ਵੱਡੀ ਖ਼ਬਰ : ਸਿੰਘੂ ਬਾਰਡਰ 'ਤੇ ਵਾਪਰੀ ਘਟਨਾ ਸਬੰਧੀ 3 ਮੈਂਬਰੀ SIT ਦਾ ਗਠਨ

ਵੱਡੀ ਖ਼ਬਰ : ਸਿੰਘੂ ਬਾਰਡਰ 'ਤੇ ਵਾਪਰੀ ਘਟਨਾ ਸਬੰਧੀ 3 ਮੈਂਬਰੀ SIT ਦਾ ਗਠਨ

ਚੰਡੀਗੜ੍ਹ/ਤਰਨਤਾਰਨ : ਸਿੰਘੂ ਬਾਰਡਰ 'ਤੇ ਬੇਰਹਿਮੀ ਨਾਲ ਕਤਲ ਕੀਤੇ ਲਖਬੀਰ ਸਿੰਘ ਦੇ ਮਾਮਲੇ ਸਬੰਧੀ ਪੰਜਾਬ ਦੇ ਡੀ. ਜੀ. ਪੀ. ਵੱਲੋਂ 3 ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦਾ ਗਠਨ ਕੀਤਾ ਗਿਆ ਹੈ। ਇਸ ਟੀਮ ਦੀ ਅਗਵਾਈ ਏ. ਡੀ. ਜੀ. ਪੀ. ਅਤੇ ਡਾਇਰੈਕਟਰ ਬਿਓਰੋ ਆਫ ਇਨਵੈਸਟੀਗੇਸ਼ਨ ਵਰਿੰਦਰ ਕੁਮਾਰ ਵੱਲੋਂ ਕੀਤੀ ਜਾਵੇਗੀ।

ਡੀ. ਆਈ. ਜੀ. ਫਿਰੋਜ਼ਪੁਰ ਰੇਂਜ ਇੰਦਰਬੀਰ ਸਿੰਘ ਅਤੇ ਐੱਸ. ਐੱਸ. ਪੀ. ਤਰਨਤਾਰਨ ਹਰਵਿੰਦਰ ਸਿੰਘ ਇਸ ਕਮੇਟੀ ਦੇ ਮੈਂਬਰ ਹੋਣਗੇ। ਦੱਸਣਯੋਗ ਹੈ ਕਿ ਲਖਬੀਰ ਸਿੰਘ ਦੀ ਭੈਣ ਨੇ ਦੋਸ਼ ਲਾਇਆ ਸੀ ਕਿ ਲਖਬੀਰ ਸਿੰਘ ਨੂੰ ਬਹਿਲਾ-ਫੁਸਲਾ ਕੇ ਸਿੰਘੂ ਬਾਰਡਰ 'ਤੇ ਲਿਜਾਇਆ ਗਿਆ ਅਤੇ ਫਿਰ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

ਹੁਣ ਐੱਸ. ਆਈ. ਟੀ. ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਕਿ ਲਖਬੀਰ ਸਿੰਘ ਆਖ਼ਰ ਕਿਸ ਦੇ ਨਾਲ ਸਿੰਘੂ ਬਾਰਡਰ ਪਹੁੰਚਿਆ ਸੀ।

PunjabKesari

Credit : www.jagbani.com

  • TODAY TOP NEWS