ਚੰਡੀਗੜ੍ਹ 'ਚ ਕੱਟਿਆ ਗਿਆ ਪੰਜਾਬ ਦੇ AAP ਵਿਧਾਇਕ ਦਾ ਚਲਾਨ, ਜਾਣੋ ਪੂਰਾ ਮਾਮਲਾ

ਚੰਡੀਗੜ੍ਹ 'ਚ ਕੱਟਿਆ ਗਿਆ ਪੰਜਾਬ ਦੇ AAP ਵਿਧਾਇਕ ਦਾ ਚਲਾਨ, ਜਾਣੋ ਪੂਰਾ ਮਾਮਲਾ

ਚੰਡੀਗੜ੍ਹ : ਚੰਡੀਗੜ੍ਹ 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ ਬਖ਼ਸ਼ਿਆ ਨਹੀਂ ਜਾਂਦਾ। ਇੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਪੂਰੀ ਤਰ੍ਹਾਂ ਨਜ਼ਰ ਰੱਖਦੇ ਹਨ। ਇਸ ਦੇ ਮੱਦੇਨਜ਼ਰ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦਾ ਚੰਡੀਗੜ੍ਹ 'ਚ ਚਲਾਨ ਕੱਟਿਆ ਗਿਆ। ਜਾਣਕਾਰੀ ਮੁਤਾਬਕ ਵਿਧਾਇਕ ਗੋਗੀ ਬਿਨਾ ਹੈਲਮੈੱਟ ਦੇ ਮੋਟਰਸਾਈਕਲ ਚਲਾ ਰਹੇ ਸਨ, ਜਿਸ ਦੇ ਚੱਲਦਿਆਂ ਉਨ੍ਹਾਂ 'ਤੇ ਚੰਡੀਗੜ੍ਹ ਟ੍ਰੈਫਿਕ ਪੁਲਸ ਵੱਲੋਂ ਉਕਤ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ ਨੂੰ ਲੈ ਕੇ ਵਿਧਾਇਕ ਵੱਲੋਂ ਚੰਡੀਗੜ੍ਹ ਟ੍ਰੈਫਿਕ ਪੁਲਸ ਕੋਲੋਂ ਮੁਆਫ਼ੀ ਮੰਗੀ ਗਈ ਹੈ।

ਉਨ੍ਹਾਂ ਕਿਹਾ ਕਿ ਜਲਦਬਾਜ਼ੀ ਦੌਰਾਨ ਇਹ ਗਲਤੀ ਹੋਈ ਹੈ ਅਤੇ ਉਹ ਟ੍ਰੈਫਿਕ ਪੁਲਸ ਵੱਲੋਂ ਲਾਏ ਗਏ ਜੁਰਮਾਨੇ ਦੀ ਭਰਪਾਈ ਵੀ ਕਰਨਗੇ। ਦੱਸਣਯੋਗ ਹੈ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵੱਲੋਂ ਆਯੋਜਿਤ ਕੀਤੇ ਗਏ ਰੋਸ ਮਾਰਚ 'ਚ ਵਿਧਾਇਕ ਗੋਗੀ ਨੇ ਬਿਨਾ ਹੈਲਮੈੱਟ ਮੋਟਰਸਾਈਕਲ ਚਲਾਇਆ ਸੀ। ਇਸ ਤੋਂ ਬਾਅਦ ਲੋਕਾਂ ਨੇ ਟ੍ਰੈਫਿਕ ਜਾਮ ਨਿਯਮ ਤੋੜਨ ਨੂੰ ਲੈ ਕੇ ਵਿਧਾਇਕ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ।  

ਚੰਡੀਗੜ੍ਹ ਦੇ ਲੋਕ ਟ੍ਰੈਫਿਕ ਨਿਯਮਾਂ ਨੂੰ ਮੰਨਦੇ ਹਨ। ਦਰਅਸਲ ਚੰਡੀਗੜ੍ਹ 'ਚ ਮੈਨੂਅਲ ਚਲਾਨ ਦੇ ਨਾਲ-ਨਾਲ ਕੈਮਰੇ ਵੀ ਡਰਾਈਵਰਾਂ 'ਤੇ ਨਜ਼ਰ ਰੱਖਦੇ ਹਨ। ਸੀ. ਸੀ. ਟੀ. ਵੀ. ਦੇ ਡਰੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਵੀ ਪੁਲਸ ਸਖ਼ਤੀ ਕਰ ਰਹੀ ਹੈ।

Credit : www.jagbani.com

  • TODAY TOP NEWS