ਮੋਗਾ ’ਚ ਹੋਏ ਦੋਹਰੇ ਕਤਲ ਕਾਂਡ ਨੂੰ ਲੈ ਕੇ ਹੋਇਆ ਸਨਸਨੀਖੇਜ਼ ਖ਼ੁਲਾਸਾ

ਮੋਗਾ ’ਚ ਹੋਏ ਦੋਹਰੇ ਕਤਲ ਕਾਂਡ ਨੂੰ ਲੈ ਕੇ ਹੋਇਆ ਸਨਸਨੀਖੇਜ਼ ਖ਼ੁਲਾਸਾ

ਮੋਗਾ : ਮੋਗਾ ਦੇ ਪਿੰਡ ਬੱਧਨੀ ਖੁਰਦ ਵਿਚ ਇਕ ਐੱਨ. ਆਰ. ਆਈ. ਦਾ ਪਿੰਡ ਦੇ ਹੀ ਰਹਿਣ ਵਾਲੇ ਤਿੰਨ ਨੌਜਵਾਨਾਂ ਨੇ ਉਸਦੇ ਘਰ ਜਾ ਕੇ ਚਾਕੂ ਮਾਰ ਮਾਰ ਕਤਲ ਕਰ ਦਿੱਤਾ ਸੀ। ਪ੍ਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਮੋਗਾ ਤੇ ਐੱਸ. ਐੱਸ. ਪੀ. ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਇਕ ਅਤੇ ਦੋ ਫਰਵਰੀ ਦੀ ਦਰਮਿਆਨੀ ਰਾਤ ਨੂੰ ਇਕ ਐੱਨ. ਆਰ. ਆਈ. ਮਨਦੀਪ ਸਿੰਘ ਉਰਫ਼ ਤੀਰਥ ਸਿੰਘ ਜੋ ਕਿ ਬੱਧਨੀ ਖੁਰਦ ਦਾ ਰਹਿਣ ਵਾਲਾ ਹੈ, ਦਾ ਕਤਲ ਕੀਤਾ ਗਿਆ। ਤਿੰਨ ਮੁਲਜ਼ਮ ਰਾਜੇਸ਼ ਸਿੰਘ, ਕੁਲਵਿੰਦਰ ਸਿੰਘ ਅਤੇ ਮਨੀਕਰਨ ਸਿੰਘ ਹਨ। ਉਨ੍ਹਾਂ ਕਿਹਾ ਕਿ ਕੁਲਵਿੰਦਰ ਸਿੰਘ ਦਾ ਐੱਨ. ਆਰ. ਆਈ. ਨਾਲ ਜ਼ਮੀਨ ਨੂੰ ਲੈ ਕੇ ਝੱਗੜਾ ਚੱਲ ਰਿਹਾ ਸੀ ਅਤੇ ਇਹ ਚੋਰੀ ਦੀ ਮਨਸ਼ਾ ਨਾਲ ਉਸ ਦੇ ਘਰ ਗਏ ਅਤੇ ਉਸਦਾ ਕਤਲ ਕਰ ਦਿੱਤਾ।

ਕਤਲ ਤੋਂ ਬਾਅਦ ਇਨ੍ਹਾਂ ਦਾ ਇਕ ਸਾਥੀ ਮਨੀਕਰਨ ਸੀ, ਉਸ ਨੇ ਇਨ੍ਹਾਂ ਤੋਂ ਆਪਣੇ ਹਿੱਸੇ ਦੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਅਤੇ ਕਿਹਾ ਕਿ ਮੇਰੀ ਤਾਂ ਕੋਈ ਦੁਸ਼ਮਣੀ ਵੀ ਨਹੀਂ ਸੀ ਮਨਦੀਪ ਸਿੰਘ ਨਾਲ ਜੇਕਰ ਮੈਨੂੰ ਤੁਸੀਂ ਪੈਸੇ ਨਹੀਂ ਦਿੱਤੇ ਤਾਂ ਇਹ ਗੱਲ ਮੈਂ ਲੋਕਾਂ ਨੂੰ ਦੱਸ ਦੇਵਾਂਗਾ। ਇਸ ਗੱਲ ਦਾ ਜਦੋਂ ਮੁਲਜ਼ਮਾਂ ਨੂੰ ਪਤਾ ਲੱਗਾ ਕਿ ਮਣੀਕਰਨ ਕਿਸੇ ਨੂੰ ਇਸ ਗੱਲ ਦਾ ਭੇਦ ਨਾ ਖੋਲ੍ਹ ਦੇਵੇ ਤਾਂ ਇਨ੍ਹਾਂ ਦੋਵਾਂ ਹਰਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਮਣੀਕਰਨ ਨੂੰ ਬੁਲਾਇਆ ਤੇ ਕਿਹਾ ਕਿ ਆਪਾਂ ਫਿਲਮ ਦੇਖਣ ਚੱਲਦੇ ਹਾਂ ਤਾਂ ਰਾਤ ਨੂੰ ਇਨ੍ਹਾਂ ਨੇ ਮਣੀਕਰਨ ਦਾ ਕਤਲ ਕਰ ਦਿੱਤਾ। ਮਣੀਕਰਨ ਦੇ ਭਰਾ ਨੂੰ ਪਤਾ ਸੀ ਕਿ ਉਸਦੇ ਦੋ ਦੋਸਤ ਹੀ ਉਸ ਨੂੰ ਲੈ ਕੇ ਗਏ ਹਨ। ਮਣੀਕਰਨ ਦੇ ਭਰਾ ਦੇ ਬਿਆਨਾਂ ’ਤੇ ਪੁਲਸ ਨੇ 164 ਦਾ ਮਾਮਲਾ ਦਰਜ ਕਰ ਲਿਆ ਅਤੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿਛ ਕੀਤੀ।

ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਨ੍ਹਾਂ ਨੇ ਮਣੀਕਰਨ ਦਾ ਵੀ ਕਤਲ ਕਰ ਦਿੱਤਾ ਹੈ। ਪੁਲਸ ਨੇ ਮਣੀਕਰਨ ਦੀ ਲਾਸ਼ ਵੀ ਬਰਾਮਦ ਕਰ ਲਈ ਹੈ। ਇਸ ਤੋਂ ਬਾਅਦ ਮੁਲਜ਼ਮਾਂ ਪਾਸੋਂ ਐੱਨ. ਆਰ. ਆਈ. ਦੇ ਕਤਲ ਕੇਸ ਦਾ ਵੀ ਖੁਲਾਸਾ ਹੋਇਆ। ਪੁਲਸ ਨੂੰ ਦੋਵੇਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ ਅਤੇ ਵੱਖ-ਵੱਖ ਧਰਾਵਾਂ ਦੇ ਅਧੀਨ ਮਾਮਲਾ ਦਰਜ ਕਰਕੇ ਅੱਗੇ ਦੇ ਕਾਰਵਾਈ ਕੀਤੀ ਜਾ ਰਹੀ ਹੈ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS