ਅੰਮ੍ਰਿਤਸਰ: ਚੋਣਾਂ ’ਚ ਦਹਿਸ਼ਤ ਫੈਲਾਉਣ ਲਈ ਹਥਿਆਰ ਤੇ ਹੈਰੋਇਨ ਦੀ ਵੱਡੀ ਖੇਪ ਭੇਜਣ ਦੀ ਫਿਰਾਕ ’ਚ ਪਾਕਿ ਸਮੱਗਲਰ

ਅੰਮ੍ਰਿਤਸਰ: ਚੋਣਾਂ ’ਚ ਦਹਿਸ਼ਤ ਫੈਲਾਉਣ ਲਈ ਹਥਿਆਰ ਤੇ ਹੈਰੋਇਨ ਦੀ ਵੱਡੀ ਖੇਪ ਭੇਜਣ ਦੀ ਫਿਰਾਕ ’ਚ ਪਾਕਿ ਸਮੱਗਲਰ

ਅੰਮ੍ਰਿਤਸਰ (ਨੀਰਜ) - ਪਿਛਲੇ ਇਕ ਹਫ਼ਤੇ ਤੋਂ ਬਦਲੇ ਮੌਸਮ ਦੇ ਮਿਜ਼ਾਜ ਦਾ ਪਾਕਿਸਤਾਨ ਸਮੱਗਲਰ ਫਾਇਦਾ ਚੁੱਕਣਾ ਚਾਹੁੰਦੇ ਹਨ ਅਤੇ ਸਰਦੀ ਅਤੇ ਧੁੰਦ ਦੀ ਆੜ ਲੈ ਕੇ ਹਥਿਆਰਾਂ ਅਤੇ ਹੈਰੋਇਨ ਦੀ ਇਕ ਵੱਡੀ ਖੇਪ ਨੂੰ ਬਾਰਡਰ ਫੈਂਸਿੰਗ ਦੇ ਪਾਰ ਪਹੁੰਚਾਉਣਾ ਚਾਹੁੰਦੇ ਹਨ ਤਾਂ ਕਿ ਵਿਧਾਨ ਸਭਾ ਚੋਣਾਂ ’ਚ ਦਹਿਸ਼ਤ ਫੈਲਿਆ ਸਕਣ। ਇਸ ਕਾਰਨ ਬੀ. ਐੱਸ. ਐੱਫ਼. ਵਲੋਂ ਪਿਛਲੇ ਇਕ ਹਫ਼ਤੇ ਤੋਂ ਕੁਝ ਸੰਵੇਦਨਸ਼ੀਲ ਬੀ. ਓ. ਪੀ. ’ਤੇ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ, ਜਿਸ ’ਚ ਅਜੇ ਤੱਕ ਇਕ ਪਿਸਟਲ, ਮੈਗਜ਼ੀਨ, ਜ਼ਿੰਦਾ ਕਾਰਤੂਸ, ਪੰਜ ਕਿਲੋ ਹੈਰੋਇਨ ਜ਼ਬਤ ਕੀਤੀ ਜਾ ਚੁੱਕੀ ਹੈ। ਐੱਸ. ਟੀ. ਐੱਫ਼. ਵਲੋਂ ਬਾਰਡਰ ਫੈਂਸਿੰਗ ਦੇ ਠੀਕ ਦੋ ਕਿਲੋਮੀਟਰ ਪਿੱਛੇ ਆਰ. ਡੀ. ਐਕਸ. ਕਿਵੇਂ ਪਹੁੰਚ ਗਿਆ, ਇਹ ਅਜੇ ਤੱਕ ਭੇਦ ਹੀ ਬਣਿਆ ਹੋਇਆ ਹੈ। ਹਾਲਾਂਕਿ ਐੱਸ. ਟੀ. ਐੱਫ਼. ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਆਰ. ਡੀ. ਐਕਸ. ਪਾਕਿਸਤਾਨ ਤੋਂ ਹੀ ਆਇਆ ਹੈ।

ਪੜ੍ਹੋ ਇਹ ਵੀ ਖ਼ਬਰ - ਵੱਡੀ ਵਾਰਦਾਤ: 2 ਮਹੀਨੇ ਪਹਿਲਾਂ ਵਿਆਹੀ ਕੁੜੀ ਦਾ ਸਹੁਰੇ ਪਰਿਵਾਰ ਵਲੋਂ ਕਤਲ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ

