BSF ਤੇ GRD ਦੀ ਵੱਡੀ ਕਾਰਵਾਈ, 25 ਲੱਖ ਦੇ ਇਨਾਮੀ ਕਮਾਂਡਰ ਸਣੇ 29 ਨਕਸਲੀਆਂ ਨੂੰ ਕੀਤਾ ਢੇਰ

BSF ਤੇ GRD ਦੀ ਵੱਡੀ ਕਾਰਵਾਈ, 25 ਲੱਖ ਦੇ ਇਨਾਮੀ ਕਮਾਂਡਰ ਸਣੇ 29 ਨਕਸਲੀਆਂ ਨੂੰ ਕੀਤਾ ਢੇਰ

ਕਾਂਕੇਰ- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਕਾਂਕੇਰ ਜ਼ਿਲ੍ਹੇ ’ਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਨੇ ਇਕ ਮੁਕਾਬਲੇ ’ਚ 29 ਨਕਸਲੀਆਂ ਨੂੰ ਮਾਰ ਮੁਕਾਇਆ। ਇਸ ਘਟਨਾ ’ਚ ਤਿੰਨ ਜਵਾਨ ਜ਼ਖਮੀ ਵੀ ਹੋਏ ਹਨ। ਪੁਲਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਪੁਲਸ ਤੇ ਬੀ.ਐੱਸ.ਐੱਫ. ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਛੋਟਾਬੇਠੀਆ ਥਾਣਾ ਖੇਤਰ ਦੇ ਅਧੀਨ ਪੈਂਦੇ ਬੀਨਾਗੁੰਡਾ ਅਤੇ ਕੋਰਨਾਰ ਪਿੰਡਾਂ ਦੇ ਵਿਚਕਾਰ ਹਾਪਾਟੋਲਾ ਪਿੰਡ ਦੇ ਜੰਗਲ ’ਚ ਹੋਏ ਮੁਕਾਬਲੇ ’ਚ ਸੁਰੱਖਿਆ ਬਲਾਂ ਨੇ ਘੱਟੋ-ਘੱਟ 29 ਨਕਸਲੀਆਂ ਨੂੰ ਮਾਰ ਸੁੱਟਿਆ। ਮੁਕਾਬਲੇ ’ਚ 25 ਲੱਖ ਰੁਪਏ ਦਾ ਇਕ ਇਨਾਮੀ ਨਕਸਲੀ ਕਮਾਂਡਰ ਵੀ ਮਾਰਿਆ ਗਿਆ।

ਉਨ੍ਹਾਂ ਦੱਸਿਆ ਕਿ ਛੋਟਾਬੇਠੀਆ ਥਾਣਾ ਖੇਤਰ ’ਚ ਬੀ.ਐੱਸ.ਐੱਫ. ਅਤੇ ਜ਼ਿਲ੍ਹਾ ਰਿਜ਼ਰਵ ਗਾਰਡ (ਡੀ.ਆਰ.ਜੀ.) ਦੀ ਸਾਂਝੀ ਟੀਮ ਨੂੰ ਗਸ਼ਤ ਲਈ ਰਵਾਨਾ ਕੀਤਾ ਗਿਆ ਸੀ। ਟੀਮ ਮੰਗਲਵਾਰ ਦੁਪਹਿਰ ਲੱਗਭਗ 2 ਵਜੇ ਹਾਪਾਟੋਲਾ ਪਿੰਡ ਦੇ ਜੰਗਲ ’ਚ ਸੀ ਤਾਂ ਉਦੋਂ ਨਕਸਲੀਆਂ ਨੇ ਸੁਰੱਖਿਆ ਬਲਾਂ ’ਤੇ ਗੋਲੀਬਾਰੀ ਕਰ ਦਿੱਤੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਨਕਸਲ ਪ੍ਰਭਾਵਿਤ ਕਾਂਕੇਰ ਜ਼ਿਲ੍ਹੇ ’ਚ ਵੱਡੀ ਗਿਣਤੀ ’ਚ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ।

ਆਸਾਮ ’ਚ ਵੀ ਮੁਕਾਬਲਾ, ਇਕ ਜਵਾਨ ਜ਼ਖਮੀ
ਆਸਾਮ ਦੇ ਤਿਨਸੁਕੀਆ ਜ਼ਿਲ੍ਹੇ ’ਚ ਮੰਗਲਵਾਰ ਨੂੰ ਆਸਾਮ ਰਾਈਫਲਜ਼ ਦੇ ਜਵਾਨਾਂ ਅਤੇ ਸ਼ੱਕੀ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ’ਚ ਇਕ ਜਵਾਨ ਜ਼ਖਮੀ ਹੋ ਗਿਆ। ਤਿਨਸੁਕੀਆ ਦੇ ਪੁਲਸ ਸੁਪਰਡੈਂਟ ਗੌਰਵ ਅਭਿਜੀਤ ਦਿਲੀਪ ਅਨੁਸਾਰ, ਆਸਾਮ-ਅਰੁਣਾਚਲ ਪ੍ਰਦੇਸ਼ ਹੱਦ ਦੇ ਨੇੜੇ ਮਾਰਗੇਰਿਟਾ ਦੇ ਨਾਮਦਾਂਗ ’ਚ ਜਵਾਨਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ ਸੀ। ਉਨ੍ਹਾਂ ਦੱਸਿਆ ਕਿ 31 ਆਸਾਮ ਰਾਈਫਲਜ਼ ਦਾ ਕਾਫਲਾ ਅਰੁਣਾਚਲ ਪ੍ਰਦੇਸ਼ ਦੇ ਚਾਂਗਲਾਂਗ ਤੋਂ ਮਾਰਗੇਰਿਟਾ ਵੱਲ ਆ ਰਿਹਾ ਸੀ ਤਾਂ ਉਸ ਵੇਲੇ ਅਣਪਛਾਤੇ ਅੱਤਵਾਦੀਆਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਦੇ ਜਵਾਬ ’ਚ ਜਵਾਨਾਂ ਨੇ ਵੀ ਕਾਰਵਾਈ ਕੀਤੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS