ਕੈਨੇਡਾ ਤੋਂ ਆਈ ਦੁਖਦਾਇਕ ਖ਼ਬਰ, ਜਲੰਧਰ ਦੇ ਨੌਜਵਾਨ ਰਾਹੁਲ ਸੁਮਨ ਦੀ ਮੌਤ

ਕੈਨੇਡਾ ਤੋਂ ਆਈ ਦੁਖਦਾਇਕ ਖ਼ਬਰ, ਜਲੰਧਰ ਦੇ ਨੌਜਵਾਨ ਰਾਹੁਲ ਸੁਮਨ ਦੀ ਮੌਤ

ਨਿਊਯਾਰਕ : ਕੈਨੇਡਾ ਦੀ ਧਰਤੀ 'ਤੇ ਬੀਤੇਂ ਦਿਨੀ 12 ਜਨਵਰੀ ਨੂੰ ਐਬਟਸਫੋਰਡ ਬ੍ਰਿਟਿਸ਼ ਕੋਲੰਬੀਆ ਨਾਲ ਸਬੰਧਤ ਇਕ ਹੋਰ ਅੰਤਰਰਾਸ਼ਟਰੀ ਵਿਦਿਆਰਥੀ ਰਾਹੁਲ ਸੁਮਨ ਦੀ ਮੌਤ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜੋ ਪੰਜਾਬ ਤੋਂ ਜ਼ਿਲ੍ਹਾ ਜਲੰਧਰ ਦੇ ਪਿੰਡ ਮੁਆਈ ਦਾ ਜੰਮਪਲ ਸੀ। ਆਪਣੇ ਕਮਰੇ 'ਚ ਸੁੱਤੇ ਪਏ ਇਸ ਨੌਜਵਾਨ ਦੀ ਮੌਤ ਦਾ ਕਾਰਨ ਅਚਾਨਕ ਪਿਆ ਦਿਲ ਦਾ ਦੌਰਾ (Silent Heart Attack) ਦੱਸਿਆ ਜਾ ਰਿਹਾ ਹੈ।

ਦੱਸ ਦੇਈਏ ਕਿ ਬੀਤੇ ਦਿਨੀਂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਖੇ ਇਕ ਹੋਰ ਅੰਤਰ- ਰਾਸ਼ਟਰੀ ਵਿਦਿਆਰਥੀ ਸਿਮਰਜੀਤ ਸਿੰਘ ਦਹੇਲੇ ਦੀ ਮੌਤ ਦੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਸੀ। ਇਹ ਨੌਜਵਾਨ 2 ਸਾਲ ਪਹਿਲਾਂ ਹੀ ਪੜ੍ਹਾਈ ਲਈ ਕੈਨੇਡਾ ਗਿਆ ਸੀ ਅਤੇ ਸਿਰਫ਼ 19 ਸਾਲਾਂ ਦਾ ਸੀ । ਸਿਮਰਜੀਤ ਸਿੰਘ ਦਹੇਲੇ ਪੰਜਾਬ ਦੇ ਸ਼ਹਿਰ ਲੁਧਿਆਣਾ ਨਾਲ ਸਬੰਧ ਰੱਖਦਾ ਸੀ।

 

Credit : www.jagbani.com

  • TODAY TOP NEWS