CM ਮਾਨ ਦੇ ਸਹੁੰ ਚੁੱਕ ਸਮਾਗਮ ਲਈ ਕੱਟੀ ਫ਼ਸਲ ਦਾ ਮਿਲਿਆ ਮੁਆਵਜ਼ਾ, ਮੁਨਾਫ਼ੇ 'ਚ ਰਹੇ ਕਿਸਾਨ

CM ਮਾਨ ਦੇ ਸਹੁੰ ਚੁੱਕ ਸਮਾਗਮ ਲਈ ਕੱਟੀ ਫ਼ਸਲ ਦਾ ਮਿਲਿਆ ਮੁਆਵਜ਼ਾ, ਮੁਨਾਫ਼ੇ 'ਚ ਰਹੇ ਕਿਸਾਨ

ਨਵਾਂਸ਼ਹਿਰ- ਕਣਕ ਦੀ ਵਿਕਰੀ ਦੇ ਮਾਮਲੇ ’ਚ ਇਸ ਵਾਰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜਕਲਾਂ ਦੇ ਕਿਸਾਨਾਂ ਨੇ ਜ਼ਿਲ੍ਹੇ ਦੇ ਹੋਰ ਕਣਕ ਉਤਪਾਦਕ ਕਿਸਾਨਾਂ ਤੋਂ ਵਾਧੂ ਮੁਨਾਫ਼ਾ ਕਮਾਇਆ ਹੈ। ਇਹ ਸਭ ਇਸ ਲਈ ਕਿ ਇਨ੍ਹਾਂ ਕਿਸਾਨਾਂ ਦੀ ਜ਼ਮੀਨ ’ਤੇ ਲੱਗੀ ਫ਼ਸਲ ਨੂੰ ਮਾਨ ਸਰਕਾਰ ਦੇ 16 ਮਾਰਚ ਦੇ ਸਹੁ ਚੁੱਕ ਸਮਾਗਮ ਤੋਂ ਪਹਿਲਾਂ ਹੀ ਕੱਟਵਾ ਦਿੱਤਾ ਗਿਆ ਸੀ। ਇਸ ਨਾਲ ਨਾ ਤਾਂ ਕਿਸਾਨਾਂ ਨੂੰ ਫ਼ਸਲ ਦੇ ਪਕਣ ਤੱਕ ਦਾ ਇੰਤਜ਼ਾਰ ਕਰਨਾ ਪਿਆ ਅਤੇ ਨਾ ਹੀ ਫ਼ਸਲ ਕੱਟਣੀ ਪਈ। ਇਸ ਦੇ ਨਾਲ ਨਾ ਹੀ ਮੰਡੀ ’ਚ ਫ਼ਸਲ ਨੂੰ ਲੈ ਕੇ ਜਾਣ ਦਾ ਖ਼ਰਚਾ ਪਿਆ। ਇਸ ਦੇ ਇਲਾਵਾ ਹੋਰ ਖ਼ਰਚ ਜੋ ਫ਼ਸਲ ਨੂੰ ਪੱਕਣ ਤੱਕ ਲਈ ਕਰਨੇ ਪੈਂਦੇ ਹਨ, ਜਿਸ ’ਚ ਦਵਾਈ, ਖਾਧ ਆਦਿ ’ਤੇ ਵੀ ਖ਼ਰਚ ਨਹੀਂ ਕਰਨਾ ਪਿਆ। ਖਟਕੜਕਲਾਂ ਦੇ ਕਿਸਾਨਾਂ ਦੀ ਕਰੀਬ 160 ਏਕੜ ਜ਼ਮੀਨ ਜਿਸ ’ਤੇ ਵਾਧੂ ਕਣਕ ਦੀ ਫ਼ਸਲ ਸੀ, ਨੂੰ ਕੱਟਣ ’ਤੇ ਸਰਕਾਰ ਨੇ ਪ੍ਰਤੀ ਏਕੜ 47315 ਰੁਪਏ ਅਦਾ ਕੀਤੇ ਹਨ। ਕਿਸਾਨਾਂ ਨੂੰ ਇਹ ਰਕਮ ਮਾਰਚ ’ਚ ਵੀ ਵੱਖ-ਵੱਖ ਤਾਰੀਖ਼ਾਂ ’ਤੇ ਜਾਰੀ ਕੀਤੀ ਗਈ ਸੀ। ਜਦਕਿ ਹੋਰ ਕਣਕ ਉਤਪਾਦਕਾਂ ਨੂੰ ਪ੍ਰਤੀ ਏਕੜ ਔਸਤਨ ਕਰੀਬ 34 ਹਜ਼ਾਰ ਰੁਪਏ ਹੀ ਮਿਲ ਸਕੇ ਹਨ। 

Credit : www.jagbani.com

  • TODAY TOP NEWS