ਪਰਗਟ ਸਿੰਘ ਦਾ ਵੱਡਾ ਐਲਾਨ, ਨਵੀਂ ਸਰਕਾਰ ਬਣਨ ਤੋਂ ਪਹਿਲਾਂ 36 ਹਜ਼ਾਰ ਮੁਲਾਜ਼ਮ ਹੋਣਗੇ ਪੱਕੇ, ਕੈਪਟਨ ਨੂੰ ਦਿੱਤਾ ਚੈਲੇਂਜ

ਪਰਗਟ ਸਿੰਘ ਦਾ ਵੱਡਾ ਐਲਾਨ, ਨਵੀਂ ਸਰਕਾਰ ਬਣਨ ਤੋਂ ਪਹਿਲਾਂ 36 ਹਜ਼ਾਰ ਮੁਲਾਜ਼ਮ ਹੋਣਗੇ ਪੱਕੇ, ਕੈਪਟਨ ਨੂੰ ਦਿੱਤਾ ਚੈਲੇਂਜ

ਜਲੰਧਰ- ਪੰਜਾਬ ਵਿੱਚ ਚੋਣਾਂ ਦਾ ਮਾਹੌਲ ਭਖਿਆ ਹੋਇਆ ਹੈ ਤਾਂ ਇਸੇ ਵਿਚਾਲੇ ਕੈਬਨਿਟ ਮੰਤਰੀ ਅਤੇ ਜਲੰਧਰ ਕੈਂਟ ਤੋਂ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਚੈਲੇਂਜ ਕੀਤਾ ਹੈ। ਪਰਗਟ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਖ਼ਿਲਾਫ਼ ਜਲੰਧਰ ਕੈਂਟ ਤੋਂ ਆ ਕੇ ਚੋਣ ਲੜਣ ਫਿਰ ਮੁਕਾਬਲਾ ਵੇਖਣ ਵਾਲਾ ਹੋਵੇਗਾ। ਪਰਗਟ ਸਿੰਘ ਨੇ ਕਿਹਾ ਕਿ ਕੈਪਟਨ ਕੋਲ ਸਿਰਫ਼ ਖਿੱਦੋ ਹੈ ਜਦਕਿ ਖੂੰਡੀ ਭਾਜਪਾ ਹੱਥ ਹੈ। ਪਰਗਟ ਸਿੰਘ ਨੇ ਕਿਹਾ ਕਿ ਪਟਿਆਲਾ ਵਿਚ ਨਵਜੋਤ ਸਿੰਘ ਸਿੱਧੂ ਬੈਠਾ ਕੈਪਟਨ ਨਾਲ ਮੈਚ ਖੇਡਣ ਲਈ ਜਲੰਧਰ ਕੈਂਟ ਤੋਂ ਉਹ ਮੇਰੇ ਨਾਲ ਮੁਕਾਬਲਾ ਕਰਕੇ ਵੇਖਣ। 

ਇਸ ਤੋਂ ਇਲਾਵਾ ਪਰਗਟ ਸਿੰਘ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਸਰਕਾਰ ਨੇ ਜੋ ਵੀ ਵਾਅਦੇ ਕੀਤੇ ਨੇ ਉਹ ਨਵੀਂ ਸਰਕਾਰ ਆਉਣ ਤੋਂ ਪਹਿਲਾਂ ਪਹਿਲਾਂ ਪੂਰੇ ਜ਼ਰੂਰ ਹੋਣਗੇ। 
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਪਰਗਟ ਸਿੰਘ ਨੇ ਕਿਹਾ ਕਿ 36 ਹਜ਼ਾਰ ਮੁਲਾਜ਼ਮ ਵੀ ਨਵੀਂ ਸਰਕਾਰ ਬਣਨ ਤੋਂ ਪਹਿਲਾਂ ਪਹਿਲਾਂ ਪੱਕੇ ਕਰ ਦਿੱਤੇ ਜਾਣਗੇ। ਪਰਗਟ ਸਿੰਘ ਨੇ ਕਿਹਾ ਕਿ ਸਾਡੀ ਕੈਬਨਿਟ ਭਾਵੇਂ ਤਿੰਨ ਮਹੀਨੇ ਦੀ ਸੀ ਪਰ ਅਸੀਂ ਦਿਨ ਰਾਤ ਮਿਹਨਤ ਕਰਕੇ ਪੰਜਾਬੀਆਂ ਦੀ ਸੇਵਾ ਕੀਤੀ ਹੈ। ਉਨ੍ਹਾਂ ਨੇ ਕਿਹਾ ਭਾਵੇਂ ਅਸੀਂ ਮਾਫ਼ੀਆ 100 ਫ਼ੀਸਦੀ ਖ਼ਤਮ ਨਹੀਂ ਕਰ ਸਕੇ ਪਰ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਇਸ ਨੂੰ ਨੱਥ ਪਾਉਣ ਦੀ। 

ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਸੀ. ਐੱਮ. ਦਾ ਚਿਹਰਾ ਬਣਾਏ ਜਾਣ 'ਤੇ ਪਰਗਟ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਅਜਿਹੀ ਨੀਤੀ ਤਹਿਤ ਨਹੀਂ ਚਲਦੀ, ਕਾਂਗਰਸ ਕਿਸੇ ਇਕ ਚਿਹਰੇ ਨੂੰ ਨਹੀਂ ਪ੍ਰਾਜੈਕਟ ਕਰੇਗੀ ਸਗੋਂ ਇਕ ਟੀਮ ਦੇ ਰੂਪ ਵਿਚ ਚੋਣ ਮੈਦਾਨ ਵਿੱਚ ਉਤਰੇਗੀ। ਭਗਵੰਤ ਮਾਨ 'ਤੇ ਤੰਜ਼ ਕੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਬਣਨਾ ਕੋਈ ਕਾਮੇਡੀ ਨਹੀਂ ਹੈ ਤਿੱਨ ਕਰੋੜ ਲੋਕਾਂ ਦੇ ਫ਼ੈਸਲੇ ਲੈਣੇ ਹਨ ਇਹ ਇਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਕਾਂਗਰਸ ਪਾਰਟੀ ਸੀ. ਐੱਮ. ਦੇ ਚਿਹਰੇ ਨੂੰ ਲੈ ਕੇ ਕੋਈ ਡਬਲ ਮਾਈਂਡਡ ਨਹੀਂ ਹੈ, ਹਾਈਕਮਾਨ ਨੇ ਬਹੁਤ ਵਧੀਆ ਫ਼ੈਸਲਾ ਕੀਤਾ ਹੈ, ਅਸੀਂ ਜਿੱਤ ਕੇ ਆਪਣਾ ਲੀਡਰ ਚੁਣਾਂਗੇ।

ਸੁਲਤਾਨਪੁਰ ਲੋਧੀ ਦੀ ਸੀਟ ਨੂੰ ਲੈ ਕੇ ਪਰਗਟ ਸਿੰਘ ਨੇ ਕਿਹਾ ਕਿ ਆਪਸ ਦੀ ਲੜਾਈ ਵਿੱਚ ਵਿਰੋਧੀ ਫਾਇਦਾ ਚੁੱਕਣਗੇ, ਇਸ ਲਈ ਸਾਨੂੰ ਬੈਠ ਕੇ ਮਸਲਾ ਹੱਲ ਕਰਨਾ ਚਾਹੀਦਾ ਹੈ। ਇਕ ਦੂਜੇ ਦੀ ਸਪੋਰਟ ਕਰਨੀ ਚਾਹੀਦੀ ਹੈ। ਇਸ ਸੀਟ 'ਤੇ ਰੇੜਕਾ ਸੀਨੀਅਰ ਲੀਡਰਸ਼ਿਪ ਦੇ ਧਿਆਨ ਵਿੱਚ ਹੈ, ਉਹ ਜਲਦ ਹੀ ਇਸ ਨੂੰ ਸੁਲਝਾ ਲਵੇਗੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਮਹਿੰਦਰ ਸਿੰਘ ਕੇ. ਪੀ. ਦੀ ਟਿਕਟ ਕੱਟੇ ਜਾਣ 'ਤੇ ਪਰਗਟ ਸਿੰਘ ਨੇ ਕਿਹਾ ਕਿ ਹਾਈਕਮਾਨ ਟਿਕਟ ਦੇਣ ਦਾ ਕੋਈ ਵੀ ਫ਼ੈਸਲਾ ਸਰਵੇ ਕਰਵਾਉਣ ਤੋਂ ਬਾਅਦ ਹੀ ਲੈਂਦੀ ਹੈ। 

ਪਰਗਟ ਸਿੰਘ ਨੇ ਕਿਹਾ ਕਿ ਟੀਚਰਾਂ ਦੇ ਧਰਨਾ ਜੋ ਮੇਰੇ ਘਰ ਦੇ ਬਾਹਰ ਲੱਗੇ ਹੋਇਆ ਸੀ, ਇਸ ਦਾ ਥੋੜ੍ਹਾ ਜਿਹਾ ਪ੍ਰਭਾਵ ਜ਼ਰੂਰ ਪਵੇਗਾ ਮੇਰੇ ਗੁਆਂਢੀ ਵੀ ਕਾਫ਼ੀ ਪ੍ਰੇਸ਼ਾਨ ਹੋਏ ਸਨ ਪਰ ਸਿੱਖਿਆ ਮਹਿਕਮਾ ਮੈਂ ਖ਼ੁਦ ਚੁਣ ਕੇ ਲਿਆ ਸੀ ਕਿਉਂਕਿ ਇਸ ਦੇ ਵਿੱਚ ਬਹੁਤ ਸਾਰੀਆਂ ਖ਼ਾਮੀਆਂ ਸਨ, ਜਿਸ ਨੂੰ ਮੈਂ ਦੂਰ ਕੀਤਾ। ਮੈਂ ਐਜੂਕੇਸ਼ਨ ਅਤੇ ਇੰਡਸਟਰੀ ਨੂੰ ਇਕੱਠਾ ਕਰਨਾ ਸੀ, ਜਿਵੇਂ ਚਾਈਨਾ ਦੇ ਵਿੱਚ ਹੋਇਆ ਹੈ। ਪਰਗਟ ਸਿੰਘ ਨੇ ਕਿਹਾ ਕਿ ਸਪੋਰਟਸ ਨੀਤੀ ਵਿੱਚ ਵੀ ਕਾਫ਼ੀ ਸੁਧਾਰ ਕਰਨ ਵਾਲੇ ਹਨ ਪੈਰਾ ਓਲੰਪਿਕ ਬੱਚਿਆ ਲਈ ਪਾਲਿਸੀ ਡ੍ਰਾਫਟ ਕਰ ਦਿੱਤੀ ਗਈ ਹੈ ਪਰ ਚੋਣ ਜ਼ਾਬਤਾ ਲੱਗਣ ਕਾਰਨ ਇਸ ਨੂੰ ਰਿਲੀਜ਼ ਨਹੀਂ ਕਰ ਸਕੇ ਇਸ ਲਈ ਹੁਣ ਅਗਲੀ ਸਰਕਾਰ ਵਿੱਚ ਅਸੀਂ ਇਸ ਨੂੰ ਵੀ ਜਾਰੀ ਕਰ ਦਿਆਂਗੇ।

Credit : www.jagbani.com

  • TODAY TOP NEWS