ਅੱਧੀ ਰਾਤ ਨੂੰ ਘਰ ਅੰਦਰ ਵਾੜ ਦਿੱਤਾ ਟੈਂਕਰ, ਸੁੱਤਾ ਪਿਆ ਸੀ ਪਰਿਵਾਰ, ਵੀਡੀਓ 'ਚ ਦੇਖੋ ਫਿਰ ਕੀ ਹੋਇਆ...

ਅੱਧੀ ਰਾਤ ਨੂੰ ਘਰ ਅੰਦਰ ਵਾੜ ਦਿੱਤਾ ਟੈਂਕਰ, ਸੁੱਤਾ ਪਿਆ ਸੀ ਪਰਿਵਾਰ, ਵੀਡੀਓ 'ਚ ਦੇਖੋ ਫਿਰ ਕੀ ਹੋਇਆ...

ਨਾਭਾ : ਪੰਜਾਬ 'ਚ ਲਗਾਤਾਰ ਸੜਕੀ ਹਾਦਸਿਆਂ 'ਚ ਵਾਧਾ ਹੁੰਦਾ ਜਾ ਰਿਹਾ ਹੈ। ਨਾਭਾ ਬਲਾਕ ਦੇ ਪਿੰਡ ਰੋਹਟੀ ਛੰਨਾਂ ਵਿਖੇ ਉਦੋਂ ਹਫ਼ੜਾ-ਦਫ਼ੜੀ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਰਾਤ ਨੂੰ ਤਕਰੀਬਨ 1 ਵਜੇ ਬੇਕਾਬੂ ਤੇਲ ਦਾ ਟੈਂਕਰ ਕੰਧ ਤੋੜ ਕੇ ਇਕ ਘਰ 'ਚ ਜਾ ਵੜਿਆ। ਘਰ ਦੇ ਅੰਦਰ ਬਜ਼ੁਰਗ ਸੁੱਤਾ ਪਿਆ ਸੀ। ਟੈਂਕਰ ਬਿਲਕੁਲ ਬਜ਼ੁਰਗ ਦੇ ਮੰਜੇ ਦੀ ਬਾਹੀ 'ਤੇ ਜਾ ਕੇ ਰੁਕਿਆ।

PunjabKesari

ਇਸ ਦੌਰਾਨ ਇੱਟਾਂ ਦਾ ਮਲਬਾ ਬਜ਼ੁਰਗ 'ਤੇ ਡਿੱਗ ਗਿਆ, ਜਿਸ ਕਾਰਨ ਉਸ ਨੂੰ ਕਾਫੀ ਗੁੱਝੀਆਂ ਸੱਟਾਂ ਲੱਗੀਆਂ। ਘਰ ਦੇ ਪਰਿਵਾਰਕ ਮੈਂਬਰਾਂ ਨੇ ਬਜ਼ੁਰਗ ਪਿਤਾ ਨੂੰ ਬੜੀ ਮੁਸ਼ੱਕਤ ਦੇ ਨਾਲ ਮਲਬੇ ਹੇਠੋਂ ਕੱਢਿਆ। ਮੌਕੇ 'ਤੇ ਟੈਂਕਰ ਚਾਲਕ ਅਤੇ ਉਸ ਦਾ ਸਾਥੀ ਫ਼ਰਾਰ ਹੋਣ ਲੱਗੇ ਤਾਂ ਉਨ੍ਹਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।

PunjabKesari

Credit : www.jagbani.com

  • TODAY TOP NEWS