ਲਖਨਊ ’ਚ ਵੱਡਾ ਹਾਦਸਾ; ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਤਲਾਬ ’ਚ ਡਿੱਗੀ, 9 ਦੀ ਮੌਤ

ਲਖਨਊ ’ਚ ਵੱਡਾ ਹਾਦਸਾ; ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਤਲਾਬ ’ਚ ਡਿੱਗੀ, 9 ਦੀ ਮੌਤ

ਲਖਨਊ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਇਟੌਂਜਾ ਖੇਤਰ ’ਚ ਸੋਮਵਾਰ ਨੂੰ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਤਲਾਬ ’ਚ ਪਲਟ ਗਈ, ਜਿਸ ਕਾਰਨ ਉਸ ’ਤੇ ਸਵਾਰ 9 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਓਧਰ ਜ਼ਿਲ੍ਹਾ ਅਧਿਕਾਰੀ ਸੂਰਈਆਪਾਲ ਗੰਗਵਾਰ ਨੇ ਦੱਸਿਆ ਕਿ ਸੀਤਾਪੁਰ ਤੋਂ ਕੁਝ ਲੋਕ ਉਨਾਈ ਦੇਵੀ ਮੰਦਰ ’ਚ ਮੰਡਨ ਸਸਕਾਰ ਲਈ ਜਾ ਰਹੇ ਸਨ। ਰਸਤੇ ’ਚ ਇਟੌਂਜਾ ਖੇਤਰ ਦੇ ਗਦੀਨਪੁਰਵਾ ਨੇੜੇ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਤਲਾਬ ’ਚ ਪਲਟ ਗਈ, ਜਿਸ ਕਾਰਨ ਉਸ ’ਤੇ ਸਵਾਰ ਲੋਕ ਉਸ ਦੇ ਹੇਠਾਂ ਦੱਬੇ ਗਏ। ਟਰੈਕਟਰ-ਟਰਾਲੀ ’ਤੇ ਕਰੀਬ 45 ਲੋਕ ਸਵਾਰ ਸਨ। 

PunjabKesari

ਹਾਦਸੇ ਮਗਰੋਂ ਚੀਕ-ਚਿਹਾੜਾ ਪੈ ਗਿਆ। ਰੌਲਾ-ਰੱਪਾ ਸੁਣ ਕੇ ਆਲੇ-ਦੁਆਲੇ ਮੌਜੂਦ ਪਿੰਡ ਵਾਸੀਆਂ ਨੇ ਟਰੈਕਟਰ-ਟਰਾਲੀ ਦੇ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢਿਆ। ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਸ਼ਰਧਾਲੂਆਂ ’ਚੋਂ 9 ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਸ਼ਨਾਖ਼ਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਦਸੇ ’ਚ 10 ਲੋਕ ਗੰਭੀਰ ਰੂਪ ਨਾਲ ਜ਼ਖਮੀ ਦੱਸੇ ਗਏ ਹਨ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।

ਸੂਚਨਾ ਮਿਲਣ ’ਤੇ ਪੁਲਸ ਅਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਹਾਦਸੇ ’ਚ ਜ਼ਖਮੀ ਲੋਕਾਂ ਨੂੰ ਉੱਚ ਪੱਧਰੀ ਇਲਾਜ ਉਪਲੱਬਧ ਕਰਾਉਣ ਦੇ ਨਿਰਦੇਸ਼ ਦਿੱਤੇ। ਬਚਾਅ ਕੰਮ ’ਚ ਤੇਜ਼ੀ ਲਿਆਉਣ ਲਈ SDRF ਦੀ ਟੀਮ ਨੂੰ ਬੁਲਾਇਆ ਗਿਆ ਹੈ।

Credit : www.jagbani.com

  • TODAY TOP NEWS