ਆਈ. ਸੀ. ਪੀ. ’ਤੇ ਕਸਟਮ ਨੇ ਵਧਾਈ ਚੌਕਸੀ
ਬਾਰਡਰ ਫੈਂਸਿੰਗ ਅਤੇ ਡਰੋਨ ਦੇ ਨਾਲ-ਨਾਲ ਪਾਕਿਸਤਾਨ ਸਮੱਗਲਰ ਅਤੇ ਅੱਤਵਾਦੀ ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਪਾਕਿਸਤਾਨ ਤੋਂ ਭਾਰਤ ਵੱਲ ਜਾਣ ਵਾਲੇ ਅਫਗਾਨਿਸਤਾਨ ਦੇ ਟਰੱਕਾਂ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ। ਇਸ ਨੂੰ ਵੇਖਦੇ ਹੋਏ ਕਸਟਮ ਵਿਭਾਗ ਨੇ ਵੀ ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਆਉਣ ਵਾਲੇ ਟਰੱਕਾਂ ਦੀ ਸਖ਼ਤ ਚੌਕਸੀ ਰੱਖ਼ਣੀ ਸ਼ੁਰੂ ਕਰ ਦਿੱਤੀ ਹੈ। ਅਫਗਾਨਿਸਤਾਨ ਤੋਂ ਆਉਣ ਵਾਲੇ ਟਰੱਕਾਂ ਨੂੰ ਪਾਕਿਸਤਾਨ ਦੇ ਡਰਾਇਵਰ ਚਲਾਉਂਦੇ ਹਨ।

ਸਮਾਰਟ ਫੈਂਸਿੰਗ ਵੀ ਪ੍ਰਭਾਵਸ਼ਾਲੀ ਨਹੀਂ
ਜ਼ਿਲ੍ਹੇ ਦੇ 120 ਕਿਲੋਮੀਟਰ ਲੰਬੇ ਬਾਰਡਰ ’ਤੇ ਕੇਂਦਰ ਸਰਕਾਰ ਵਲੋਂ ਸਮਾਰਟ ਫੈਂਸਿੰਗ ਲਗਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਕੁਝ ਹੋਰ ਰਾਜਾਂ ’ਚ ਪਾਕਿਸਤਾਨ ਨਾਲ ਲੱਗਦੇ ਬਾਰਡਰ ’ਤੇ ਸਮਾਰਟ ਫੈਂਸਿੰਗ ਲਗਾਈ ਵੀ ਜਾ ਚੁੱਕੀ ਹੈ ਪਰ ਇਹ ਫੈਸਿੰਗ ਕਾਮਯਾਬ ਨਹੀਂ ਹੈ। ਇਸ ਫੈਂਸਿੰਗ ’ਚ ਕਈ ਅਤਿ ਆਧੁਨਿਕ ਤਕਨੀਕ ਸ਼ਾਮਲ ਰਹਿੰਦੀ ਹੈ, ਜਿਸ ਦੇ ਨਾਲ ਕੋਈ ਵੀ ਵਿਅਕਤੀ ਬਾਰਡਰ ਫੈਂਸਿੰਗ ਦੇ ਕੋਲ ਫਟਕ ਨਹੀਂ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ - ਚੋਣ ਪ੍ਰਚਾਰ ’ਚ ਚਮਕਿਆ ਸ਼ਾਲ ਦਾ ਸਟਾਇਲ, ਕੁੜਤੇ-ਪਜਾਮੇ ਨਾਲ ਮੈਚਿੰਗ ਸ਼ਾਲ ਲੈਣ ’ਚ ਸਿੱਧੂ ਸਭ ਤੋਂ ਅੱਗੇ (ਤਸਵੀਰਾਂ)

ਐਂਟੀ ਡਰੋਨ ਤਕਨੀਕ ਵੀ ਅਜੇ ਤੱਕ ਠੁੱਸ
ਬਾਰਡਰ ’ਤੇ ਐਂਟੀ ਡਰੋਨ ਤਕਨੀਕ ਲਗਾਉਣ ਦੀ ਵਾਰ-ਵਾਰ ਮੰਗ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਨੇ ਕਿਹਾ ਵੀ ਹੈ ਕਿ ਭਾਰਤ ਨੇ ਐਂਟੀ ਡਰੋਨ ਤਕਨੀਕ ਤਿਆਰ ਕਰ ਲਈ ਹੈ ਪਰ ਅਜੇ ਤੱਕ 553 ਕਿਲੋਮੀਟਰ ਲੰਬੇ ਪਾਕਿਸਤਾਨ ਨਾਲ ਪੰਜਾਬ ਬਾਰਡਰ ਅਤੇ 120 ਕਿਲੋਮੀਟਰ ਲੰਬੇ ਅੰਮ੍ਰਿਤਸਰ ਬਾਰਡਰ ’ਤੇ ਇਸ ਤਕਨੀਕ ਨੂੰ ਨਹੀਂ ਲਗਾਇਆ ਗਿਆ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਐਂਟਰੀ ਡਰੋਨ ਤਕਨੀਕ ਵੀ ਹਵਾ ਹਵਾਈ ਹੀ ਹੈ ।

