ਡਿਵਾਈਨ ਨੇ ਪਹਿਲੀ ਵਾਰ ਸੁਣਾਇਆ ਮੂਸੇਵਾਲਾ ਦਾ ਗੀਤ 'ਚੋਰਨੀ', ਸੁਣ ਲੋਕ ਹੋਏ ਬਾਗੋ-ਬਾਗ (ਵੀਡੀਓ)

ਡਿਵਾਈਨ ਨੇ ਪਹਿਲੀ ਵਾਰ ਸੁਣਾਇਆ ਮੂਸੇਵਾਲਾ ਦਾ ਗੀਤ 'ਚੋਰਨੀ', ਸੁਣ ਲੋਕ ਹੋਏ ਬਾਗੋ-ਬਾਗ (ਵੀਡੀਓ)

ਜਲੰਧਰ - ਮਰਹੂਮ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਕੁਝ ਹੀ ਮਹੀਨਿਆਂ 'ਚ ਪੂਰਾ 1 ਸਾਲ ਹੋਣ ਵਾਲਾ ਹੈ ਪਰ ਹਾਲੇ ਤੱਕ ਉਹ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਵਸੇ ਹਨ ਅਤੇ ਹਮੇਸ਼ਾ ਹੀ ਗੀਤਾਂ ਰਾਹੀਂ ਉਨ੍ਹਾਂ ਦੇ ਦਿਲਾਂ 'ਚ ਜ਼ਿੰਦਾ ਵੀ ਰਹਿਣਗੇ। ਮੂਸੇਵਾਲਾ ਕਤਲ ਮਾਮਲੇ 'ਚ ਪੁਲਸ ਵੱਲੋਂ ਲਗਾਤਾਰ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਸਿੱਧੂ ਦੇ ਮਾਪੇ (ਚਰਨ ਕੌਰ ਅਤੇ ਬਲਕੌਰ ਸਿੰਘ ਸਿੱਧੂ) ਹਾਲੇ ਵੀ ਆਪਣੇ ਪੁੱਤਰ ਨੂੰ ਇਨਸਾਫ਼ ਦਿਵਾਉਣ ਦੇ ਲਈ ਸੰਘਰਸ਼ ਕਰ ਰਹੇ ਹਨ। 

ਬੇਸ਼ੱਕ ਸਿੱਧੂ ਮੂਸੇਵਾਲਾ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਹਨ ਪਰ ਦੁਨੀਆ ਭਰ 'ਚ ਉਨ੍ਹਾਂ ਨੂੰ ਅੱਜ ਵੀ ਯਾਦ ਕੀਤਾ ਜਾ ਰਿਹਾ ਹੈ। ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਕਈ ਗੀਤ ਰਿਲੀਜ਼ ਹੋ ਰਹੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਭਰਵਾਂ ਪਿਆਰ ਮਿਲ ਰਿਹਾ ਹੈ। 'ਐੱਸ. ਵਾਈ. ਐੱਲ' ਗੀਤ ਨੂੰ ਤਾਂ ਯੂਟਿਊਬ ਤੋਂ ਡਿਲੀਟ ਵੀ ਕਰਵਾ ਦਿੱਤਾ ਗਿਆ ਸੀ।

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੇ ਇੰਡਸਟਰੀ 'ਚ ਆਪਣੇ ਹਿੱਟ ਗੀਤਾਂ ਨਾਲ ਠੁੱਕ ਬਣਾਈ ਸੀ। ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਲਾਸਟ ਰਾਈਡ’, ‘ਡਾਲਰ’, ‘ਲੈਵਲ’ ‘ਐੱਸ ਵਾਈ ਐੱਲ’ ਸਣੇ ਕਈ ਗੀਤ ਸ਼ਾਮਲ ਹਨ ਪਰ ਕੁਝ ਅਜਿਹੇ ਗੀਤ ਵੀ ਹਨ, ਜੋ ਅਣਰਿਲੀਜ਼ ਹਨ। ਕਲਾਕਾਰ ਡਿਵਾਈਨ ਨੇ ਆਪਣੇ ਲਾਈਵ ਕੰਸਰਟ ‘ਚ ਉਨ੍ਹਾਂ ਨਾਲ ਕੀਤੇ ਗੀਤ ‘ਚੋਰਨੀ’  ਦੀ ਇੱਕ ਛੋਟੀ ਜਿਹੀ ਝਲਕ ਸਾਂਝੀ ਕੀਤੀ ਹੈ। ਇਹ ਸਿੱਧੂ ਮੂਸੇਵਾਲਾ ਦੀ ਐਲਬਮ ‘ਗੁਣਾਹਗਾਰ’ਦਾ ਇੱਕ ਗੀਤ ਹੈ। ਡਿਵਾਈਨ ਨੇ ਜਿਉਂ ਹੀ ਇਸ ਗੀਤ ਦੀ ਝਲਕ ਨੂੰ ਸਾਂਝਾ ਕੀਤਾ ਤਾਂ ਲੋਕਾਂ ਦੇ ਜ਼ਬਰਦਸਤ ਰਿਐਕਸ਼ਨ ਵੇਖਣ ਨੂੰ ਮਿਲਿਆ।

Credit : www.jagbani.com

  • TODAY TOP NEWS