ਅੰਮ੍ਰਿਤਸਰ ਦੇ ਇਸ ਹਨੂੰਮਾਨ ਮੰਦਰ ’ਚ ਲੰਗੂਰ ਦੇ ਰੂਪ 'ਚ ਨਤਮਸਤਕ ਹੁੰਦੇ ਨੇ ਬੱਚੇ, ਦੁਸਹਿਰੇ ਤੱਕ ਚੱਲਦਾ ਹੈ ਮੇਲਾ

ਅੰਮ੍ਰਿਤਸਰ ਦੇ ਇਸ ਹਨੂੰਮਾਨ ਮੰਦਰ ’ਚ ਲੰਗੂਰ ਦੇ ਰੂਪ 'ਚ ਨਤਮਸਤਕ ਹੁੰਦੇ ਨੇ ਬੱਚੇ, ਦੁਸਹਿਰੇ ਤੱਕ ਚੱਲਦਾ ਹੈ ਮੇਲਾ

ਅੰਮ੍ਰਿਤਸਰ - ਅੰਮ੍ਰਿਤਸਰ ਜ਼ਿਲ੍ਹੇ ਦੇ ਵੱਡੇ ਹਨੂੰਮਾਨ ਮੰਦਰ ਵਿਖੇ ਹਰ ਸਾਲ ਦੀ ਤਰ੍ਹਾਂ ਲੱਗਣ ਵਾਲਾ ਵਿਸ਼ਵ ਪ੍ਰਸਿੱਧ ਲੰਗੂਰ ਮੇਲਾ ਨਵਰਾਤਰੀ ਦੇ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਗਿਆ ਹੈ। ਨਰਾਤੇ ਦੇ ਦਿਨਾਂ ’ਚ ਸ਼ੁਰੂ ਹੋਣ ਵਾਲੇ ਇਸ ਮੇਲੇ ਵਿੱਚ ਨਵਜੰਮੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਨੂੰ ਲੰਗੂਰ ਬਣਾਇਆ ਜਾਂਦਾ ਹੈ। ਉਹ ਪੂਰੇ ਦਸ ਦਿਨਾਂ ਤੱਕ ਬ੍ਰਹਮਚਾਰੀ ਵਰਤ ਰੱਖਣ ਦੇ ਨਾਲ-ਨਾਲ ਪੂਰਾ ਸਾਤਵਿਕ ਜੀਵਨ ਬਤੀਤ ਕਰਦੇ ਹਨ। ਦਸ ਦਿਨਾਂ ਦਾ ਇਹ ਵਰਤ ਦੁਸਹਿਰੇ ਵਾਲੇ ਦਿਨ ਖ਼ਤਮ ਹੁੰਦਾ ਹੈ।

ਪੜ੍ਹੋ ਇਹ ਵੀ ਖ਼ਬਰ : ਗੁਰਦਾਸਪੁਰ ਦੇ ਫ਼ੌਜੀ ਜਵਾਨ ਦੀ ਮੌਤ, ਮ੍ਰਿਤਕ ਦੇਹ ਲਿਫ਼ਾਫ਼ੇ 'ਚ ਲਪੇਟ ਪਿੰਡ ਦੇ ਬਾਹਰ ਛੱਡ ਗਏ ਫ਼ੌਜੀ (ਵੀਡੀਓ)

PunjabKesari

ਮਾਨਤਾ ਹੈ ਕਿ ਜੋ ਵੀ ਸ਼ਖ਼ਸ ਇਸ ਹਨੂੰਮਾਨ ਮੰਦਰ ’ਚ ਆ ਕੇ ਮਨ ਦੀ ਮੁਰਾਦ ਮੰਗਦਾ ਹੈ, ਉਹ ਪੂਰੀ ਜ਼ਰੂਰ ਹੁੰਦੀ ਹੈ। ਮੁਰਾਦ ਪੂਰੀ ਹੋਣ 'ਤੇ ਲੋਕ ਨਵਰਾਤਿਆਂ ਦੇ ਦਿਨਾਂ ’ਚ ਲੰਗੂਰ ਦਾ ਚੋਲਾ ਪਾ ਕੇ ਹਰ ਰੋਜ਼ ਸਵੇਰੇ-ਸ਼ਾਮ ਇੱਥੇ ਮੱਥਾ ਟੇਕਣ ਆਉਂਦੇ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗੂਰ ਦਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਲੋਕਾਂ 'ਚ ਖ਼ਾਸ ਤੌਰ 'ਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਜਿਨ੍ਹਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ, ਉਹ ਇੱਥੇ ਸਿਰ ਝੁਕਾਉਣ ਲਈ ਜ਼ਰੂਰ ਪਹੁੰਚਦੇ ਹਨ।

ਪੜ੍ਹੋ ਇਹ ਵੀ ਖ਼ਬਰ : ਵੱਡੀ ਵਾਰਦਾਤ: 55 ਸਾਲਾ ਵਿਅਕਤੀ ਦਾ ਕਹੀ ਮਾਰ ਕੀਤਾ ਕਤਲ, ਖ਼ੂਨ ਨਾਲ ਲੱਥਪਥ ਮਿਲੀ ਲਾਸ਼

PunjabKesari

ਮਿਲੀ ਜਾਣਕਾਰੀ ਅਨੁਸਾਰ ਜਿਨ੍ਹਾਂ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ ਅਤੇ ਜਿਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਹੁੰਦਾ, ਉਹ ਲੋਕ ਲੰਗੂਰ ਦੀ ਤਰ੍ਹਾਂ ਬਣ ਕੇ ਇਥੇ ਆਉਂਦੇ ਹਨ। ਹਾਲਾਂਕਿ ਲੰਗੂਰ ਬਣਾਉਣ ਦੇ ਸਮੇਂ ਅਤੇ ਲਗਭਗ ਸਾਰੇ ਨਵਰਾਤਰਿਆਂ ਵਿੱਚ ਲੋਕਾਂ ਨੂੰ ਕੁਝ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ, ਜਿਵੇਂ ਕਿ ਉਹ ਗੰਢੇ ਨਹੀਂ ਖਾ ਸਕਦੇ, ਕੱਟੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਅਤੇ ਨੰਗੇ ਪੈਰੀਂ ਰਹਿਣਾ ਆਦਿ।  

ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਮਗਰੋਂ ਭਿੱਖੀਵਿੰਡ ਦੇ ਸਕੂਲ ਨੇੜਿਓਂ ਮਿਲੀ ਨਸ਼ੇ 'ਚ ਧੁੱਤ ਕੁੜੀ, ਬਾਂਹ ’ਤੇ ਸਨ ਟੀਕੇ ਦੇ ਨਿਸ਼ਾਨ

Credit : www.jagbani.com

  • TODAY TOP NEWS