ਨੇਪਾਲ 'ਚ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ 48 ਲੋਕਾਂ ਦੀ ਮੌਤ, 31 ਲਾਪਤਾ

ਨੇਪਾਲ 'ਚ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ 48 ਲੋਕਾਂ ਦੀ ਮੌਤ, 31 ਲਾਪਤਾ

ਕਾਠਮੰਡੂ (ਭਾਸ਼ਾ): ਨੇਪਾਲ ਵਿਚ ਐਤਵਾਰ ਤੋਂ ਲਗਾਤਾਰ ਪੈਂਦੇ ਮੀਂਹ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਘੱਟੋ-ਘੱਟ 48 ਲੋਕਾਂ ਦੀ ਮੌਤ ਹੋ ਗਈ ਅਤੇ 31 ਹੋਰ ਲਾਪਤਾ ਹੋ ਗਏ। ਨੇਪਾਲ ਦੇ ਗ੍ਰਹਿ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਦੇਸ਼ ਭਰ ਵਿਚ ਇਸ ਸਾਲ ਮੀਂਹ ਕਾਰਨ ਹਜ਼ਾਰਾਂ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਹਨ। ਝੋਨੇ ਦੀ ਫਸਲ ਦਾ ਨਸ਼ਟ ਹੋਣਾ ਨੇਪਾਲ ਦੀ ਸਮੁੱਚੀ ਅਰਥਵਿਵਸਥਾ ਲਈ ਵੱਡਾ ਝਟਕਾ ਹੈ। ਇਕੱਲੇ ਝੋਨੇ ਦਾ ਰਾਸ਼ਟਰੀ ਕੁੱਲ ਘਰੇਲੂ ਉਤਪਾਦ ਵਿੱਚ ਲਗਭਗ 7 ਪ੍ਰਤੀਸ਼ਤ ਯੋਗਦਾਨ ਹੁੰਦਾ ਹੈ ਅਤੇ ਅੱਧੀ ਤੋਂ ਵੱਧ ਆਬਾਦੀ ਦੀ ਆਮਦਨ ਦਾ ਮੁੱਖ ਸਾਧਨ ਹੈ।

ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦੇਉਬਾ ਨੇ ਮੀਂਹ, ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਪੈਦਾ ਹੋਏ ਹਾਲਾਤ 'ਤੇ ਵਿਚਾਰ ਵਟਾਂਦਰੇ ਲਈ ਬੁੱਧਵਾਰ ਦੁਪਹਿਰ ਕੈਬਨਿਟ ਦੀ ਐਮਰਜੈਂਸੀ ਮੀਟਿੰਗ ਬੁਲਾਈ ਹੈ। ਗ੍ਰਹਿ ਮੰਤਰਾਲੇ ਮੁਤਾਬਕ ਦੇਸ਼ ਦੇ 11 ਜ਼ਿਲ੍ਹਿਆਂ ਵਿੱਚ ਮੌਤਾਂ ਅਤੇ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ।ਕੁਝ ਪੁਲ ਢਹਿ ਗਏ ਅਤੇ ਹਾਈਵੇਅ ਜਾਮ ਹੋ ਗਏ। ਕੁਝ ਸ਼ਹਿਰ ਅਤੇ ਹਵਾਈ ਅੱਡੇ ਪਾਣੀ ਵਿੱਚ ਡੁੱਬ ਗਏ ਹਨ ਅਤੇ ਕੁਝ ਜ਼ਿਲ੍ਹਿਆਂ ਵਿੱਚ ਮਨੁੱਖੀ ਬਸਤੀਆਂ ਹੜ੍ਹਾਂ ਵਿੱਚ ਡੁੱਬ ਗਈਆਂ ਹਨ। ਸਥਾਨਕ ਅਧਿਕਾਰੀਆਂ ਨੇ ਲੋਕਾਂ ਨੂੰ ਹੜ੍ਹ ਅਤੇ ਜ਼ਮੀਨ ਖਿਸਕਣ ਤੋਂ ਬਚਾਉਣ ਲਈ ਕੁਝ ਜ਼ਿਲ੍ਹਿਆਂ ਵਿੱਚ ਕੁਝ ਬਸਤੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਤਬਦੀਲ ਕਰ ਦਿੱਤਾ ਹੈ।

ਪੜ੍ਹੋ ਇਹ ਅਹਿਮ ਖਬਰ - ਤਾਲਿਬਾਨ ਦੇ ਨਸ਼ਾ ਮੁਕਤੀ ਕੇਂਦਰ 'ਚ 'ਨਰਕ' ਜਿਹੇ ਹਾਲਾਤ, ਲੋਕਾਂ ਨੂੰ ਗੰਜਾ ਕਰ ਰੱਖਿਆ ਜੇਲ੍ਹ 'ਚ

ਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਪਤਝੜ ਦੀ ਅਚਨਚੇਤ ਬਾਰਿਸ਼ ਨੇ ਬਹੁਤ ਪ੍ਰਭਾਵਿਤ ਹੋਏ ਹਨ। ਨੇਪਾਲੀ ਏਅਰਲਾਈਨਜ਼ ਦੇ ਅਧਿਕਾਰੀਆਂ ਮੁਤਾਬਕ, ਰਾਜਧਾਨੀ ਕਾਠਮੰਡੂ ਤੋਂ ਆਉਣ ਅਤੇ ਜਾਣ ਲਈ ਨਿਰਧਾਰਤ ਘੱਟੋ ਘੱਟ 100 ਘਰੇਲੂ ਉਡਾਣਾਂ ਖਰਾਬ ਮੌਸਮ ਕਾਰਨ ਬੁੱਧਵਾਰ ਨੂੰ ਮੁਅੱਤਲ ਕਰ ਦਿੱਤੀਆਂ ਗਈਆਂ ਸਨ। ਹਾਲ ਹੀ ਦੇ ਦਿਨਾਂ ਵਿੱਚ ਇੱਕ ਦਿਨ ਵਿੱਚ ਉਡਾਣ ਮੁਅੱਤਲ ਕੀਤੇ ਜਾਣ ਦੀ ਇਹ ਸਭ ਤੋਂ ਵੱਡੀ ਸੰਖਿਆ ਹੈ ਕਿਉਂਕਿ ਹਵਾਈ ਜਹਾਜ਼ ਲਗਾਤਾਰ ਬਾਰਸ਼ਾਂ ਅਤੇ ਖਰਾਬ ਮੌਸਮ ਕਾਰਨ ਵੱਖ-ਵੱਖ ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿੱਚ ਸੇਵਾਵਾਂ ਨਹੀਂ ਚਲਾ ਸਕਦੇ ਸਨ।ਗ੍ਰਹਿ ਮੰਤਰਾਲੇ ਨੇ ਕਿਹਾ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਜ਼ਮੀਨ ਖਿਸਕਣ ਅਤੇ ਹੜ੍ਹ ਵਿੱਚ 31 ਲੋਕ ਅਜੇ ਵੀ ਲਾਪਤਾ ਹਨ ਅਤੇ ਖੋਜ ਅਤੇ ਬਚਾਅ ਕਾਰਜ ਜਾਰੀ ਹੈ।

Credit : www.jagbani.com

  • TODAY TOP NEWS