ਕੋਰੋਨਾ ਦਾ ਕਹਿਰ ਜਾਰੀ, ਕਤਰ ’ਚ 3 ਹਫ਼ਤਿਆਂ ਦੇ ਬੱਚੇ ਦੀ ਲਾਗ ਕਾਰਨ ਮੌਤ

ਕੋਰੋਨਾ ਦਾ ਕਹਿਰ ਜਾਰੀ, ਕਤਰ ’ਚ 3 ਹਫ਼ਤਿਆਂ ਦੇ ਬੱਚੇ ਦੀ ਲਾਗ ਕਾਰਨ ਮੌਤ

ਦੋਹਾ : ਖਾੜੀ ਦੇਸ਼ ਕਤਰ ਵਿਚ ਕੋਰੋਨਾ ਸੰਕ੍ਰਮਣ ਨਾਲ 3 ਹਫ਼ਤਿਆਂ ਦੇ ਬੱਚੇ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਸਿਹਤ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਕੋਵਿਡ-19 ਨਾਲ ਗੰਭੀਰ ਸੰਕ੍ਰਮਣ ਕਾਰਨ 3 ਹਫ਼ਤਿਆਂ ਦੇ ਬੱਚੇ ਦੀ ਐਤਵਾਰ ਨੂੰ ਦੁਖ਼ਦਾਈ ਮੌਤ ਹੋ ਗਈ।

ਬਿਆਨ ਵਿਚ ਕਿਹਾ ਗਿਆ ਹੈ ਕਿ ਬੱਚੇ ਦੀ ਕੋਈ ਹੋਰ ਡਾਕਟਰੀ ਜਾਂ ਖ਼ਾਨਦਾਨੀ ਸਥਿਤੀ ਨਹੀਂ ਸੀ। ਕੋਵਿਡ-19 ਨਾਲ ਬੱਚਿਆਂ ਦੀ ਮੌਤ ਦੇ ਬਹੁਤ ਘੱਟ ਮਾਮਲੇ ਸਾਹਮਣੇ ਆਏ ਹਨ, ਹਾਲਾਂਕਿ ਕਈ ਦੇਸ਼ਾਂ ਵਿਚ ਓਮੀਕਰੋਨ ਵੇਰੀਐਂਟ ਦੇ ਪ੍ਰਸਾਰ ਦੇ ਬਾਅਦ ਬੱਚਿਆਂ ਵਿਚ ਸੰਕ੍ਰਮਣ ਦੇ ਮਾਮਲੇ ਵਧੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਕਤਰ ਵਿਚ ਕੋਰੋਨਾ ਸੰਕ੍ਰਮਣ ਦੇ ਹੁਣ ਤੱਕ ਕਰੀਬ 3 ਲੱਖ ਮਾਮਲੇ ਦਰਜ ਕੀਤੇ ਗਏ ਹਨ, ਉਥੇ ਹੀ ਇਸ ਬੀਮਾਰੀ ਨਾਲ ਲੱਗਭਗ 600 ਲੋਕਾਂ ਦੀ ਮੌਤ ਹੋ ਚੁੱਕੀ ਹੈ।

Credit : www.jagbani.com

  • TODAY TOP NEWS