50 ਕਿਲੋਮੀਟਰ ਦਾ ਇਲਾਕਾ ਮਿਲਦਾ ਹੈ ਤਾਂ ਖ਼ਤਮ ਹੋ ਜਾਵੇਗਾ ਨਸ਼ੇ ਦਾ ਕਾਰੋਬਾਰ
ਕੇਂਦਰ ਸਰਕਾਰ ਵਲੋਂ ਬੀ. ਐੱਸ. ਐੱਫ਼. ਨੂੰ 50 ਕਿਲੋਮੀਟਰ ਇਲਾਕੇ ’ਚ ਕੰਮ ਕਰਨ ਦੇ ਅਧਿਕਾਰ ਬਾਰੇ ’ਚ ਹਾਲਾਂਕਿ ਅਜੇ ਤੱਕ ਵਿਵਾਦ ਛਿੜਿਆ ਹੋਇਆ ਹੈ। ਸੁਰੱਖਿਆ ਮਾਮਲਿਆਂ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਬੀ. ਐੱਸ. ਐੱਫ਼. ਨੂੰ ਇਹ ਅਧਿਕਾਰ ਦੇਣ ਨਾਲ ਨਸ਼ੇ ਦਾ ਕਾਲ਼ਾ ਕਾਰੋਬਾਰ ਕਾਫ਼ੀ ਹੱਦ ਤੱਕ ਖ਼ਤਮ ਹੋ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵੱਡੀ ਵਾਰਦਾਤ: ਪੈਸੇ ਨਾ ਦੇਣ ’ਤੇ ਨਸ਼ੇੜੀ ਪੁੱਤ ਨੇ ਪਿਓ ’ਤੇ ਕੀਤਾ ਹਮਲਾ, ਵੱਢਿਆ ਗੁੱਟ

ਐੱਸ. ਟੀ. ਐੱਫ਼. ਦੀ ਜਾਂਚ ਵੀ ਅਜੇ ਤੱਕ ਅਧੂਰੀ
ਬੱਚੀਵਿੰਡ ਪਿੰਡ ’ਚ ਜਬਤ ਕੀਤੀ ਗਈ ਆਰ. ਡੀ. ਐਕਸ. ਨੂੰ ਕਿਸ ਨੇ ਲੈਣ ਆਉਣਾ ਸੀ ਇਹ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ ਅਤੇ ਐੱਸ. ਟੀ. ਐੱਫ਼. ਦੀ ਜਾਂਚ ਵੀ ਅਜੇ ਤੱਕ ਅਧੂਰੀ ਚੱਲ ਰਹੀ ਹੈ। ਇਸ ਮਾਮਲੇ ’ਚ ਜਾਣਕਾਰਾਂ ਦਾ ਮੰਨਣਾ ਹੈ ਕਿ ਹੈਰੋਇਨ ਸਮੱਗਲਿੰਗ ਦੇ ਵੱਖ-ਵੱਖ ਮਾਮਲਿਆਂ ’ਚ ਸੁਰੱਖਿਆ ਏਜੰਸੀਆਂ ਦੀ ਜਾਂਚ ਦੌਰਾਨ ਫ਼ਰਾਰ ਹੋ ਚੁੱਕੇ। ਇਕ ਦਰਜਨ ਤੋਂ ਜ਼ਿਆਦਾ ਕਿਸਾਨ ਦੇ ਰੂਪ ’ਚ ਕੰਮ ਕਰ ਰਹੇ ਸਮੱਗਲਰ ਕਈ ਅਹਿਮ ਰਾਜ ਖੋਲ੍ਹ ਸਕਦੇ ਹਨ ਅਤੇ ਅਜਿਹੇ ਲੋਕਾਂ ਦਾ ਪਤਾ ਲਗਾਇਆ ਜਾਣਾ ਜ਼ਰੂਰੀ ਹੈ ਜੋ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਦਲਦਲ ’ਚ ਧੱਸ ਰਹੇ ਹਨ ।

Credit : www.jagbani.com

  • TODAY TOP NEWS