
ਫਿਰੋਜ਼ਪੁਰ : ਮਹਾਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਧਰਮ ਨਗਰੀ ਕਾਸ਼ੀ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਰੇਲਵੇ ਵਿਭਾਗ ਪੰਜਾਬ ਤੋਂ 4 ਸਪੈਸ਼ਲ ਅਪ ਡਾਊਨ ਰੇਲਗੱਡੀਆਂ ਚਲਾਉਣ ਜਾ ਰਿਹਾ ਹੈ। ਉੱਤਰ ਰੇਲਵੇ ਹੈੱਡਕੁਆਟਰ ਵਲੋਂ ਜਾਰੀ ਕੀਤੀ ਗਈ ਸੂਚਨਾ ਦੇ ਅਨੁਸਾਰ ਇਹ ਗੱਡੀਆਂ 2 ਫਰਵਰੀ ਨੂੰ ਜਲੰਧਰ ਅਤੇ ਬਠਿੰਡਾ ਸਟੇਸ਼ਨਾਂ ਤੋਂ ਚੱਲਣਗੀਆਂ ਅਤੇ ਵਾਪਸੀ ਦੇ ਲਈ ਬਨਾਰਸ ਤੋਂ 6 ਫਰਵਰੀ ਨੂੰ ਗੱਡੀਆਂ ਚੱਲਣਗੀਆਂ। ਜਲੰਧਰ ਤੋਂ 2 ਫਰਵਰੀ ਨੂੰ ਸਪੈਸ਼ਲ ਗੱਡੀ ਨੰਬਰ 04606 ਬਾਅਦ ਦੁਪਹਿਰ 3:15 ਵਜੇ ਚੱਲ ਕੇ ਲੁਧਿਆਣਾ, ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਆਲਮ ਨਗਰ, ਲਖਨਊ ਸਟੇਸ਼ਨਾਂ ਤੋਂ ਹੁੰਦੇ ਹੋਏ ਅਗਲੇ ਦਿਨ ਦੁਪਹਿਰ 1:10 ਵਜੇ ਬਨਾਰਸ ਪਹੁੰਚੇਗੀ। ਉਥੋਂ 6 ਫਰਵਰੀ ਨੂੰ ਵਾਪਸੀ ਦੇ ਲਈ ਗੱਡੀ ਨੰਬਰ 04605 ਸ਼ਾਮ 6:15 ਵਜੇ ਚੱਲ ਕੇ ਉਕਤ ਸਟੇਸ਼ਨਾਂ ਤੋਂ ਹੁੰਦੇ ਹੋਏ ਅਗਲੇ ਦਿਨ ਦੁਪਹਿਰ 1:35 ਵਜੇ ਜਲੰਧਰ ਪਹੁੰਚੇਗੀ। ਇਸੇ ਤਰ੍ਹਾਂ ਬਠਿੰਡਾ ਤੋਂ 2 ਫਰਵਰੀ ਨੂੰ ਸਪੈਸ਼ਲ ਗੱਡੀ ਨੰਬਰ 04530 ਰਾਤ 9:05 ਵਜੇ ਚੱਲ ਕੇ ਰਾਮਪੁਰਾ ਫੂਲ, ਬਰਨਾਲਾ, ਧੂਰੀ, ਪਟਿਆਲਾ, ਰਾਜਪੁਰਾ, ਅੰਬਾਲਾ ਕੈਂਟ, ਯਮੁਨਾਨਗਰ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਲਖਨਊ ਸਟੇਸ਼ਨਾਂ ਤੋਂ ਹੁੰਦੇ ਹੋਏ ਅਗਲੇ ਦਿਨ ਸ਼ਾਮ 5 ਵਜੇ ਬਨਾਰਸ ਪਹੁੰਚੇਗੀ। ਉਥੋਂ ਵਾਪਸੀ ਦੇ ਲਈ 6 ਫਰਵਰੀ ਨੂੰ ਗੱਡੀ ਨੰਬਰ 04529 ਰਾਤ 9 ਵਜੇ ਚੱਲ ਕੇ ਉਕਤ ਸਟੇਸ਼ਨਾਂ ਤੋਂ ਹੁੰਦੇ ਹੋਏ ਅਗਲੇ ਦਿਨ ਸ਼ਾਮ 7:15 ਵਜੇ ਬਠਿੰਡਾ ਪਹੁੰਚੇਗੀ।
Credit : www.jagbani.com