ਕਿਸਾਨੀ ਸੰਘਰਸ਼ 'ਚ ਸ਼ਾਮਲ ਹੋਣ ਜਾ ਰਹੇ ਵਿਅਕਤੀ ਨਾਲ ਵਾਪਰੀ ਅਣਹੋਣੀ, ਮਿਲੀ ਦਰਦਨਾਕ ਮੌਤ

ਕਿਸਾਨੀ ਸੰਘਰਸ਼ 'ਚ ਸ਼ਾਮਲ ਹੋਣ ਜਾ ਰਹੇ ਵਿਅਕਤੀ ਨਾਲ ਵਾਪਰੀ ਅਣਹੋਣੀ, ਮਿਲੀ ਦਰਦਨਾਕ ਮੌਤ

ਲੋਹੀਆਂ ਖ਼ਾਸ- ਲੋਹੀਆਂ ਖ਼ਾਸ (ਰਾਜਪੂਤ)- ਕਿਸਾਨੀ ਸੰਘਰਸ਼ ਵਾਸਤੇ ਸ਼ੰਭੂ ਬੈਰੀਅਰ ਲਈ ਰਵਾਨਾ ਹੋਏ ਵਿਅਕਤੀ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਦੀਪ ਸਿੰਘ ਵਜੋਂ ਹੋਈ ਹੈ। ਹਰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਰਾਮਪੁਰ ਸ਼ੰਭੂ ਬੈਰੀਅਰ ਵਿਖੇ ਲੱਗੇ ਕਿਸਾਨੀ ਮੋਰਚੇ ’ਚ ਸ਼ਾਮਲ ਹੋਣ ਲਈ ਜਾ ਰਿਹਾ ਸੀ ਤਾਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ।  ਹਰਦੀਪ ਸਿੰਘ ਨੇ ਬੀਤੇ ਦਿਨੀਂ ਤਕਰੀਬਨ ਸ਼ਾਮ 7 ਵਜੇ ਸ਼ਾਹਕੋਟ ਤੋਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਮੀਤ ਖਜ਼ਾਨਚੀ ਰਜਿੰਦਰ ਸਿੰਘ ਨੰਗਲ ਅੰਬੀਆਂ ਦੀ ਅਗਵਾਈ ’ਚ ਜਾ ਰਹੇ ਜਥੇ ਨਾਲ ਸ਼ੰਭੂ ਬੈਰੀਅਰ ਵਿਖੇ ਲੱਗੇ ਕਿਸਾਨੀ ਮੋਰਚੇ ’ਚ ਸ਼ਾਮਲ ਹੋਣ ਜਾਣਾ ਸੀ।

PunjabKesari

ਇਸ ਲਈ ਉਹ ਘਰੋਂ ਤਿਆਰ ਹੋ ਕੇ ਸ਼ਾਹਕੋਟ ਜਾ ਰਿਹਾ ਸੀ ਪਰ ਰਸਤੇ ਦੇ ਵਿਚਕਾਰ ਕੰਬਾਈਨ ਖੜ੍ਹੀ ਸੀ ਅਤੇ ਕੰਬਾਈਨ ਦੇ ਪਿੱਛੇ ਬਚਾਅ ਵਾਸਤੇ ਕੋਈ ਵੀ ਬੰਦੋਬਸਤ ਨਹੀਂ ਕੀਤਾ ਹੋਇਆ ਸੀ ਅਤੇ ਕਿਸੇ ਤਰ੍ਹਾਂ ਦਾ ਕੋਈ ਰਿਫਲੈਕਟਰ ਵੀ ਨਹੀਂ ਸੀ। ਜ਼ਿਕਰਯੋਗ ਹੈ ਕਿ ਇਸ ਦਿਨ ਕੰਬਾਈਨ ਮਾਲਕਾਂ ਮਨੋਹਰ ਲਾਲ ਪਿੰਡ ਦਾਨੇਵਾਲ ਦੀ ਲਾਪਰਵਾਹੀ ਕਾਰਨ ਹੋਰ ਵੀ ਐਕਸੀਡੈਂਟ ਹੋਏ ਪਰ ਕੰਬਾਈਨ ਮਾਲਕਾਂ ਵੱਲੋ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਕੋਈ ਵੀ ਬਚਾਅ ਕਾਰਜ ਨਹੀਂ ਕੀਤਾ ਗਿਆ। ਇਸ ਕਰਕੇ ਹਰਦੀਪ ਸਿੰਘ ਸਿੱਧਾ ਕੰਬਾਈਨ ਨਾਲ ਜਾ ਟਕਰਾਇਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਹ ਆਪਣੇ ਪਿੱਛੇ 4 ਨਿੱਕੇ-ਨਿੱਕੇ ਬੱਚਿਆਂ ਨੂੰ ਬੇਸਹਾਰਾ ਛੱਡ ਗਿਆ। ਮ੍ਰਿਤਕ ਦਾ ਅੰਤਿਮ ਸੰਸਕਾਰ ਮੰਗਲਵਾਰ ਪਿੰਡ ਰਾਮਪੁਰ ਵਿਖੇ ਕਰ ਦਿੱਤਾ ਗਿਆ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS