ ਪ੍ਰੋ MagSafe, HDMI, ਥੰਡਰਬੋਲਟ 4 ਅਤੇ ਨਾਚ ਨਾਲ ਆਏ ਹਨ। ਇਨ੍ਹਾਂ ਵਿੱਚ ਕੋਈ ਟਚ ਵਾਰ ਨਹੀਂ ਹੈ। ਨਾਲ ਹੀ, ਨਵੇਂ ਮੈਕਬੁੱਕ ਪ੍ਰੋ ਵਿੱਚ ਫੁਲ-ਸਾਈਜ਼ ਫੰਕਸ਼ਨ ਕੀਜ਼ ਅਤੇ ਨਵਾਂ ਬਲੈਕ ਕੀਬੋਰਡ ਡਿਜ਼ਾਈਨ ਦਿੱਤਾ ਗਿਆ ਹੈ। ਨਵੇਂ MacBook Pro ਸਿਲਵਰ ਅਤੇ ਸਪੇਸ ਗ੍ਰੇ ਕਲਰ ਆਪਸ਼ੰਸ ਵਿੱਚ ਆਏ ਹਨ।

-

Credit : www.jagbani.com

  • TODAY TOP NEWS