ਟਾਂਡਾ 'ਚ ਚਿੱਟੇ ਨੇ ਰੋਲ੍ਹ ਦਿੱਤੀ ਜਵਾਨੀ, ਹੁਣ ਇਕ ਹੋਰ ਨੌਜਵਾਨ ਦੀ ਓਵਰਡੋਜ਼ ਕਾਰਨ ਮੌਤ

ਟਾਂਡਾ 'ਚ ਚਿੱਟੇ ਨੇ ਰੋਲ੍ਹ ਦਿੱਤੀ ਜਵਾਨੀ, ਹੁਣ ਇਕ ਹੋਰ ਨੌਜਵਾਨ ਦੀ ਓਵਰਡੋਜ਼ ਕਾਰਨ ਮੌਤ

ਟਾਂਡਾ ਉੜਮੁੜ : ਨਸ਼ੇ ਦੇ ਸੌਦਾਗਰਾਂ ਦਾ ਪੱਕਾ ਅੱਡਾ ਬਣੇ ਚੰਡੀਗੜ੍ਹ ਕਾਲੋਨੀ ਇਲਾਕੇ 'ਚ ਇਕ ਹੋਰ ਨੌਜਵਾਨ ਦੀ ਚਿੱਟੇ (ਨਸ਼ੀਲਾ ਪਾਊਡਰ) ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਕੁੱਝ ਦਿਨ ਪਹਿਲਾ ਵੀ ਇਸੇ ਇਲਾਕੇ 'ਚ ਕਲੋਟੀ ਨਗਰ ਵਾਸੀ ਵਿਅਕਤੀ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦੇ ਮਾਮਲੇ 'ਤੇ ਅਜੇ ਪੁਲਸ ਕਾਰਵਾਈ ਕਰ ਹੀ ਰਹੀ ਸੀ ਕਿ ਇਕ ਹੋਰ ਮੌਤ ਨੇ ਹਾਲਾਤ ਬੇਹੱਦ ਗੰਭੀਰ ਹੋਣ ਦੇ ਸਬੂਤ ਦੇ ਦਿੱਤੇ ਹਨ।

ਹੁਣ ਨਸ਼ੇ ਦੀ ਭੇਟ ਚੜ੍ਹੇ ਨੌਵਜਾਨ ਦੀ ਪਛਾਣ ਹਰਜੀਤ ਸਿੰਘ (37) ਪੁੱਤਰ ਕਾਬਲ ਰਾਮ ਵਾਸੀ ਢਡਿਆਲਾ ਦੇ ਰੂਪ 'ਚ ਹੋਈ ਹੈ। ਉਸ ਦੀ ਲਾਸ਼ ਚੰਡੀਗੜ੍ਹ ਕਾਲੋਨੀ ਰੇਲਵੇ ਲਾਈਨ ਦੇ ਨਜ਼ਦੀਕ ਮਿਲੀ। ਇਸ ਤੋਂ ਬਾਅਦ ਟਾਂਡਾ ਪੁਲਸ ਨੇ ਮ੍ਰਿਤਕ ਨੌਜਵਾਨ ਦੇ ਸ਼ਰੀਕੇ 'ਚ ਲੱਗਦੇ ਭਤੀਜੇ ਇੰਦਰ ਗੋਪਾਲ ਸਿੰਘ ਪੁੱਤਰ ਪਰਮਜੀਤ ਸਿੰਘ ਦੇ ਬਿਆਨ ਦੇ ਆਧਾਰ 'ਤੇ ਨਸ਼ਾ ਵੇਚਣ ਵਾਲੇ ਅਤੇ ਉਸ ਦੇ ਚਾਚੇ ਦੀ ਮੌਤ ਦਾ ਕਾਰਨ ਬਣਨ ਵਾਲੇ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

Credit : www.jagbani.com

  • TODAY TOP NEWS