'ਮੋਦੀ ਸਰਨੇਮ' ਮਾਮਲਾ: ਰਾਹੁਲ ਤੇ ਹੱਕ 'ਚ ਨਿੱਤਰੇ CM ਕੇਜਰੀਵਾਲ, ਬੋਲੇ- ਹੋ ਰਹੀ ਹੈ ਸਾਜਿਸ਼

'ਮੋਦੀ ਸਰਨੇਮ' ਮਾਮਲਾ: ਰਾਹੁਲ ਤੇ ਹੱਕ 'ਚ ਨਿੱਤਰੇ CM ਕੇਜਰੀਵਾਲ, ਬੋਲੇ- ਹੋ ਰਹੀ ਹੈ ਸਾਜਿਸ਼

ਨਵੀਂ ਦਿੱਲੀ- 'ਮੋਦੀ ਸਰਨੇਮ' ਵਾਲੇ ਬਿਆਨ ਨੂੰ ਲੈ ਕੇ ਗੁਜਰਾਤ ਦੀ ਸੂਰਤ ਕੋਰਟ ਨੇ ਰਾਹੁਲ ਗਾਂਧੀ ਨੂੰ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਅਤੇ 2 ਸਾਲ ਦੀ ਸਜ਼ਾ ਸੁਣਾਈ। ਹਾਲਾਂਕਿ ਰਾਹੁਲ ਨੂੰ ਕੋਰਟ ਵਲੋਂ ਜ਼ਮਾਨਤ ਵੀ ਮਿਲ ਗਈ ਹੈ। ਇਸ ਤੋਂ ਬਾਅਦ ਕਾਂਗਰਸ ਨੇ ਕੇਂਦਰ ਸਰਕਾਰ 'ਤੇ ਜੰਮ ਕੇ ਨਿਸ਼ਾਨਾ ਵਿੰਨ੍ਹਿਆ ਹੈ। ਉੱਥੇ ਹੀ ਦੂਜੀਆਂ ਪਾਰਟੀਆਂ ਨੇ ਵੀ ਕਾਂਗਰਸ ਨਾਲ ਸੁਰ ਨਾਲ ਸੁਰ ਮਿਲਾਇਆ। ਆਮ ਆਮਦੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਹੁਲ ਗਾਂਧੀ ਦੇ ਸਮਰਥਨ 'ਚ ਉਤਰੇ ਹਨ।

ਕੇਜਰੀਵਾਲ ਨੇ ਕੀਤਾ ਇਹ ਟਵੀਟ

ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਕਿ ਗੈਰ-ਭਾਜਪੀ ਨੇਤਾਵਾਂ ਅਤੇ ਪਾਰਟੀਆਂ ਨੂੰ ਖ਼ਤਮ ਕਰਨ ਦੀ ਸਾਜਿਸ਼ ਹੋ ਰਹੀ ਹੈ। ਕਾਂਗਰਸ ਨਾਲ ਮਤਭੇਦ ਹੈ ਪਰ ਰਾਹੁਲ ਗਾਂਧੀ ਨੂੰ ਇਸ ਤਰ੍ਹਾਂ ਨਾਲ ਮਾਣਹਾਨੀ ਦੇ ਮੁਕੱਦਮੇ 'ਚ ਫਸਾਉਣਾ ਠੀਕ ਨਹੀਂ ਹੈ। ਅਸੀਂ ਅਦਾਲਤ ਦਾ ਸਨਮਾਨ ਕਰਦੇ ਹਾਂ ਪਰ ਇਸ ਫ਼ੈਸਲੇ ਤੋਂ ਅਸਹਿਮਤ ਹਾਂ।

PunjabKesari

ਕੀ ਹੈ ਮੋਦੀ ਸਰਨੇਮ ਟਿੱਪਣੀ ਮਾਮਲਾ

ਦੱਸ ਦੇਈਏ ਕਿ ਰਾਹੁਲ ਖਿਲਾਫ਼ ਉਨ੍ਹਾਂ ਦੀ ਟਿੱਪਣੀ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਸੀ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਸਾਰੇ ਚੋਰਾਂ ਦਾ ਬਰਾਬਰ ਸਰਨੇਮ ਮੋਦੀ ਹੀ ਕਿਉਂ ਹੈ? ਰਾਹੁਲ ਦੇ ਵਿਵਾਦਿਤ ਬਿਆਨ ਦੇ ਖਿਲਾਫ਼ ਭਾਜਪਾ ਦੇ ਵਿਧਾਇਕ ਅਤੇ ਗੁਜਰਾਤ ਦੇ ਸਾਬਕਾ ਮੰਤਰੀ ਪੂਰਨੇਸ਼ ਮੋਦੀ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ। ਵਾਇਨਾਡ ਤੋਂ ਲੋਕ ਸਭਾ ਮੈਂਬਰ ਰਾਹੁਲ ਨੇ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਕਰਨਾਟਕ ਦੇ ਕੋਲਾਰ ਵਿਚ ਆਯੋਜਿਤ ਇਕ ਜਨਤਕ ਸਭਾ 'ਚ ਵਿਚ ਉਪਰੋਕਤ ਟਿੱਪਣੀ ਕੀਤੀ।

Credit : www.jagbani.com

  • TODAY TOP NEWS