ਰਾਜਾ ਵੜਿੰਗ ਨੇ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਘੇਰੀ ‘ਆਪ’ ਸਰਕਾਰ, ਟਵੀਟ ਕਰ ਕਹੀ ਇਹ ਗੱਲ

ਰਾਜਾ ਵੜਿੰਗ ਨੇ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਘੇਰੀ ‘ਆਪ’ ਸਰਕਾਰ, ਟਵੀਟ ਕਰ ਕਹੀ ਇਹ ਗੱਲ

ਚੰਡੀਗੜ੍ਹ : ਸੂਬੇ ’ਚ ਸ਼ੁਰੂ ਕੀਤੀ ਗਈ ਮੁਹੱਲਾ ਕਲੀਨਿਕ ਯੋਜਨਾ ਨੂੰ ਲੈ ਕੇ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਰਾਜਾ ਵੜਿੰਗ ਨੇ ਤਿੱਖਾ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ‘ਅਾਪ’ ਸਰਕਾਰ ਨੇ ਸੂਬੇ ’ਚ ਡਿਸਪੈਂਸਰੀਆਂ ਬੰਦ ਕਰਕੇ ਲੋਕਾਂ ਨੂੰ ਆਮ ਆਦਮੀ ਕਲੀਨਿਕਾਂ ਵੱਲ ਧੱਕ ਦਿੱਤਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਨ੍ਹਾਂ ਕਲੀਨਿਕਾਂ ’ਚ ਹੋ ਰਹੇ ਟੈਸਟਾਂ ਬਾਰੇ ਸੂਬੇ ਦੇ ਲੋਕਾਂ ਨਾਲ ਝੂਠ ਬੋਲਿਆ ਹੈ ਕਿ ਇਨ੍ਹਾਂ ਕਲੀਨਿਕਾਂ ’ਚ 100 ਟੈਸਟ ਹੁੰਦੇ ਹਨ, ਜਦਕਿ ਸਿਰਫ਼ 41 ਟੈਸਟਾਂ ਦੀ ਸੂਚੀ ਹੈ, ਜਿਨ੍ਹਾਂ ’ਚੋਂ ਅੱਧੇ ਟੈਸਟ ਨਹੀਂ ਹੋ ਰਹੇ ਹਨ। ਵੜਿੰਗ ਨੇ ਕਿਹਾ ਕਿ ਪਤਾ ਨਹੀਂ ਸਰਕਾਰ ਨੂੰ ਇਸ ਮੁੱਦੇ ’ਤੇ ਪ੍ਰਚਾਰ ਕਰਨ ਦੀ ਕੀ ਜਲਦੀ ਸੀ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਆਪਣੇ ਟੈਸਟ ਕਰਵਾਉਣ ਲਈ ਧੱਕੇ ਖਾਂਦੇ ਫਿਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਵਿਜੀਲੈਂਸ ਵੱਲੋਂ RTA ਦਫ਼ਤਰ ਸੰਗਰੂਰ ’ਚ ਵੱਡੇ ਘਪਲੇ ਦਾ ਪਰਦਾਫ਼ਾਸ਼, ਦੋ ਕਲਰਕਾਂ ਸਣੇ ਤਿੰਨ ਗ੍ਰਿਫ਼ਤਾਰ

PunjabKesari

ਜ਼ਿਕਰਯੋਗ ਹੈ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ। ਇਕ ਪਾਸੇ ਜਿਥੇ ਸੀ. ਐੱਮ. ਮਾਨ ਇਨ੍ਹਾਂ ਮੁਹੱਲਾ ਕਲੀਨਿਕਾਂ ’ਚ 100 ਤਰ੍ਹਾਂ ਦੇ ਟੈਸਟ ਹੋਣ ਦਾ ਦਾਅਵਾ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਨੇ ਇਸ ਝੂਠੇ ਪ੍ਰਚਾਰ ’ਤੇ ਸਵਾਲ ਚੁੱਕੇ ਹਨ ਕਿਉਂਕਿ ਮੁਹੱਲਾ ਕਲੀਨਿਕਾਂ ’ਚ ਸਿਰਫ਼ 41 ਟੈਸਟਾਂ ਦੀ ਸੂਚੀ ਹੈ, ਜਿਨ੍ਹਾਂ ’ਚੋਂ ਅੱਧੇ ਟੈਸਟ ਨਹੀਂ ਹੋ ਰਹੇ ਹਨ ਅਤੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਖੇਤੀਬਾੜੀ ਮੰਤਰੀ ਧਾਲੀਵਾਲ ਵੱਲੋਂ ਕਿਸਾਨਾਂ ਨਾਲ ਮੀਟਿੰਗ, ਕਿਹਾ-ਹਰ ਹਾਲ ’ਚ ਚਲਾਈ ਜਾਵੇਗੀ ਫਗਵਾੜਾ ਖੰਡ ਮਿੱਲ

Credit : www.jagbani.com

  • TODAY TOP NEWS