ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢਣ 'ਤੇ ਭੜਕਿਆ ਲਾਡੀ ਚਾਹਲ, ਸ਼ੈਰੀ ਮਾਨ ਦੀ ਲਾ ਦਿੱਤੀ ਕਲਾਸ

ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢਣ 'ਤੇ ਭੜਕਿਆ ਲਾਡੀ ਚਾਹਲ, ਸ਼ੈਰੀ ਮਾਨ ਦੀ ਲਾ ਦਿੱਤੀ ਕਲਾਸ

ਬਾਲੀਵੁੱਡ ਡੈਸਕ- ਪੰਜਾਬੀ ਗਾਇਕ ਸ਼ੈਰੀ ਮਾਨ ਕਈ ਵਾਰ ਵਿਵਾਦਾਂ ’ਚ ਘਿਰ ਚੁੱਕੇ ਹਨ। ਗਾਇਕ ਨੇ ਕਈ ਵਾਰ ਸੋਸ਼ਲ ਮੀਡੀਆ ’ਤੇ ਸ਼ਰਾਬ ਛੱਡਣ ਦੀ ਗੱਲ ਆਖੀ ਹੈ ਪਰ ਵਾਰ-ਵਾਰ ਉਹ ਸ਼ਰਾਬ ਪੀ ਕੇ ਨਵੇਂ ਵਿਵਾਦ ਸਹੇੜਦੇ ਰਹਿੰਦੇ ਹਨ।

PunjabKesari

ਹਾਲ ਹੀ ’ਚ ਗਾਇਕ ਸ਼ੈਰੀ ਮਾਨ ਨੇ ਨਸ਼ੇ ਦੀ ਹਾਲਤ ’ਚ ਇਕ ਵਾਰ ਫ਼ਿਰ ਵੀਡੀਓ ਸਾਂਝੀ ਕੀਤੀ ਹੈ। ਜਿਸ ’ਚ ਉਹ ਗਾਇਕ ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢ ਰਹੇ ਹਨ। ਦੱਸ ਦੇਈਏ ਇਹ ਪਹਿਲੀ ਵਾਰ ਨਹੀਂ  ਹੈ ਕਿ ਗਾਇਕ ਨੇ ਗਾਲ੍ਹਾਂ ਕੱਢੀਆਂ ਹੋਣ ਸ਼ੈਰੀ ਮਾਨ ਨੇ ਅੱਗੇ ਵੀ ਪਰਮੀਸ਼ ਵਰਮਾ ਨੂੰ ਮਾੜਾ ਬੋਲ ਚੁੱਕੇ ਹਨ। 

PunjabKesari

ਸ਼ੈਰੀ ਮਾਨ-ਪਰਮੀਸ਼ ਵਰਮਾ ਵਿਵਾਦ 'ਚ ਹੁਣ ਗਾਇਕ ਲਾਡੀ ਚਾਹਲ ਦੀ ਐਂਟਰੀ ਹੋ ਗਈ ਹੈ। ਚਾਹਲ ਨੇ ਪਰਮੀਸ਼ ਵਰਮਾ ਦਾ ਸਮਰਥਨ ਕਰਦਿਆਂ ਸ਼ੈਰੀ ਮਾਨ ਦੀ ਚੰਗੀ ਕਲਾਸ ਲਾਈ ਹੈ। ਗਾਇਕ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਸਟੋਰੀ ਸਾਂਝੀ ਕੀਤੀ ਹੈ। ਜਿਸ ’ਚ ਉਨ੍ਹਾਂ ਸ਼ੈਰੀ ਮਾਨ ਨੂੰ ਖ਼ਰੀਆਂ-ਖ਼ਰੀਆਂ ਸੁਣਾਈਆਂ ਹਨ।

ਇਸ ਦੇ ਨਾਲ ਦੱਸ ਦੇਈਏ ਕਿ ਲਾਡੀ ਚਾਹਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ। ਗਾਇਕ ਨੇ ਪਰਮੀਸ਼ ਵਰਮਾ ਨਾਲ  ‘ਰਾਜੇ ਜੱਟ’, ‘ਠਾ’ ਅਤੇ ‘ਫਰੇਮਿੰਗ’ ਵਰਗੇ ਮਸ਼ਹੂਰ ਗੀਤ ਕੀਤੇ ਹਨ।

PunjabKesari

ਦੱਸ ਦੇਈਏ ਕਿ ਪਰਮੀਸ਼ ਵਰਮਾ ਦੇ ਵਿਆਹ ਵੇਲੇ ਤੋਂ ਸ਼ੁਰੂ ਹੋਇਆ ਇਹ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਉਸ ਮੌਕੇ ਵੀ ਸ਼ੈਰੀ ਮਾਨ ਨੇ ਲਾਈਵ ਹੋ ਕੇ ਪਰਮੀਸ਼ ਨੂੰ ਗਾਲ੍ਹਾਂ ਕੱਢੀਆਂ ਸਨ ਅਤੇ ਬੀਤੇ ਦਿਨ ਮੁੜ ਗਾਲ੍ਹਾਂ ਕੱਢੀਆਂ ਹਨ। 

PunjabKesari

Credit : www.jagbani.com

  • TODAY TOP NEWS