ਮਾਲ ਵਿਭਾਗ ਵੱਲੋਂ ਪੰਜਾਬ ਵਿਧਾਨ ਸਭਾ 'ਚ ਪਾਸ ਕੀਤੇ 3 ਬਿੱਲਾਂ ਦਾ ਜਾਣੋ ਪੂਰਾ ਵੇਰਵਾ

ਮਾਲ ਵਿਭਾਗ ਵੱਲੋਂ ਪੰਜਾਬ ਵਿਧਾਨ ਸਭਾ 'ਚ ਪਾਸ ਕੀਤੇ 3 ਬਿੱਲਾਂ ਦਾ ਜਾਣੋ ਪੂਰਾ ਵੇਰਵਾ

ਚੰਡੀਗੜ੍ਹ : ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵਲੋਂ ਪੰਜਾਬ ਵਿਧਾਨ ਸਭਾ 'ਚ ਤਿੰਨ ਬਿੱਲ ਪੇਸ਼ ਕੀਤੇ ਗਏ, ਜਿਨ੍ਹਾਂ ਵਿਚ ਜਾਇਦਾਦ ਦਾ ਤਬਾਦਲਾ (ਪੰਜਾਬ ਸੋਧਨਾ) ਬਿੱਲ-2023, ਰਜਿਸਟ੍ਰੇਸ਼ਨ (ਪੰਜਾਬ ਸੋਧਨਾ) ਬਿੱਲ-2023 ਅਤੇ ਭਾਰਤੀ ਸਟੈਂਪ (ਪੰਜਾਬ ਸੋਧਨਾ) ਬਿੱਲ-2023 ਸ਼ਾਮਲ ਹਨ। 
ਜਾਇਦਾਦ ਦਾ ਤਬਾਦਲਾ ਬਿੱਲ
ਜਾਇਦਾਦ ਦਾ ਤਬਾਦਲਾ ਐਕਟ 1882 ਇਕ ਕੇਂਦਰੀ ਐਕਟ ਹੈ, ਜੋ ਪੰਜਾਬ ਸੂਬੇ 'ਚ ਲਾਗੂ ਨਹੀਂ ਹੈ ਪਰ ਕੁੱਝ ੀਫਿਕੇਸ਼ਨਾਂ ਰਾਹੀਂ ਇਸ ਐਕਟ ਦੀਆਂ ਕੁੱਝ ਧਾਰਾਵਾਂ ਨੂੰ ਸੂਬੇ 'ਚ ਲਾਗੂ ਕੀਤਾ ਗਿਆ ਹੈ। ਇਕ ੀਫਿਕੇਸ਼ਨ ਰਾਹੀਂ ਇਸ ਐਕਟ ਦੇ ਸੈਕਸ਼ਨ 58 (ਐੱਫ਼) ਨੂੰ ਸਾਲ 1975 'ਚ ਲਾਗੂ ਕੀਤਾ ਗਿਆ ਸੀ, ਜੋ ਟਾਈਟਲ ਡੀਡ (ਇਕ-ਸਮਾਨ ਗਿਰਵਾਨਾਮਾ) ਰਾਹੀਂ ਗਿਰਵੀਨਾਮੇ ਦੀ ਗੱਲ ਕਰਦਾ ਹੈ। ਐਕਟ ਅਨੁਸਾਰ ਦਸਤਾਵੇਜ਼ ਇਕ ਲਾਜ਼ਮੀ ਰਜਿਸਟ੍ਰੇਸ਼ਨਯੋਗ ਦਸਤਾਵੇਜ਼ ਨਹੀਂ ਹੈ, ਜੋ ਪ੍ਰਕਿਰਿਆ ਨੂੰ ਗੁੰਝਲਦਾਰ ਬਣਾਉਂਦਾ ਹੈ ਅਤੇ ਸਟੈਂਪ ਚੋਰੀ ਦਾ ਕਾਰਨ ਬਣਦਾ ਹੈ। ਇਨ੍ਹਾਂ ਉਣਤਾਈਆਂ ਨੂੰ ਦੂਰ ਕਰਨ ਲਈ, ਇਹ ਜ਼ਰੂਰੀ ਸੀ ਕਿ ਟਾਈਟਲ ਡੀਡਜ਼ ਰਾਹੀਂ ਗਿਰਵੀਨਾਮੇ ਨੂੰ ਇਕ ਸੰਪੂਰਨ ਰਜਿਸਟ੍ਰੇਸ਼ਨਯੋਗ ਦਸਤਾਵੇਜ਼ ਬਣਾਇਆ ਜਾਵੇ ਅਤੇ ਸਬ-ਰਜਿਸਟਰਾਰ ਦਫ਼ਤਰਾਂ 'ਚ ਜਨਤਕ ਪਰੇਸ਼ਾਨੀ ਨੂੰ ਘੱਟ ਕਰਨ ਲਈ ਸਿਧਾਂਤਕ ਐਕਟ 'ਚ ਇਕ ਵਿਵਸਥਾ ਕੀਤੀ ਜਾਵੇ ਤਾਂ ਜੋ ਰਜਿਸਟ੍ਰੇਸ਼ਨ ਦੇ ਮੰਤਵ ਲਈ ਬੈਂਕ ਮੈਨੇਜਰਾਂ ਨੂੰ ਅਜਿਹੇ ਡੀਡਜ਼ ਨੂੰ ਸਬ-ਰਜਿਸਟਰਾਰ ਦਫ਼ਤਰਾਂ ਨੂੰ ਭੇਜਣ ਲਈ ਅਧਿਕਾਰਤ ਕੀਤਾ ਜਾਵੇ, ਜਿਸ ਨੂੰ ਕਿ ਰਜਿਸਟਰਡ ਮੰਨਿਆ ਜਾਵੇਗਾ। ਉਕਤ ਤਬਦੀਲੀਆਂ ਨੂੰ ਲਾਗੂ ਕਰਨ ਲਈ ਪੰਜਾਬ ਨੇ ਜਾਇਦਾਦ ਤਬਾਦਲਾ ਐਕਟ, 1882 'ਚ ਸੋਧ ਕੀਤੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

Credit : www.jagbani.com

  • TODAY TOP NEWS