ਗਾਇਕ ਪਰਮੀਸ਼ ਵਰਮਾ ਦੇ ਭਰਾ ਸੁਖਨ ਵਰਮਾ ਨੇ ਸਾਂਝੀ ਕੀਤੀ ਪਤਨੀ ਦੀ ਪਹਿਲੀ ਤਸਵੀਰ

ਗਾਇਕ ਪਰਮੀਸ਼ ਵਰਮਾ ਦੇ ਭਰਾ ਸੁਖਨ ਵਰਮਾ ਨੇ ਸਾਂਝੀ ਕੀਤੀ ਪਤਨੀ ਦੀ ਪਹਿਲੀ ਤਸਵੀਰ

ਜਲੰਧਰ - ਪੰਜਾਬੀ ਗਾਇਕ ਪਰਮੀਸ਼ ਵਰਮਾ ਦੇ ਛੋਟੇ ਭਰਾ ਸੁਖਨ ਵਰਮਾ ਜਲਦ ਹੀ ਵਿਆਹ ਦੇ ਬੰਧਨ 'ਚ ਬੱਝ ਰਿਹਾ ਹੈ। ਇੰਨੀਂ ਦਿਨੀਂ  ਸੁਖਨ ਵਰਮਾ ਆਪਣੀ ਲਵ ਲਾਈਫ ਨੂੰ ਲੈ ਹਰ ਪਾਸੇ ਛਾਇਆ ਹੋਇਆ ਹੈ। ਹਾਲ ਹੀ 'ਚ ਸੁਖਨ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ ‘ਚ ਉਹ ਆਪਣੀ ਹੋਣ ਵਾਲੀ ਘਰਵਾਲੀ ਨਾਲ ਨਜ਼ਰ ਆ ਰਿਹਾ ਹੈ।

PunjabKesari

ਸੋਸ਼ਲ ਮੀਡੀਆ ‘ਤੇ ਜਿਵੇਂ ਹੀ ਸੁਖਨ ਵਰਮਾ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।

PunjabKesari

ਦੱਸ ਦਈਏ ਕਿ ਸੁਖਨ ਵਰਮਾ ਦਾ ਪਤਨੀ ਨਾਲ ਇਹ ਵੀਡੀਓ ਹਲਦੀ ਸੈਰੇਮਨੀ ਦਾ ਹੈ। ਦੋਵੇਂ ਦੇ ਮੂੰਹ ‘ਤੇ ਹਲਦੀ ਲੱਗੀ ਹੋਈ ਹੈ ਅਤੇ ਦੋਵੇਂ ਇੱਕ ਦੂਜੇ ਨੂੰ ਪਿਆਰ ਨਾਲ ਨਿਹਾਰਦੇ ਹੋਏ ਨਜ਼ਰ ਆ ਰਹੇ ਹਨ।

PunjabKesari

ਇਸ ਦੇ ਨਾਲ ਹੀ ਸੁਖਨ ਨੇ ਸਾਹਿ ਚਿੱਠੀ ਦੀ ਝਲਕ ਵੀ ਸ਼ੇਅਰ ਕੀਤੀ ਹੈ।

PunjabKesari

ਬੀਤੇ ਦਿਨ ਪਰਮੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਵਿਆਹ ਦਾ ਮਾਹੌਲ ਵਿਖਾਈ ਦੇ ਰਿਹਾ ਹੈ।

PunjabKesari

ਵੀਡੀਓ 'ਚ ਤੁਸੀ ਵੇਖ ਸਕਦੇ ਹੋ ਪਰਮੀਸ਼ ਆਪਣੇ ਛੋਟੇ ਭਰਾ ਨੂੰ ਹਲਦੀ ਲਗਾਉਂਦੇ ਹੋਏ ਵਿਖਾਈ ਦੇ ਰਹੇ ਹਨ।

PunjabKesari

ਇਸ ਵੀਡੀਓ ਨੂੰ ਪੋਸਟ ਕਰਦਿਆਂ ਪਰਮੀਸ਼ ਨੇ ਕੈਪਸ਼ਨ 'ਚ ਲਿਖਿਆ, 'ਵਾਹਿਗੂਰੁ ਮੇਹਰ ਕਰੇ... ਲਵ ਯੂ ਸੁਖਨ... ਵਧਾਈਆਂ... ਵੇਲਕਮ ਹੌਮ ਤਰਨ... 🙏🏻।'

PunjabKesari

ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕਾਂ 'ਚੋਂ ਇੱਕ ਹੈ। ਪਰਮੀਸ਼ ਹਮੇਸ਼ਾ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ।

PunjabKesari

Credit : www.jagbani.com

  • TODAY TOP NEWS