ਮਹਿੰਗਾਈ 'ਚ ਪਾਕਿਸਤਾਨ ਨੇ ਪੂਰੇ ਏਸ਼ੀਆ ਨੂੰ ਪਛਾੜਿਆ, ਗਰੀਬੀ ਦੇ ਮਾਮਲੇ 'ਚ ਵੀ ਪਹੁੰਚਿਆ ਟਾਪ 'ਤੇ

ਮਹਿੰਗਾਈ 'ਚ ਪਾਕਿਸਤਾਨ ਨੇ ਪੂਰੇ ਏਸ਼ੀਆ ਨੂੰ ਪਛਾੜਿਆ, ਗਰੀਬੀ ਦੇ ਮਾਮਲੇ 'ਚ ਵੀ ਪਹੁੰਚਿਆ ਟਾਪ 'ਤੇ

ਇਸਲਾਮਾਬਾਦ : ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੀ ਹਾਲਤ ਦਿਨੋ-ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਹਾਲਾਤ ਇੰਨੇ ਮਾੜੇ ਹਨ ਕਿ ਪਾਕਿਸਤਾਨ ਜਿੱਥੇ ਮਹਿੰਗਾਈ ਵਿੱਚ ਪੂਰੇ ਏਸ਼ੀਆ ਨੂੰ ਪਛਾੜ ਗਿਆ ਹੈ, ਉੱਥੇ ਗਰੀਬੀ ਵਿੱਚ ਵੀ ਸਿਖਰ ’ਤੇ ਆ ਗਿਆ ਹੈ। ਏਸ਼ੀਅਨ ਡਿਵੈਲਪਮੈਂਟ ਬੈਂਕ (ਏਡੀਬੀ) ਦੇ ਅੰਕੜਿਆਂ ਅਨੁਸਾਰ, ਪਾਕਿਸਤਾਨ ਵਿੱਚ ਰਹਿਣ ਦੀ ਲਾਗਤ ਪੂਰੇ ਏਸ਼ੀਆ ਵਿੱਚ ਸਭ ਤੋਂ ਵੱਧ ਹੈ। ਰਿਪੋਰਟ ਮੁਤਾਬਕ ਆਉਣ ਵਾਲੇ ਦਿਨਾਂ 'ਚ ਸਥਿਤੀ ਹੋਰ ਵਿਗੜ ਸਕਦੀ ਹੈ। ਇੰਨਾ ਹੀ ਨਹੀਂ ਪਾਕਿਸਤਾਨ 'ਚ ਗਰੀਬੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਪਾਕਿਸਤਾਨ ਵਿੱਚ ਰਹਿ ਰਹੇ ਇੱਕ ਕਰੋੜ ਤੋਂ ਵੱਧ ਲੋਕ ਗਰੀਬੀ ਰੇਖਾ ਤੋਂ ਹੇਠਾਂ ਜਾ ਸਕਦੇ ਹਨ।

Credit : www.jagbani.com

  • TODAY TOP NEWS