ਭਾਰਤ ਜੋੜੋ ਯਾਤਰਾ : ਕਿਤੇ ਬਿਜਲੀ ਕੱਟ ਤਾਂ ਕਿਤੇ ਲੱਗ ਰਹੇ ‘ਮੋਦੀ-ਮੋਦੀ’ ਦੇ ਨਾਅਰੇ

ਭਾਰਤ ਜੋੜੋ ਯਾਤਰਾ : ਕਿਤੇ ਬਿਜਲੀ ਕੱਟ ਤਾਂ ਕਿਤੇ ਲੱਗ ਰਹੇ ‘ਮੋਦੀ-ਮੋਦੀ’ ਦੇ ਨਾਅਰੇ

ਨਵੀਂ ਦਿੱਲੀ- ਮੱਧ ਪ੍ਰਦੇਸ਼ ਦੇ ਇੰਦੌਰ ’ਚ ਕਾਂਗਰਸ ਦੀ ਭਾਰਤ ਜੋੜੋ ਯਾਤਰਾ ’ਚ ਚੱਲ ਰਹੇ ਯਾਤਰੀਆਂ ਨੂੰ ਸੋਮਵਾਰ ਨੂੰ ਉਸ ਸਮੇਂ ਅਸਹਿਜ ਸਥਿਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਸੜਕ ਕਿਨਾਰੇ ਖੜ੍ਹੇ ਕੁਝ ਨੌਜਵਾਨਾਂ ਨੇ ‘ਜੈ ਸ਼੍ਰੀ ਰਾਮ’ ਅਤੇ ਫਿਰ ‘ਮੋਦੀ’ ਦੇ ਨਾਅਰੇ ਲਾਉਣ ਲੱਗੇ। ਯਾਤਰਾ ’ਚ ਚੱਲ ਰਹੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਜਦੋਂ ਨੌਜਵਾਨਾਂ ਨੂੰ ਆਪਣੇ ਨੇੜੇ ਆਉਣ ਦਾ ਇਸ਼ਾਰਾ ਕੀਤਾ ਤਾਂ ਨੌਜਵਾਨ ਭੱਜ ਗਏ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਇਹ ਵੀਡੀਓ ਇੰਦੌਰ ਤੋਂ ਉਜੈਨ ਜਾ ਰਹੀ ‘ਭਾਰਤ ਜੋੜੋ ਯਾਤਰਾ’ ਦਾ ਹੈ। ਮੱਧ ਪ੍ਰਦੇਸ਼ ’ਚ ਰਾਹੁਲ ਅਤੇ ‘ਭਾਰਤ ਜੋੜੋ ਯਾਤਰਾ’ ਦੇ ਸਾਹਮਣੇ ਇਹ ਪਹਿਲੀ ਘਟਨਾ ਨਹੀਂ ਹੈ।

ਐਤਵਾਰ ਰਾਤ ਨੂੰ ਜਦੋਂ ਰਾਹੁਲ ਗਾਂਧੀ ਰਾਜਵਾੜਾ ’ਚ ਕਾਂਗਰਸ ਵਲੋਂ ਆਯੋਜਿਤ ਸਮਾਰੋਹ ’ਚ ਪਹੁੰਚੇ ਤਾਂ ਕੁਝ ਨੌਜਵਾਨਾਂ ਨੇ ਕਥਿਤ ਤੌਰ ’ਤੇ ‘ਮੋਦੀ-ਮੋਦੀ’ ਦੇ ਨਾਅਰੇ ਲਗਾਏ। ਇਸ ਤੋਂ ਪਹਿਲਾਂ ਦੂਸਰੀ ਸ਼ਿਫਟ ’ਚ ਜਦੋਂ ਰਾਊ ਤੋਂ ਅੱਗੇ ਯਾਤਰਾ ਚੱਲ ਰਹੀ ਸੀ ਤਾਂ ਯਾਤਰਾ ਦੇ ਰਸਤੇ ’ਚ ਕਈ ਥਾਵਾਂ ’ਤੇ ਬਿਜਲੀ ਗੁੱਲ ਰਹੀ। ਮਹੂ ’ਚ ਵੀ ਸ਼ਨੀਵਾਰ ਨੂੰ ਜਿਸ ਸਮੇਂ ਰਾਹੁਲ ਗਾਂਧੀ ਡਾਕਟਰ ਭੀਮ ਰਾਓ ਅੰਬੇਡਕਰ ਦੇ ਸਮਾਰਕ ’ਤੇ ਪਹੁੰਚੇ ਸਨ ਤਾਂ ਉੱਥੇ ਬਿਜਲੀ ਗੁੱਲ ਹੋ ਗਈ ਸੀ ਅਤੇ ਜਦੋਂ ਰਾਹੁਲ ਗਾਂਧੀ ਉਥੇ ਹੋਈ ਨੁੱਕੜ ਸਭਾ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਸ ਸਮੇਂ ਵੀ ਦੋ ਵਾਰ ਬਿਜਲੀ ਗੁੱਲ ਹੋਈ ਸੀ।

Credit : www.jagbani.com

  • TODAY TOP NEWS