ਐਕਸ਼ਨ ਮੋਡ ’ਚ ਕੈਪਟਨ ਅਮਰਿੰਦਰ ਸਿੰਘ, ਹਰਿਆਣਾ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

ਐਕਸ਼ਨ ਮੋਡ ’ਚ ਕੈਪਟਨ ਅਮਰਿੰਦਰ ਸਿੰਘ, ਹਰਿਆਣਾ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ : ਨਵੀਂ ਪਾਰਟੀ ਬਨਾਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੁਣ ਐਕਸ਼ਨ ਮੋਡ ਵਿਚ ਆ ਗਏ ਹਨ। ਕੈਪਟਨ ਨੇ ਸੋਮਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਮੁਲਾਕਾਤ ਕੀਤੀ। ਕੈਪਟਨ ਲਗਭਗ 12 ਵਜੇ ਮੁੱਖ ਮੰਤਰੀ ਆਵਾਸ ਪਹੁੰਚੇ। ਇਥੇ ਲਗਭਗ ਅੱਧਾ ਘੰਟਾ ਦੋਵਾਂ ਵਿਚਾਲੇ ਮੁਲਾਕਾਤ ਹੋਈ। ਸਿਆਸੀ ਮਾਹਿਰਾਂ ਵਲੋਂ ਇਸ ਮੁਲਾਕਾਤ ਨੂੰ ਕੈਪਟਨ ਵਲੋਂ ਭਾਜਪਾ ਨਾਲ ਵੱਧਦੀਆਂ ਨਜ਼ਦੀਕੀਆਂ ਨਾਲ ਜੋੜ ਕੇ ਵੇ ਵੇਖਿਆ ਜਾ ਰਿਹਾ ਹੈ। ਇਹ ਮੁਲਾਕਾਤ ਕਿਸਾਨ ਅੰਦੋਲਨ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ। ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਦੋਵੇਂ ਹੀ ਕਿਸਾਨਾਂ ਨੂੰ ਘਰ ਵਾਪਸੀ ਦੀ ਅਪੀਲ ਕਰ ਚੁੱਕੇ ਹਨ।

ਉਧਰ ਸਿਆਸੀ ਗਲਿਆਰਿਆਂ ਵਿਚ ਕੈਪਟਨ ਵਲੋਂ ਭਾਜਪਾ ਨਾਲ ਗਠਜੋੜ ਦੀਆਂ ਚਰਚਾਵਾਂ ਜ਼ੋਰਾਂ ’ਤੇ ਹਨ। ਉਂਝ ਕੈਪਟਨ ਵੀ ਖੱਲ੍ਹੇ ਤੌਰ ’ਤੇ ਆਖ ਚੁੱਕੇ ਹਨ ਕਿ ਉਹ ਭਾਜਪਾ ਨਾਲ ਗਠਜੋੜ ਕਰਕੇ ਹੀ ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿਚ ਉਤਰਣਗੇ। ਉਧਰ ਇਸ ਮਿਲਣੀ ਨੂੰ ਕੈਪਟਨ ਨੇ ਸ਼ਿਸ਼ਟਾਚਾਰ ਮਿਲਣੀ ਦੱਸਿਆ ਹੈ।  ਉਂਝ ਕੈਪਟਨ ਨੇ ਇਹ ਵੀ ਆਖਿਆ ਹੈ ਕਿ ਗਠਜੋੜ ਲਈ ਉਹ ਭਾਜਪਾ ਲੀਡਰਸ਼ਿਪ ਨਾਲ ਭਲਕੇ ਦਿੱਲੀ ਮੁਲਾਕਾਤ ਕਰਨਗੇ।

Credit : www.jagbani.com

  • TODAY TOP NEWS