ਕੋਰੋਨਾ ਆਫ਼ਤ ਦਰਮਿਆਨ ਚੀਨ ਦੀ ਆਰਥਿਕਤਾ 'ਚ ਸੁਧਾਰ, 2021 'ਚ 8.1% ਦੀ ਦਰ ਨਾਲ ਹੋਇਆ ਵਾਧਾ

ਕੋਰੋਨਾ ਆਫ਼ਤ ਦਰਮਿਆਨ ਚੀਨ ਦੀ ਆਰਥਿਕਤਾ 'ਚ ਸੁਧਾਰ, 2021 'ਚ 8.1% ਦੀ ਦਰ ਨਾਲ ਹੋਇਆ ਵਾਧਾ

ਬੀਜਿੰਗ : ਕੋਵਿਡ-19 ਮਹਾਮਾਰੀ ਦੀਆਂ ਚੁਣੌਤੀਆਂ ਦਰਮਿਆਨ ਚੀਨ ਦੀ ਅਰਥਵਿਵਸਥਾ 2021 ਵਿੱਚ 8.1 ਫੀਸਦੀ ਵਧ ਕੇ ਲਗਭਗ 18,000 ਅਰਬ ਅਮਰੀਕੀ ਡਾਲਰ ਹੋ ਗਈ ਹੈ। ਨੈਸ਼ਨਲ ਬਿਊਰੋ ਆਫ਼ ਸਟੈਟਿਸਟਿਕਸ (ਐਨਬੀਐਸ) ਦੁਆਰਾ ਸੋਮਵਾਰ ਨੂੰ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਅਨੁਸਾਰ, ਚੀਨ ਦੀ ਆਰਥਿਕਤਾ ਪਿਛਲੇ ਸਾਲ ਦੀ ਚੌਥੀ ਤਿਮਾਹੀ ਵਿੱਚ ਚਾਰ ਪ੍ਰਤੀਸ਼ਤ ਦੀ ਦਰ ਨਾਲ ਵਧੀ, ਜੋ ਤੀਜੀ ਤਿਮਾਹੀ ਦੇ ਮੁਕਾਬਲੇ ਘੱਟ ਹੈ। ਤੀਜੀ ਤਿਮਾਹੀ 'ਚ ਵਿਕਾਸ ਦਰ 4.9 ਫੀਸਦੀ ਰਹੀ।

ਸਰਕਾਰ ਨੇ 2021 ਲਈ ਛੇ ਫੀਸਦੀ ਵਿਕਾਸ ਦਰ ਦਾ ਟੀਚਾ ਰੱਖਿਆ ਸੀ, ਹਾਲਾਂਕਿ ਚੀਨ ਨੇ ਇਸ ਦੌਰਾਨ 8.1 ਫੀਸਦੀ ਵਿਕਾਸ ਦਰ ਹਾਸਲ ਕੀਤੀ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿਨਹੂਆ ਨੇ ਕਿਹਾ ਕਿ ਇਹ ਵਾਧਾ ਮਹਾਂਮਾਰੀ ਤੋਂ ਮੁੜ ਸੁਰਜੀਤ ਹੋਣ ਅਤੇ ਵਿਦੇਸ਼ੀ ਵਪਾਰ ਦੀ ਗੁੰਝਲਦਾਰ ਸਥਿਤੀ ਦੇ ਵਿਚਕਾਰ ਪ੍ਰਾਪਤ ਕੀਤਾ ਗਿਆ ਹੈ।

NBS ਨੇ ਸੋਮਵਾਰ ਨੂੰ ਕਿਹਾ ਕਿ ਚੀਨ ਦੀ ਜੀਡੀਪੀ ਸਾਲ-ਦਰ-ਸਾਲ 8.1 ਫੀਸਦੀ ਵਧ ਕੇ 1,14,370 ਅਰਬ ਯੂਆਨ (ਲਗਭਗ 18,000 ਅਰਬ ਅਮਰੀਕੀ ਡਾਲਰ) ਹੋ ਗਈ ਹੈ। NBS ਅੰਕੜੇ ਦਰਸਾਉਂਦੇ ਹਨ ਕਿ ਵਿਕਾਸ ਦਰ ਸਰਕਾਰ ਦੇ ਛੇ ਫੀਸਦੀ ਦੇ ਟੀਚੇ ਤੋਂ ਕਿਤੇ ਵੱਧ ਹੈ। ਚੀਨ ਵਿੱਚ ਪਿਛਲੇ ਦੋ ਸਾਲ ਦੀ ਔਸਤ ਵਾਧਾ ਦਰ 5.1 ਫ਼ੀਸਦੀ ਸੀ।

Credit : www.jagbani.com

  • TODAY TOP NEWS