ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਲਈ ਕਾਂਗਰਸ ਜ਼ਿੰਮੇਵਾਰ, ਕੈਪਟਨ ਅਮਰਿੰਦਰ ਸਿੰਘ ਨਹੀਂ: ਅਸ਼ਵਨੀ ਸ਼ਰਮਾ

ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਲਈ ਕਾਂਗਰਸ ਜ਼ਿੰਮੇਵਾਰ, ਕੈਪਟਨ ਅਮਰਿੰਦਰ ਸਿੰਘ ਨਹੀਂ: ਅਸ਼ਵਨੀ ਸ਼ਰਮਾ

ਲੁਧਿਆਣ- ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ 'ਚ ਚੋਣਾਂ ਦੇ ਮੱਦੇਨਜ਼ਰ ਖੁੱਲ੍ਹੇਆਮ ਐਲਾਨ ਕਰਨ ਵਾਲੇ ਕੇਜਰੀਵਾਲ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੱਸਣ ਕਿ ਉਹ ਇਨ੍ਹਾਂ ਐਲਾਨਾਂ ਨੂੰ ਪੂਰਾ ਕਰਨ ਲਈ ਅਰਬਾਂ ਰੁਪਏ ਕਿੱਥੋਂ ਲਿਆਉਣਗੇ। ਇਨ੍ਹਾਂ ਪਾਰਟੀਆਂ ਲਈ ਚੋਣ ਵਾਅਦੇ ਸੱਤਾ 'ਚ ਆਉਣ ਦਾ ਜ਼ਰੀਆ ਹਨ, ਜਦੋਂ ਕਿ ਭਾਰਤੀ ਜਨਤਾ ਪਾਰਟੀ ਲੋਕਾਂ ਦੀ ਰਾਏ ਲੈ ਕੇ ਚੋਣ ਮੈਨੀਫੈਸਟੋ ਬਣਾਏਗੀ, ਪਾਰਟੀ ਲਈ ਉਹ ਮੈਨੀਫੈਸਟੋ ਪਵਿੱਤਰ ਹੋਵੇਗਾ, ਜਿਸ ਨੂੰ ਸੱਤਾ 'ਚ ਆਉਣ 'ਤੇ ਸਾਫ਼ ਮਨ ਨਾਲ ਲਾਗੂ ਕੀਤਾ ਜਾਵੇਗਾ। 

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਫ਼-ਸੁਥਰੇ ਮਨ ਨਾਲ ਖੇਤੀਬਾੜੀ ਦੀ ਭਲਾਈ ਲਈ ਕਾਨੂੰਨ ਬਣਾਏ ਸਨ ਪਰ ਉਨ੍ਹਾਂ ਬਿੱਲਾਂ ਬਾਰੇ ਕਿਸਾਨਾਂ ਨੂੰ ਨਾ ਸਮਝਾ ਪਾਉਣ ਲਈ ਉਨ੍ਹਾਂ ਦਿਲੋਂ ਮੁਆਫੀ ਵੀ ਮੰਗੀ ਅਤੇ ਕਾਨੂੰਨ ਵੀ ਵਾਪਸ ਲੈ ਲਏ। ਧਰਨੇ 'ਤੇ ਬੈਠੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਤੰਗ-ਪ੍ਰੇਸ਼ਾਨ ਨਹੀਂ ਕੀਤਾ ਗਿਆ, ਜਦਕਿ ਕਾਂਗਰਸ ਦੇ ਸਮੇਂ 'ਚ ਲਾਠੀਆਂ ਅਤੇ ਗੋਲੀਆਂ ਚਲਾਈਆਂ ਗਈਆਂ ਸਨ| ਪ੍ਰਧਾਨ ਮੰਤਰੀ ਦੇ ਇਸ ਫੈਸਲੇ ਦਾ ਅਕਾਲ ਤਖ਼ਤ ਦੇ ਜਥੇਦਾਰ ਨੇ ਵੀ ਸਵਾਗਤ ਕਰਦਿਆਂ ਇਸ ਨੂੰ ਦੇਸ਼ ਹਿੱਤ ਵਿੱਚ ਦੱਸਿਆ ਹੈ। ਇਸ ਤੋਂ ਪਹਿਲਾਂ ਭਾਜਪਾ ਅਗਰਨਗਰ ਮੰਡਲ ਦੀ ਮੀਟਿੰਗ 'ਚ ਪੁੱਜੇ 'ਤੇ ਮੰਡਲ ਪ੍ਰਧਾਨ ਸੰਜੀਵ ਸ਼ੇਰੂ ਸਚਦੇਵਾ, ਇੰਚਾਰਜ ਸੁਮਿਤ ਟੰਡਨ, ਜ਼ਿਲ੍ਹਾ ਭਾਜਪਾ ਪ੍ਰਧਾਨ ਪੁਸ਼ਪਿੰਦਰ ਸਿੰਘਲ, ਜਨਰਲ ਸਕੱਤਰ ਕੰਤੇਂਦੂ ਸ਼ਰਮਾ, ਰਾਮ ਗੁਪਤਾ, ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਬੁਲਾਰੇ ਅਨਿਲ ਸਰੀਨ, ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ, ਅਰੁਨੇਸ਼ ਮਿਸ਼ਰਾ, ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ।

-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਟ ਕਰ ਕੇ ਦੱਸੋੋ

Credit : www.jagbani.com

  • TODAY TOP NEWS