ਮਸ਼ਹੂਰ ਡਾਇਰੈਕਟਰ ਅਰਵਿੰਦਰ ਖਹਿਰਾ ਨੇ ਕਰਵਾਇਆ ਵਿਆਹ, ਪੰਜਾਬੀ ਸਿਤਾਰਿਆਂ ਨੇ ਲਾਈਆਂ ਰੌਣਕਾਂ

ਮਸ਼ਹੂਰ ਡਾਇਰੈਕਟਰ ਅਰਵਿੰਦਰ ਖਹਿਰਾ ਨੇ ਕਰਵਾਇਆ ਵਿਆਹ, ਪੰਜਾਬੀ ਸਿਤਾਰਿਆਂ ਨੇ ਲਾਈਆਂ ਰੌਣਕਾਂ

ਚੰਡੀਗੜ੍ਹ– ਪੰਜਾਬੀ ਗੀਤਾਂ ਦੇ ਮਸ਼ਹੂਰ ਡਾਇਰੈਕਟਰ ਅਰਵਿੰਦਰ ਖਹਿਰਾ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਅਰਵਿੰਦਰ ਖਹਿਰਾ ਦਾ ਵਿਆਹ ਬੀਤੇ ਦਿਨੀਂ ਲਵਿਕਾ ਸਿੰਘ ਨਾਲ ਹੋਇਆ।

PunjabKesari

ਅਰਵਿੰਦਰ ਦੇ ਵਿਆਹ ਦੀਆਂ ਵੀਡੀਓਜ਼ ਤੇ ਤਸਵੀਰਾਂ ਇੰਟਰਨੈੱਟ ’ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ’ਚ ਜਿਥੇ ਅਰਵਿੰਦਰ ਤੇ ਲਵਿਕਾ ਨੂੰ ਇਕ-ਦੂਜੇ ਨੂੰ ਜੈਮਾਲਾ ਪਹਿਨਾਉਂਦੇ ਦੇਖਿਆ ਜਾ ਰਿਹਾ ਹੈ, ਉਥੇ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਸਿਤਾਰੇ ਵਿਆਹ ’ਚ ਰੌਣਕਾਂ ਲਗਾਉਂਦੇ ਨਜ਼ਰ ਆ ਰਹੇ ਹਨ।

PunjabKesari

ਅਰਵਿੰਦਰ ਤੇ ਲਵਿਕਾ ਦੇ ਵਿਆਹ ’ਚ ਸਰਗੁਣ ਮਹਿਤਾ, ਸੁਨੰਦਾ ਸ਼ਰਮਾ, ਮਨਿੰਦਰ ਬੁੱਟਰ, ਡੀ. ਜੇ. ਫਰੈਂਜ਼ੀ, ਬੀ ਪਰਾਕ, ਜਾਨੀ, ਅਵੀ ਸਰਾ, ਹੈਪੀ ਰਾਏਕੋਟੀ, ਵੱਡਾ ਗਰੇਵਾਲ ਤੇ ਸੁੱਖੀ ਸਮੇਤ ਕਈ ਸਿਤਾਰੇ ਨਜ਼ਰ ਆਏ।

PunjabKesari

ਇਸ ਦੌਰਾਨ ਬੀ ਪਰਾਕ, ਸੁਨੰਦਾ ਸ਼ਰਮਾ ਤੇ ਸਰਗੁਣ ਮਹਿਤਾ ਨੇ ਗੀਤ ਵੀ ਗਾਏ।

PunjabKesari

ਦੱਸ ਦੇਈਏ ਕਿ ਅਰਵਿੰਦਰ ਖਹਿਰਾ ‘ਮਨ ਭਰਿਆ’, ‘ਫਿਲਹਾਲ’, ‘ਬਿਜਲੀ ਬਿਜਲੀ’ ਤੇ ‘ਯਾਰ ਨੀ ਮਿਲਿਆ’ ਵਰਗੇ ਅਣਗਿਣਤ ਬਲਾਕਬਸਟਰ ਗੀਤ ਪੰਜਾਬੀ ਸੰਗੀਤ ਜਗਤ ਨੂੰ ਦੇ ਚੁੱਕੇ ਹਨ।

PunjabKesari

Credit : www.jagbani.com

  • TODAY TOP NEWS