ਸਤਿੰਦਰ ਸਰਤਾਜ ਨੂੰ UAE ਦੇ ਸ਼ੇਖ ਸੁਹੇਲ ਮੁਹੰਮਦ ਵਲੋਂ ਖ਼ਾਸ ਸਨਮਾਨ, ਗਾਇਕ ਨੇ ਸਾਂਝੀ ਕੀਤੀ ਤਸਵੀਰ

ਸਤਿੰਦਰ ਸਰਤਾਜ ਨੂੰ UAE ਦੇ ਸ਼ੇਖ ਸੁਹੇਲ ਮੁਹੰਮਦ ਵਲੋਂ ਖ਼ਾਸ ਸਨਮਾਨ, ਗਾਇਕ ਨੇ ਸਾਂਝੀ ਕੀਤੀ ਤਸਵੀਰ

ਜਲੰਧਰ (ਬਿਊਰੋ) - ਸੂਫ਼ੀ ਪ੍ਰਸਿੱਧ ਗਾਇਕ ਸਤਿੰਦਰ ਸਰਤਾਜ ਇੰਨੀਂ ਦਿਨੀਂ UAE'ਚ ਹਨ। ਇਥੇ ਉਹ ਆਪਣੇ ਲਾਈਵ ਸ਼ੋਅ ਕਰ ਰਹੇ ਹਨ। ਇਸ ਦੌਰਾਨ ਸਤਿੰਦਰ ਸਰਤਾਜ ਨੇ ਦੁਬਈ ਦੇ ਸ਼ੇਖ ਸੁਹੇਲ ਮੁਹੰਮਦ ਅਲ ਜ਼ਰੂਨੀ ਨਾਲ ਮੁਲਾਕਾਤ ਵੀ ਕੀਤੀ। ਇਸ ਦੀ ਇਕ ਤਸਵੀਰ ਸਤਿੰਦਰ ਸਰਤਾਜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀ  ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਸ਼ੇਖ ਵੱਲੋਂ ਦਿੱਤੇ ਗਏ ਸਨਮਾਨ ਦਾ ਜ਼ਿਕਰ ਵੀ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨਾਲ ਹੀ ਸ਼ੇਖ ਨਾਲ ਕਲਾ ਅਤੇ ਸੰਗੀਤ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ 'ਚ ਲਿਖਿਆ- ਮਾਣਯੋਗ ਸੁਹੇਲ ਮੁਹੰਮਦ ਦੇ ਨਿਵਾਸ ਸਥਾਨ ’ਤੇ ਜਾ ਕੇ ਸਨਮਾਨਿਤ ਮਹਿਸੂਸ ਕਰ ਰਿਹਾ। ਦੁਬਈ ਸੰਯੁਕਤ ਅਰਬ ਅਮੀਰਾਤ ਦੇ ਅਲ ਜ਼ਰੂਨੀ ਨਾਲ ਸੱਭਿਆਚਾਰ, ਭਾਸ਼ਾ ਤੇ ਕਲਾ ਬਾਰੇ ਦਿਲਚਸਪ ਚਰਚਾ ਕੀਤੀ।

ਸਤਿੰਦਰ ਸਰਤਾਜ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਦੀ ਝੋਲੀ ਪਾਏ ਹਨ, ਜਿਨ੍ਹਾਂ 'ਚ 'ਰੁਤਬਾ', 'ਸਾਈਂ', 'ਚੰਨ ਦਾ ਘਰ' ਸਣੇ ਕਈ ਹਿੱਟ ਗੀਤ ਸ਼ਾਮਲ ਹਨ। ਸਤਿੰਦਰ ਸਰਤਾਜ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ। 'ਬਲੈਕ ਪ੍ਰਿੰਸ', 'ਇੱਕੋਮਿੱਕੇ', 'ਕਲੀ ਜੋਟਾ' ਵਰਗੀਆਂ ਫ਼ਿਲਮਾਂ ‘ਚ ਕੰਮ ਕੀਤਾ। ਗਾਇਕੀ ਤੋਂ ਇਲਾਵਾ ਸਤਿੰਦਰ ਸਰਤਾਜ ਲੇਖਕ, ਅਦਾਕਾਰ ਤੇ ਮਿਊਜ਼ਿਕ ਕੰਪੋਜ਼ਰ ਵਜੋਂ ਵੀ ਆਪਣੀ ਖਾਸ ਪਛਾਣ ਬਣਾ ਚੁੱਕੇ ਹਨ। 

PunjabKesari

ਗਾਇਕੀ ਤੇ ਅਦਾਕਾਰੀ ਦੇ ਸਦਕਾ ਸਤਿੰਦਰ ਸਰਤਾਜ ਨੇ ਫਿਲਮ ਇੰਡਸਟਰੀ ’ਚ ਹੀ ਨਹੀਂ ਸਗੋਂ ਅੰਤਰ ਰਾਸ਼ਟਰੀ ਪੱਧਰ ’ਤੇ ਵੀ ਵੱਡੀ ਸਫਲਤਾ ਹਾਸਲ ਕੀਤੀ ਹੈ। ਸਤਿੰਦਰ ਸਰਤਾਜ ਦਾ ਜਨਮ 31 ਅਗਸਤ 1979 ’ਚ ਹੁਸ਼ਿਆਰਪੁਰ ਦੇ ਪਿੰਡ ਬਜਰੌਰਪੁਰ ਵਿਖੇ ਹੋਇਆ। ਬਹੁਤ ਘੱਟ ਲੋਕ ਜਾਣਦੇ ਹਨ ਕਿ ਸਤਿੰਦਰ ਸਰਤਾਜ ਦਾ ਅਸਲ ਨਾਂ ਸਤਿੰਦਰਪਾਲ ਸਿੰਘ ਹੈ। ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਚੱਬੇਵਾਲ ਅਤੇ ਪੱਟੀ ਤੋਂ ਹਾਸਲ ਕੀਤੀ। ਬਚਪਨ ਤੋਂ ਹੀ ਉਨ੍ਹਾਂ ਨੂੰ ਸੰਗੀਤ ਦਾ ਬਹੁਤ ਸ਼ੌਂਕ ਸੀ, ਜਿਸ ਕਰਕੇ ਉਨ੍ਹਾਂ ਨੇ ਤੀਜੀ ਜਮਾਤ ’ਚ ਪੜ੍ਹਦੇ ਹੀ ਸਟੇਜ ਪਰਫਾਰਮ ਕਰਨ ਲੱਗ ਗਏ ਸਨ। ਉਨ੍ਹਾਂ ਦੀ ਪਰਫਾਰਮ ਲੋਕਾਂ ਵਲੋਂ ਵੀ ਕਾਫੀ ਪਸੰਦ ਕੀਤੀ ਜਾਂਦੀ ਸੀ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS