ਮੋਰਗਨ ਸਟੈਨਲੀ ਦੀ ਭਵਿੱਖਬਾਣੀ, 2023 ਦੇ ਦਸੰਬਰ ਤੱਕ ਸੈਂਸੈਕਸ ਛੂਹ ਸਕਦੈ 80,000 ਦਾ ਆਂਕੜਾ

ਮੋਰਗਨ ਸਟੈਨਲੀ ਦੀ ਭਵਿੱਖਬਾਣੀ, 2023 ਦੇ ਦਸੰਬਰ ਤੱਕ ਸੈਂਸੈਕਸ ਛੂਹ ਸਕਦੈ 80,000 ਦਾ ਆਂਕੜਾ

ਨਵੀਂ ਦਿੱਲੀ : ਭਾਰਤੀ ਸ਼ੇਅਰ ਬਾਜ਼ਾਰ ਨੇ ਪਿਛਲੇ ਤਿੰਨ ਸਾਲਾਂ ਤੋਂ ਨਿਵੇਸ਼ਕਾਂ ਨੂੰ ਕਾਫੀ ਪੈਸਾ ਬਣਾ ਕੇ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ 2020, 2021, 2022 ਤੋਂ ਬਾਅਦ 2023 'ਚ ਭਾਰਤੀ ਸ਼ੇਅਰ ਬਾਜ਼ਾਰ 'ਚ ਤੇਜ਼ੀ ਬਣੀ ਰਹਿ ਸਕਦੀ ਹੈ। BSE ਸੈਂਸੈਕਸ ਦਸੰਬਰ 2023 ਤੱਕ 80,000 ਦੇ ਪੱਧਰ ਨੂੰ ਛੂਹ ਸਕਦਾ ਹੈ। ਵਿਦੇਸ਼ੀ ਬ੍ਰੋਕਰੇਜ ਫਰਮ ਮੋਰਗਨ ਸਟੈਨਲੇ ਦੇ ਵਿਸ਼ਲੇਸ਼ਕਾਂ ਨੇ ਇਹ ਅਨੁਮਾਨ ਜਾਰੀ ਕੀਤਾ ਹੈ।

20 ਅਰਬ ਡਾਲਰ ਦਾ ਨਿਵੇਸ਼ ਸੰਭਵ

ਮੋਰਗਨ ਸਟੈਨਲੇ ਨੇ ਕਿਹਾ ਹੈ ਕਿ ਜੇਕਰ ਭਾਰਤ ਨੂੰ ਗਲੋਬਲ ਬਾਂਡ ਇੰਡੈਕਸ ਵਿਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਦੇਸ਼ ਅਗਲੇ 12 ਮਹੀਨਿਆਂ ਵਿਚ 20 ਬਿਲੀਅਨ ਡਾਲਰ ਦੇ ਕਰੀਬ ਨਿਵੇਸ਼ ਨੂੰ ਆਕਰਸ਼ਿਤ ਕਰ ਸਕਦਾ ਹੈ। ਮੋਰਗਨ ਸਟੈਨਲੇ ਨੇ ਇਸ ਤੋਂ ਪਹਿਲਾਂ 2022 'ਚ ਹੀ ਭਾਰਤ ਦੇ ਇਸ ਸੂਚਕਾਂਕ 'ਚ ਸ਼ਾਮਲ ਹੋਣ ਦੀ ਉਮੀਦ ਜਤਾਈ ਸੀ ਪਰ ਇਕ ਰਿਪੋਰਟ ਮੁਤਾਬਕ ਇਸ 'ਚ ਥੋੜ੍ਹੀ ਦੇਰੀ ਹੋ ਸਕਦੀ ਹੈ। ਬਾਂਡ ਸੈਟਲਮੈਂਟ ਨਿਯਮਾਂ ਅਤੇ ਟੈਕਸ ਪੇਚੀਦਗੀਆਂ ਵਰਗੇ ਮੁੱਦਿਆਂ ਨੂੰ ਪਹਿਲਾਂ ਹੱਲ ਕਰਨ ਦੀ ਲੋੜ ਹੈ।

ਕੱਚੇ ਤੇਲ ਦੀਆਂ ਕੀਮਤਾਂ 'ਚ ਕਮੀ ਦਾ ਫਾਇਦਾ!

ਮੋਰਗਨ ਸਟੈਨਲੇ ਅਨੁਸਾਰ ਜੇਕਰ ਤੇਲ ਅਤੇ ਖਾਦ ਦੀਆਂ ਕੀਮਤਾਂ ਵਰਗੀਆਂ ਵਸਤੂਆਂ ਦੀਆਂ ਕੀਮਤਾਂ ਹੇਠਾਂ ਆਉਂਦੀਆਂ ਹਨ ਅਤੇ 2022-25 ਤੱਕ ਸਾਲਾਨਾ 25 ਪ੍ਰਤੀਸ਼ਤ ਦੀ ਦਰ ਨਾਲ ਕਮਾਈ ਵਿੱਚ ਵਾਧਾ ਹੁੰਦਾ ਹੈ ਤਾਂ ਸੈਂਸੈਕਸ 80,000 ਦੇ ਆਂਕੜੇ ਨੂੰ ਛੂਹ ਸਕਦਾ ਹੈ। ਮੋਰਗਨ ਸਟੈਨਲੇ ਅਨੁਸਾਰ ਜੇਕਰ 2023 ਵਿੱਚ ਰੂਸ-ਯੂਕਰੇਨ ਦਾ ਪ੍ਰਭਾਵ ਨਹੀਂ ਪੈਂਦਾ ਅਤੇ ਅਮਰੀਕਾ ਵਿੱਚ ਕੋਈ ਮੰਦੀ ਨਹੀਂ ਹੁੰਦੀ ਹੈ, ਸਰਕਾਰ ਤੋਂ ਨੀਤੀਗਤ ਸਹਾਇਤਾ ਜਾਰੀ ਰਹਿੰਦੀ ਹੈ, ਆਰਬੀਆਈ ਵਿਆਜ ਦਰਾਂ ਵਿੱਚ ਵਾਧਾ ਨਹੀਂ ਕਰਦਾ ਹੈ, ਤਾਂ ਸੈਂਸੈਕਸ ਦਾ ਬੇਸ ਕੇਸ ਟੀਚਾ 68,500 ਹੈ, ਪਰ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧਾ ਅਤੇ ਆਰਬੀਆਈ ਨੇ ਵਿਆਜ ਦਰਾਂ ਤੇਜ਼ੀ ਨਾਲ ਵਧਾਈ, ਅਮਰੀਕਾ ਯੂਰਪ ਵਿਚ ਮੰਦੀ ਕਾਰਨ ਭਾਰਤ ਦਾ ਵਿਕਾਸ ਤੇ ਅਸਰ ਪਿਆ ਤਾਂ ਸੈਂਸੈਕਸ 52,000 ਤੱਕ ਡਿੱਗ ਸਕਦਾ ਹੈ ਪਰ ਇਸ ਦੀ ਸੰਭਾਵਨਾ ਸਿਰਫ਼ 20 ਫ਼ੀਸਦੀ ਹੈ।

2023 ਦੀ ਪਹਿਲੀ ਛਿਮਾਹੀ ਵਿਚ ਸੁਸਤੀ

ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਮਹਿੰਗੇ ਮੁੱਲਾਂਕਣ ਅਤੇ ਲਗਾਤਾਰ ਵਧ ਰਹੀ ਤੇਜ਼ੀ ਕਾਰਨ  2023 ਦੀ ਪਹਿਲੀ ਛਿਮਾਹੀ 'ਚ ਬਾਜ਼ਾਰ 'ਚ ਚੱਲ ਰਹੀ ਤੇਜ਼ੀ 'ਤੇ ਬ੍ਰੇਕ ਲੱਗ ਸਕਦੀ ਹੈ। ਜਿਸ ਨਾਲ ਹੋਰ ਉਭਰਦੇ ਬਾਜ਼ਾਰਾਂ ਨੂੰ ਫਾਇਦਾ ਹੋ ਸਕਦਾ ਹੈ।

Credit : www.jagbani.com

  • TODAY TOP NEWS