ਪੰਜਾਬ ਦੇ ਸਕੂਲਾਂ 'ਚ ਪਰੋਸੇ ਜਾਂਦੇ ਮਿਡ-ਡੇਅ ਮੀਲ ਨੂੰ ਲੈ ਕੇ ਵੱਡਾ ਖ਼ੁਲਾਸਾ, ਜਾਰੀ ਹੋਏ ਸਖ਼ਤ ਨਿਰਦੇਸ਼

ਪੰਜਾਬ ਦੇ ਸਕੂਲਾਂ 'ਚ ਪਰੋਸੇ ਜਾਂਦੇ ਮਿਡ-ਡੇਅ ਮੀਲ ਨੂੰ ਲੈ ਕੇ ਵੱਡਾ ਖ਼ੁਲਾਸਾ, ਜਾਰੀ ਹੋਏ ਸਖ਼ਤ ਨਿਰਦੇਸ਼

ਲੁਧਿਆਣਾ : ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ’ਚ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਦੁਪਹਿਰ ਦਾ ਭੋਜਨ ਪੀ. ਐੱਮ. ਪੋਸ਼ਣ ਸਕੀਮ (ਪੁਰਾਣਾ ਨਾਂ ਮਿਡ-ਡੇਅ ਮੀਲ) ਦੇ ਅਧੀਨ ਦਿੱਤਾ ਜਾਂਦਾ ਹੈ। ਹੁਣ ਚਾਹੇ ਇਸ ਨੂੰ ਗਾਈਡਲਾਈਨਜ਼ ਨੂੰ ਲਾਗੂ ਕਰਵਾਉਣ ’ਚ ਕਮੀ ਕਹੋ ਜਾਂ ਫਿਰ ਇਸ ਦਾ ਫੀਡਬੈਕ ਲੈਣ ’ਚ ਅਧਿਕਾਰੀਆਂ ਦੀ ਵਰਤੀ ਗਈ ਢਿੱਲ ਪਰ ‘ਪੀ. ਐੱਮ. ਪੋਸ਼ਣ’ ਸਕੀਮ ਤਹਿਤ ਆਉਣ ਵਾਲੇ ਨਿਯਮਾਂ ਨੂੰ ਪੂਰਾ ਕਰਨ ’ਚ ਪੂਰੀ ਲਾਪਰਵਾਹੀ ਵਰਤੀ ਜਾ ਰਹੀ ਹੈ। ਇਸ ਗੱਲ ਦਾ ਖ਼ੁਲਾਸਾ ਪੰਜਾਬ ਮਿਡ-ਡੇਅ ਮੀਲ ਸੋਸਾਇਟੀ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਜਾਰੀ ਇਕ ਪੱਤਰ ’ਚ ਹੋਇਆ ਹੈ।

ਇਸ ਦੇ ਮੁਤਾਬਕ ਸਕੀਮ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇਅ ਮੀਲ ਦਾ ਸੈਂਪਲ ਟੈਸਟ ਕਰਵਾਉਣਾ ਲਾਜ਼ਮੀ ਕਰਾਰ ਦਿੱਤਾ ਗਿਆ ਹੈ ਪਰ ਕਿਸੇ ਵੀ ਜ਼ਿਲ੍ਹੇ ਵੱਲੋਂ ਸਾਲ 2023-24 ਦੌਰਾਨ ਸਕੂਲ ’ਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦਾ ਸੈਂਪਲ ਟੈਸਟ ਨਹੀਂ ਕਰਵਾਇਆ ਹੈ, ਜਦੋਂ ਕਿ ਭਾਰਤ ਸਰਕਾਰ ਦੀ ਗਾਈਡਲਾਈਨਜ਼ ਅਨੁਸਾਰ ਟੈਸਟਿੰਗ ਕਰਵਾਉਣਾ ਜ਼ਰੂਰੀ ਹੈ। ਪਲਾਨਿੰਗ ਅਪਰੂਵਲ ਬੋਰਡ ਦੀ ਆਯੋਜਿਤ ਮੀਟਿੰਗ ’ਚ ਸਕੱਤਰ ਸਕੂਲ ਸਿੱਖਿਆ ਭਾਰਤ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਤੋਂ ਬਾਅਦ ਪੰਜਾਬ ਸਟੇਟ ਮਿਡ-ਡੇਅ ਮੀਲ ਸੋਸਾਇਟੀ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ ਅਤੇ ਐਲੀਮੈਂਟਰੀ ਸਿੱਖਿਆ) ਨੂੰ ਵਿਸ਼ੇਸ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਗਾਈਡਲਾਈਨਜ਼ ਅਨੁਸਾਰ ਵਿੱਤੀ ਸਾਲ 2024-25 ਦੀ ਪਹਿਲੀ ਤਿਮਾਹੀ ਖ਼ਤਮ ਹੋਣ ਤੋਂ ਪਹਿਲਾਂ ਜ਼ਿਲ੍ਹੇ ਦੇ ਅਧੀਨ ਆਉਂਦੇ ਸਾਰੇ ਸਕੂਲਾਂ ’ਚੋਂ ਇਕ ਪ੍ਰਾਇਮਰੀ, ਇਕ ਮਿਡਲ, ਹਾਈ ਅਤੇ ਇਕ ਸੀਨੀ. ਸੈਕੰ. ਸਕੂਲ ਵੱਲੋਂ ਆਪਣੇ ਜ਼ਿਲ੍ਹੇ ਜਾਂ ਨਜ਼ਦੀਕੀ ਜ਼ਿਲੇ ਦੀ ਐੱਨ. ਏ. ਬੀ. ਐੱਚ. ਅਕ੍ਰੇਡਿਟੇਵ ਲੈਬ/ ਐੱਫ. ਐੱਸ. ਐੱਸ. ਏ. ਆਈ. ਤੋਂ ਪੱਕੇ ਹੋਏ ਭੋਜਨ ਦਾ ਟੈਸਟ ਕਰਵਾਉਣਾ ਯਕੀਨੀ ਕੀਤਾ ਜਾਵੇ ਅਤੇ ਰਿਪੋਰਟ ਮੁੱਖ ਦਫ਼ਤਰ ਨੂੰ ਭੇਜੀ ਜਾਵੇ। ਇਸ ’ਤੇ ਆਉਣ ਵਾਲਾ ਖ਼ਰਚ ਮਿਡ-ਡੇ ਮੀਲ ਸੋਸਾਇਟੀ ਵੱਲੋਂ ਦਿੱਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 

Credit : www.jagbani.com

  • TODAY TOP NEWS