ਤਿੰਨ ਪਿੰਡਾਂ ਦੇ ਮੁੰਡਿਆਂ ਨੇ ਲੜਾਈ ਦਾ ਪਾਇਆ ਸਮਾਂ, ਦੋਸਤ ਨਾਲ ਗਏ 16 ਸਾਲਾ ਲੜਕੇ ਦੀ ਝਗੜੇ ’ਚ ਹੋ ਗਈ ਮੌਤ

ਤਿੰਨ ਪਿੰਡਾਂ ਦੇ ਮੁੰਡਿਆਂ ਨੇ ਲੜਾਈ ਦਾ ਪਾਇਆ ਸਮਾਂ, ਦੋਸਤ ਨਾਲ ਗਏ 16 ਸਾਲਾ ਲੜਕੇ ਦੀ ਝਗੜੇ ’ਚ ਹੋ ਗਈ ਮੌਤ

ਸੰਗਰੂਰ - ਪਿੰਡ ਕੈਂਪਰ ਵਿਚ ਨੌਜਵਾਨਾਂ ਵਿਚਾਲੇ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਈ ਲੜਾਈ ਵਿਚ ਇਕ 16 ਸਾਲਾ ਮੁੰਡੇ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਜਿਸ ਲੜਕੇ ਦੀ ਮੌਤ ਹੋਈ ਹੈ, ਉਹ ਆਪਣੇ ਘਰ ਵਿਚ ਪਿਤਾ ਨਾਲ ਬੈਠ ਕੇ ਟੀ. ਵੀ. ਦੇਖ ਰਿਹਾ ਸੀ। ਇਸ ਦੌਰਾਨ ਉਸ ਦਾ ਦੋਸਤ ਆਇਆ ਅਤੇ ਉਸ ਨੂੰ ਆਪਣੇ ਨਾਲ ਲੈ ਗਿਆ। ਕੁੱਝ ਘੰਟਿਆਂ ਬਾਅਦ ਪਤਾ ਲੱਗਦਾ ਹੈ ਕਿ ਉਸ ਦੇ ਮੋਟਰਸਾਈਕਲ ਦੀ ਭੰਨਤੋੜ ਕੀਤੀ ਗਈ ਹੈ ਅਤੇ ਲੜਕੇ ਨੂੰ ਜ਼ਖਮੀ ਹਾਲਤ ਵਿਚ ਐਂਬੂਲੈਂਸ ਰਾਹੀਂ ਪਹਿਲਾਂ ਸੰਗਰੂਰ ਅਤੇ ਫਿਰ ਪਟਿਆਲਾ ਦੇ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਉਸ ਦੀ ਮੌਤ ਹੋ ਗਈ। ਇਹ ਘਟਨਾ ਤਿੰਨ ਦਿਨ ਪਹਿਲਾਂ ਦੀ ਦੱਸੀ ਜਾ ਰਹੀ ਹੈ। ਉਧਰ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਲੜਾਈ ਆਪਸੀ ਰੰਜਿਸ਼ ਕਰਕੇ ਹੋਈ ਹੈ। ਇਸ ਵਿਚ ਤਿੰਨ ਪਿੰਡਾਂ ਦੇ ਨੌਜਵਾਨ ਸ਼ਾਮਲ ਸਨ, ਉਨ੍ਹਾਂ ਨੇ ਲੜਾਈ ਦਾ ਸਮਾਂ ਤੈਅ ਕੀਤਾ ਸੀ। ਇਸ ਮਾਮਲੇ ਵਿਚ ਪੁਲਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਕੀ ਕਹਿਣਾ ਹੈ ਡੀ. ਐੱਸ. ਪੀ. ਦਿੜਬਾ ਦਾ
ਦੂਜੇ ਪਾਸੇ ਦਿੜਬਾ ਦੇ ਡੀ. ਐੱਸ. ਪੀ. ਪ੍ਰਿਥਵੀ ਸਿੰਘ ਚਾਹਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 22 ਮਈ ਨੂੰ ਆਪਸੀ ਰੰਜਿਸ਼ ਦੇ ਚੱਲਦੇ ਲੜਾਈ ਹੋਈ ਸੀ, ਜਿਸ ਵਿਚ ਕੈਂਪਰ ਪਿੰਡ ਦੇ 16 ਸਾਲਾ ਲੜਕੇ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪੁਲਸ ਨੇ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਕਿ ਆਖਿਰ ਇਸ ਝਗੜੇ ਦੇ ਪਿੱਛੇ ਦਾ ਕਾਰਣ ਸੀ। ਫਿਲਹਾਲ ਪੁਲਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।

Credit : www.jagbani.com

  • TODAY TOP NEWS