ਦੇਰ ਰਾਤ ਤੱਕ ਕੀਤੀਆਂ ਕੁੜੀ ਨਾਲ ਫੋਨ 'ਤੇ ਗੱਲਾਂ, ਸਵੇਰੇ ਮਾਪਿਆਂ ਨੇ ਖੋਲ੍ਹਿਆ ਕਮਰੇ ਦਾ ਦਰਵਾਜ਼ਾ ਤਾਂ ਪੁੱਤ ਨੂੰ ਵੇਖ

ਦੇਰ ਰਾਤ ਤੱਕ ਕੀਤੀਆਂ ਕੁੜੀ ਨਾਲ ਫੋਨ 'ਤੇ ਗੱਲਾਂ, ਸਵੇਰੇ ਮਾਪਿਆਂ ਨੇ ਖੋਲ੍ਹਿਆ ਕਮਰੇ ਦਾ ਦਰਵਾਜ਼ਾ ਤਾਂ ਪੁੱਤ ਨੂੰ ਵੇਖ

ਗੜ੍ਹਸ਼ੰਕਰ/ਮਾਹਿਲਪੁਰ - ਮਾਹਿਲਪਰ ਦੇ ਪਿੰਡ ਦੋਹਲਰੋਂ ਵਿਖੇ 21 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਰਾਤ ਨੂੰ ਕਿਸੇ ਕੁੜੀ ਨਾਲ ਫੋਨ 'ਤੇ ਉੱਚੀ ਆਵਾਜ਼ ਵਿਚ ਗੱਲ ਕਰਦਾ ਰਿਹਾ ਸੀ। ਮਾਹਿਲਪਰ ਪੁਲਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਨੌਜਵਾਨ ਯੁਵਰਾਜ ਦੀ ਨਾਨੀ ਨਿਰਮਲ ਕੌਰ ਪਤਨੀ ਚੰਨਣ ਸਿੰਘ ਵਾਸੀ ਕਾਲੇਵਾਲ ਲੱਲੀਆਂ ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਉਹ ਆਪਣੇ ਦੋਹਤੇ ਦਲਜੀਤ ਸਿੰਘ ਨੂੰ ਆਪਣੇ ਨਾਲ ਲੈ ਕੇ ਆਈ ਸੀ ਅਤੇ ਅੱਜ ਸਵੇਰੇ ਉਸ ਨੂੰ ਉਸ ਦੀ ਕੁੜੀ ਦਾ ਫ਼ੋਨ ਆਇਆ ਕਿ ਯੁਵਰਾਜ ਦਰਵਾਜ਼ਾ ਨਹੀਂ ਖੋਲ੍ਹ ਰਿਹਾ ਅਤੇ ਨਾ ਹੀ ਫੋਨ ਦਾ ਜਵਾਬ ਦੇ ਰਿਹਾ ਹੈ। 

PunjabKesari

ਉਨ੍ਹਾਂ ਦੱਸਿਆ ਕਿ ਉਹ ਦਲਜੀਤ ਸਿੰਘ ਨੂੰ ਨਾਲ ਲੈ ਕੇ ਜਲਦੀ ਵਿੱਚ ਦੋਹਲਰੋਂ ਪੁੱਜੀ ਤਾਂ ਉਨ੍ਹਾਂ ਯੁਵਰਾਜ ਦੇ ਕਮਰੇ ਦਾ ਦਰਵਾਜ਼ਾ ਖੜ੍ਹਕਾਇਆ ਪਰ ਅੰਦਰੋਂ ਕੋਈ ਜਵਾਬ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਿਸੇ ਤਰ੍ਹਾਂ ਦਰਵਾਜ਼ੇ ਨੂੰ ਧੱਕੇ ਨਾਲ ਖੋਲ੍ਹਿਆ ਅਤੇ ਵੇਖਿਆ ਕਿ ਯੁਵਰਾਜ ਆਪਣੇ ਬਿਸਤਰ 'ਤੇ ਪਿਆ ਸੀ ਅਤੇ ਕੋਈ ਹਿਲਜੁਲ ਨਹੀਂ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਯੁਵਰਾਜ ਦੇਰ ਰਾਤ ਤੱਕ ਕਿਸੇ ਕੁੜੀ ਨਾਲ ਉੱਚੀ ਉੱਚੀ ਆਵਾਜ਼ ਵਿਚ ਫੋਨ 'ਤੇ ਗੱਲਬਾਤ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਜਦੋਂ ਉਹ ਯੁਵਰਾਜ ਨੂੰ ਵੇਖ ਰਹੇ ਸਨ ਤਾਂ ਵੀ ਉਸ ਕੁੜੀ ਦਾ ਫੋਨ ਆਇਆ ਸੀ ਅਤੇ ਸਾਨੂੰ ਯੁਵਰਾਜ ਨਾਲ ਗੱਲ ਕਰਾਉਣ ਲਈ ਕਹਿ ਰਹੀ ਸੀ। 

ਇਸ ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਮਾਹਿਲਪੁਰ ਪੁਲਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਸਿਵਲ ਹਸਪਤਾਲ ਗੜ੍ਹਸ਼ੰਕਰ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮਾਮਲੇ ਸਬੰਧੀ ਏ. ਐੱਸ. ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਅਤੇ ਜੋ ਦੋਸ਼ੀ ਪਾਇਆ ਗਿਆ ਉਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

Credit : www.jagbani.com

  • TODAY TOP NEWS