ਫਿਰੋਜ਼ਪੁਰ ’ਚ ਵਿਆਹ ਵਾਲੇ ਘਰ ਪਿਆ ਚੀਕ-ਚਿਹਾੜਾ, ਡੀ. ਜੇ. ’ਤੇ ਚੱਲੀਆਂ ਗੋਲ਼ੀਆਂ ਦੌਰਾਨ ਇਕ ਦੀ ਮੌਤ

ਫਿਰੋਜ਼ਪੁਰ ’ਚ ਵਿਆਹ ਵਾਲੇ ਘਰ ਪਿਆ ਚੀਕ-ਚਿਹਾੜਾ, ਡੀ. ਜੇ. ’ਤੇ ਚੱਲੀਆਂ ਗੋਲ਼ੀਆਂ ਦੌਰਾਨ ਇਕ ਦੀ ਮੌਤ

ਫ਼ਿਰੋਜ਼ਪੁਰ : ਫ਼ਿਰੋਜ਼ਪੁਰ ਦੀ ਬਸਤੀ ਵਲੀ ਵਾਲੀ (ਪਿੰਡ ਚੁਗੱਤੇ ਵਾਲਾ) ਵਿਖੇ ਬੀਤੇ ਦਿਨੀਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ 12 ਬੋਰ ਦੀ ਬੰਦੂਕ ਨਾਲ ਗੋਲ਼ੀ ਚਲਾਉਣ ਨਾਲ ਇਕ ਬੀਬੀ ਸੁਖਬੀਰ ਕੌਰ ਜ਼ਖ਼ਮੀ ਹੋ ਗਈ, ਜਿਸਨੂੰ ਇਲਾਜ ਲਈ ਫ਼ਿਰੋਜ਼ਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ ਸੁਖਬੀਰ ਕੌਰ ਨੂੰ ਡੀ.ਐਮ.ਸੀ ਲੁਧਿਆਣਾ ਵਿਖੇ ਰੈਫ਼ਰ ਕਰ ਦਿੱਤਾ, ਜਿਸਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਘਟਨਾ ਸਬੰਧੀ ਥਾਣਾ ਆਰਿਫਕੇ ਦੀ ਪੁਲਸ ਵੱਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ 304 ਆਈ.ਪੀ.ਸੀ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਲਖਵਿੰਦਰ ਸਿੰਘ ਐੱਸ.ਐੱਚ.ਓ. ਆਰਿਫਕੇ ਨੇ ਦੱਸਿਆ ਕਿ 27 ਨਵੰਬਰ 2021 ਨੂੰ ਅਮਰ ਸਿੰਘ ਸਰਪੰਚ ਵਾਸੀ ਬਸਤੀ ਵਲੀ ਵਾਲੀ ਦੇ ਮੁੰਡਾ ਦਾ ਵਿਆਹ ਸੀ ਅਤੇ ਸ਼ਾਮ ਨੂੰ ਕਰੀਬ 7/8 ਵਜੇ ਜਾਗੋ ਦਾ ਪ੍ਰੋਗਰਾਮ ਸੀ ਅਤੇ ਇਸ ਵਿਆਹ ਵਿਚ ਸੁਖਬੀਰ ਕੌਰ (65) ਪਤਨੀ ਜਸਵੰਤ ਸਿੰਘ ਵਾਸੀ ਪਿੰਡ ਸਰਾਂਵਾਂ ਬੋਦਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੀ ਆਈ ਹੋਈ ਸੀ।

ਇਸ ਦੌਰਾਨ ਜਦੋਂਜਾਗੋ ਦੇ ਪ੍ਰੋਗਰਾਮ ਵਿਚ ਭੰਗੜਾ ਪਾਇਆ ਜਾ ਰਿਹਾ ਸੀ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਆਪਣੀ 12 ਬੋਰ ਦੀ ਰਾਈਫਲ ਨਾਲ ਹਵਾਈ ਫਾਇਰ ਕੀਤੇ, ਇਕ ਫਾਇਰ ਸੁਖਬੀਰ ਕੌਰ ਦੀ ਛਾਤੀ ਅਤੇ ਬਾਂਹ ’ਤੇ ਲੱਗਾ, ਜਿਸ ਨਾਲ ਉਹ ਜ਼ਖਮੀ ਹੋ ਗਈ ਅਤੇ ਉਸ ਨੂੰ ਤੁਰੰਤ ਫਿਰੋਜ਼ਪੁਰ ਦੇ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਅਤੇ ਲੁਧਿਆਣਾ ਵਿਖੇ ਜਦ ਉਸਦਾ ਇਲਾਜ ਕੀਤਾ ਜਾ ਰਿਹਾ ਸੀ ਤਾਂ ਉਸਦੀ ਮੌਤ ਹੋ ਗਈ।

Credit : www.jagbani.com

  • TODAY TOP NEWS