ਬੱਸਾਂ ’ਚ ਸਫਰ ਕਰਨ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਇੰਨੇ ਦਿਨ ਜਾਮ ਰਹੇਗਾ ਚੱਕਾ, ਹੋ ਸਕਦੀ ਹੈ ਖੱਜਲ-ਖੁਆਰੀ

ਬੱਸਾਂ ’ਚ ਸਫਰ ਕਰਨ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਇੰਨੇ ਦਿਨ ਜਾਮ ਰਹੇਗਾ ਚੱਕਾ, ਹੋ ਸਕਦੀ ਹੈ ਖੱਜਲ-ਖੁਆਰੀ

ਲੁਧਿਆਣਾ : ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇਜ਼ ਪੀ. ਆਰ. ਟੀ. ਸੀ., ਪਨਬਸ ਕੰਟ੍ਰੈਕਟ ਵਰਕਰ ਯੂਨੀਅਨ ਵੱਲੋਂ ਤਿੰਨ ਦਿਨਾਂ ਹੜਤਾਲ ਸ਼ੁਰੂ ਕਰਦੇ ਹੋਏ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਹੈ। ਯੂਨੀਅਨ ਵਲੋਂ ਸੂਬਾ ਸਰਕਾਰ ਦੇ ਵਿਰੋਧ ਵਿਚ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ। ਯੂਨੀਅਨ ਆਗੂਆਂ ਅਨੁਸਾਰ 3 ਦਿਨ ਤੱਕ ਬੱਸਾਂ ਨਹੀਂ ਚਲਾਈਆਂ ਜਾਣਗੀਆਂ। ਇਸ ਦੇ ਨਾਲ ਹੀ 15 ਅਗਸਤ ਨੂੰ ਲੁਧਿਆਣਾ ਵਿਚ ਸੂਬਾ ਪੱਧਰੀ ਸੁਤੰਤਰਤਾ ਦਿਵਸ ਸਮਾਗਮ ਵਿਚ ਝੰਡਾ ਲਹਿਰਾਉਣ ਆ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਰੋਧ ਕਾਲੇ ਕੱਪੜੇ ਪਹਿਨ ਅਤੇ ਕਾਲੀਆਂ ਝੰਡੀਆਂ ਦਿਖਾ ਕੇ ਕੀਤਾ ਜਾਵੇਗਾ। ਇਸ ਦੌਰਾਨ ਮੁੱਖ ਮੰਤਰੀ ਤੋਂ ਸਵਾਲ ਕੀਤਾ ਜਾਵੇਗਾ ਕਿ ਇਸ ਗੁਲਾਮੀ ਤੋਂ ਕਿਵੇਂ ਨਿਕਲਿਆ ਜਾਵੇ। 

ਦੱਸਣਯੋਗ ਹੈ ਕਿ ਕੰਟਰੈਕਟ ਵਰਕਰ ਉਨ੍ਹਾਂ ਨੂੰ ਪੱਕਾ ਕਰਨ ਅਤੇ ਕਈ ਹੋਰ ਮੰਗਾਂ ਨੂੰ ਲੈ ਕੇ ਸਮੇਂ-ਸਮੇਂ ’ਤੇ ਹੜਤਾਲ ਕਰਦੇ ਆ ਰਹੇ ਹਨ। ਹਾਲਾਂਕਿ ਯੂਨੀਅਨ ਆਗੂਆਂ ਦੀ ਟ੍ਰਾਂਸੋਪਰਟ ਮੰਤਰੀ ਅਤੇ ਟ੍ਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕਈ ਵਾਰ ਬੈਠਕ ਹੋ ਚੁੱਕੀ ਹੈ ਪਰ ਕੋਈ ਸਹਿਮਤੀ ਨਾ ਬਣ ਸਕਣ ਕਾਰਣ ਯੂਨੀਅਨ 3 ਦਿਨ ਦੀ ਹੜਤਾਲ ’ਤੇ ਚਲੀ ਗਈ ਹੈ। 

ਹੜਤਾਲ ਕਾਰਣ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਕਰਕੇ ਔਰਤਾਂ ਜਿਹੜੀਆਂ ਸਰਕਾਰੀ ਬੱਸਾਂ ਵਿਚ ਫ੍ਰੀ ਸਫਰ ਦੀ ਸਹੂਲਤ ਦਾ ਫਾਇਦਾ ਲੈ ਰਹੀਆਂ ਹਨ, ਉਨ੍ਹਾਂ ਨੂੰ ਪ੍ਰਾਈਵੇਟ ਬੱਸਾਂ ਵਿਚ ਕਰਾਇਆ ਦੇਣਾ ਪੈ ਰਿਹਾ ਹੈ। 

Credit : www.jagbani.com

  • TODAY TOP NEWS