ਲੁਧਿਆਣਾ 'ਚ 34 ਸਾਲਾਂ ਮਗਰੋਂ ਦੇਖਣ ਨੂੰ ਮਿਲਿਆ ਮਾਨਸੂਨ ਦਾ ਜਲਵਾ, ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ

ਲੁਧਿਆਣਾ 'ਚ 34 ਸਾਲਾਂ ਮਗਰੋਂ ਦੇਖਣ ਨੂੰ ਮਿਲਿਆ ਮਾਨਸੂਨ ਦਾ ਜਲਵਾ, ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ

ਲੁਧਿਆਣਾ : ਸਤੰਬਰ ਮਹੀਨੇ ਦੌਰਾਨ ਮਾਨਸੂਨ ਦਾ ਜਲਵਾ 34 ਸਾਲਾਂ ਬਾਅਦ ਦੇਖਣ ਨੂੰ ਮਿਲਿਆ, ਜਦੋਂ 24 ਘੰਟਿਆਂ ਦੌਰਾਨ ਲੁਧਿਆਣਾ ’ਚ 82.7 ਮਿਲੀਮੀਟਰ ਬਾਰਸ਼ ਰਿਕਾਰਡ ਹੋਈ। ਇਸ ਤੋਂ ਪਹਿਲਾਂ 1988 ’ਚ 177 ਮਿਲੀਮੀਟਰ ਬਾਰਸ਼ ਰਿਕਾਰਡ ਹੋਈ ਸੀ। ਇਹ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਇੰਚਾਰਜ ਡਾ. ਪੀ. ਕੇ. ਕਿੰਗਰਾ ਨੇ ਦਿੱਤੀ। ਲੁਧਿਆਣਾ ’ਚ ਰਾਤ ਤੋਂ ਲੈ ਕੇ ਬੀਤੀ ਦੁਪਹਿਰ ਤੱਕ ਲਗਾਤਾਰ ਬਾਰਸ਼ ਦਾ ਦੌਰ ਜਾਰੀ ਰਹਿਣ ਨਾਲ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਲੁਧਿਆਣਾਵੀਆਂ ਦਾ ਐਤਵਾਰ ਖ਼ਰਾਬ ਹੋ ਗਿਆ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਕੇਵਲ ਐਤਵਾਰ ਦੀ ਛੁੱਟੀ ਹੁੰਦੀ ਹੈ ਤਾਂ ਕਈ ਕੰਮ-ਕਾਜ ਨਿਬੇੜਨੇ ਹੁੰਦੇ ਹਨ।

PunjabKesari

ਬਾਰਸ਼ ਦੀ ਵਜ੍ਹਾ ਨਾਲ ਉਹ ਘਰੋਂ ਹੀ ਬਾਹਰ ਕਦਮ ਨਹੀਂ ਰੱਖ ਸਕੇ। ਸੜਕਾਂ ਅਤੇ ਗਲੀਆਂ ਪਾਣੀ ’ਚ ਡੁੱਬ ਗਈਆਂ। ਹਾਲਾਤ ਇਹ ਬਣ ਗਏ ਕਿ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ। ਭਾਰੀ ਬਾਰਸ਼ ਦੀ ਵਜ੍ਹਾ ਨਾਲ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਟ੍ਰੈਫਿਕ ਜਾਮ ਦੀਆਂ ਰਿਪੋਰਟਾਂ ਵੀ ਮਿਲਦੀਆਂ ਰਹੀਆਂ। ਦੁਪਹਿਰ ਹੁੰਦੇ-ਹੁੰਦੇ ਸੂਰਜ ਦੇਵਤਾ ਦੇ ਦਰਸ਼ਨ ਦਿੰਦੇ ਹੀ ਲੋਕਾਂ ਨੇ ਰਾਹਤ ਦਾ ਸਾਹ ਲਿਆ। ਲੁਧਿਆਣਾ ਦੇ ਜ਼ਿਆਦਾਤਰ ਇਲਾਕਿਆਂ ’ਚ ਬਿਜਲੀ ਗੁੱਲ ਹੋਣ ਨਾਲ ਸਬੰਧਿਤ ਇਲਾਕਾ ਨਿਵਾਸੀਆਂ ਨੂੰ ਬੀਤੀ ਰਾਤ ਤੋਂ ਲੈ ਕੇ ਸ਼ਾਮ ਢੱਲਣ ਤੱਕ ਹਨ੍ਹੇਰੇ ’ਚ ਰਹਿਣ ਦੇ ਨਾਲ ਬਿਨਾਂ ਪਾਣੀ ਦੀ ਸਪਲਾਈ ਦੇ ਰਹਿਣ ਨੂੰ ਮਜਬੂਰ ਹੋਣਾ ਪਿਆ। ਬਿਜਲੀ ਗੁੱਲ ਤੋਂ ਪਰੇਸ਼ਾਨ ਲੋਕਾਂ ਨੇ ਪਾਵਰਕਾਮ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਹ ਰਾਤ ਤੋਂ ਲੈ ਕੇ ਸ਼ਾਮ ਢੱਲਣ ਤੱਕ ਪਾਵਰਕਾਮ ਦੇ ਸ਼ਿਕਾਇਤ ਨੰਬਰਾਂ ਅਤੇ ਪਾਵਰਕਾਮ ਅਧਿਕਾਰੀਆਂ ਅਤੇ ਮੁਲਾਜ਼ਮਾਂ ਕੋਲ ਸ਼ਿਕਾਇਤਾਂ ਦਰਜ ਕਰਵਾਉਂਦੇ ਰਹੇ।

PunjabKesari

Credit : www.jagbani.com

  • TODAY TOP NEWS