ਚੰਨੀ ਜੀ, ਤੁਹਾਡੀ ਸਰਕਾਰ ਪੰਜਾਬ ’ਚੋਂ ਸੰਸਕ੍ਰਿਤ ਨੂੰ ਖਤਮ ਕਰਨ ਦੀ ਬਣਾ ਰਹੀ ਹੈ ਯੋਜਨਾ : ਡਾ. ਸੁਭਾਸ਼ ਸ਼ਰਮਾ

ਚੰਨੀ ਜੀ, ਤੁਹਾਡੀ ਸਰਕਾਰ ਪੰਜਾਬ ’ਚੋਂ ਸੰਸਕ੍ਰਿਤ ਨੂੰ ਖਤਮ ਕਰਨ ਦੀ ਬਣਾ ਰਹੀ ਹੈ ਯੋਜਨਾ : ਡਾ. ਸੁਭਾਸ਼ ਸ਼ਰਮਾ

ਚੰਡੀਗੜ੍- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਇਕ ਚਿੱਠੀ ਰਾਹੀਂ ਤੰਜ ਕਸਦਿਆਂ ਕਿਹਾ ਕਿ ਇਕ ਪਾਸੇ ਤੁਸੀਂ ਸੰਸਕ੍ਰਿਤ ਭਾਸਾ ਸਿੱਖਣ, ਸਮਝਣ, ਮਹਾਭਾਰਤ ’ਤੇ ਪੀ.ਐੱਚ.ਡੀ. ਕਰਨ ’ਚ ਦਿਲਚਸਪੀ ਰੱਖਦੇ ਹੋ ਅਤੇ ਫਿਰ ਤੁਹਾਡੀ ਆਪਣੀ ਪੰਜਾਬ ਸਰਕਾਰ ਪੰਜਾਬ ’ਚੋਂ ਸੰਸਕ੍ਰਿਤ ਭਾਸ਼ਾ ਨੂੰ ਖਤਮ ਕਰਨ ਦੀ ਸਾਜਿਸ਼ ਕਿਉਂ ਕਰ ਰਹੀ ਹੈ? ਉਨ੍ਹਾਂ ਹਮਲਾ ਬੋਲਦਿਆਂ ਦੱਸਿਆ ਕਿ ਅੱਜ ਪੰਜਾਬ ਦੇ ਕਾਲਜਾਂ ’ਚ ਸੰਸਕ੍ਰਿਤ ਦੀਆਂ ਸਿਰਫ਼ 17 ਅਸਾਮੀਆਂ ਹਨ ਅਤੇ ਇਨ੍ਹਾਂ ’ਚੋਂ 13 ਖਾਲੀ ਹਨ।

ਡਾ. ਸ਼ਰਮਾ ਨੇ ਦੇਵ ਭਾਸ਼ਾ ਸੰਸਕ੍ਰਿਤ ਬਾਰੇ ਦੱਸਦਿਆਂ ਕਿਹਾ ਕਿ ਇਹ ਭਾਰਤ ਦੀ ਇਕ ਵਿਕਸਤ ਅਤੇ ਪ੍ਰਾਚੀਨ ਭਾਸ਼ਾ ਹੈ। ਇਹ ਸਾਡੇ ਲਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਪੰਜਾਬ ਦੀ ਧਰਤੀ ’ਤੇ ਸੰਸਕ੍ਰਿਤ ਦਾ ਵਿਕਾਸ ਹੋਇਆ ਹੈ। ਇਹ ਮੰਦਭਾਗਾ ਹੈ ਕਿ ਤੁਹਾਡੀ ਸਰਕਾਰ ਵਲੋਂ ਸਹਾਇਕ ਪ੍ਰੋਫ਼ੈਸਰਾਂ ਲਈ ਜਾਰੀ ਕੀਤੇ ਇਸ਼ਤਿਹਾਰ ’ਚ ਸੰਸਕ੍ਰਿਤ ਵਿਭਾਗ ਲਈ ਇਕ ਵੀ ਅਸਾਮੀ ਨਹੀਂ ਹੈ। ਉਨ੍ਹਾਂ ਦੱਸਿਆ ਕਿ 1975 ਤੱਕ ਹਰ ਸਕੂਲ ’ਚ 3 ਸੰਸਕ੍ਰਿਤ ਅਧਿਆਪਕ ਸਨ, ਜੋ ਅੱਜ ਅਣਗੌਲੇ ਰਹਿ ਗਏ ਹਨ।

ਡਾ. ਸ਼ਰਮਾ ਨੇ ਮੁੱਖ ਮੰਤਰੀ ਚੰਨੀ ਨੂੰ ਲਿਖੇ ਪੱਤਰ ਰਾਹੀਂ ਸੁਝਾਅ ਦਿੱਤਾ ਹੈ ਕਿ ਜੇਕਰ ਉਹ ਸੱਚਮੁੱਚ ਸੰਸਕ੍ਰਿਤ ਭਾਸ਼ਾ ਦੇ ਪ੍ਰਸ਼ੰਸਕ ਹਨ ਤਾਂ ਪੰਜਾਬ ’ਚ ਇਸਦੇ ਵਿਕਾਸ ਅਤੇ ਪਸਾਰ ਦੀ ਨਵੀਂ ਸ਼ੁਰੂਆਤ ਕਰਨ।

-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਟ ਕਰ ਕੇ ਦੱਸੋੋ

Credit : www.jagbani.com

  • TODAY TOP NEWS