ਸਾਬਕਾ ਕਾਂਗਰਸੀ ਵਿਧਾਇਕ ਦਲਵੀਰ ਗੋਲਡੀ ਸੰਗਰੂਰ ਤੋਂ ਟਿਕਟ ਨਾ ਮਿਲਣ 'ਤੇ ਹੋਏ ਭਾਵੁਕ, ਕੀਤੇ ਵੱਡੇ ਖੁਲਾਸੇ

ਸਾਬਕਾ ਕਾਂਗਰਸੀ ਵਿਧਾਇਕ ਦਲਵੀਰ ਗੋਲਡੀ ਸੰਗਰੂਰ ਤੋਂ ਟਿਕਟ ਨਾ ਮਿਲਣ 'ਤੇ ਹੋਏ ਭਾਵੁਕ, ਕੀਤੇ ਵੱਡੇ ਖੁਲਾਸੇ

ਧੂਰੀ- ਧੂਰੀ ਤੋਂ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਦਲਵੀਰ ਸਿੰਘ ਗੋਲਡੀ ਨੇ ਲਾਇਵ ਹੋ ਕੇ ਜਿੱਥੇ ਲੋਕ ਸਭਾ ਹਲਕਾ ਸੰਗਰੂਰ ਤੋਂ ਟਿਕਟ ਨਾ ਦਿੱਤੇ ਜਾਣ ਨੂੰ ਲੈ ਕੇ ਆਪਣੀ ਨਾਰਾਜ਼ਗੀ ਦਾ ਇਜ਼ਹਾਰ ਕੀਤਾ, ਉੱਥੇ ਹੀ ਉਨ੍ਹਾਂ ਆਪਣੀ ਹੀ ਪਾਰਟੀ ਦੇ ਇਕ ਸੀਨੀਅਰ ਲੀਡਰ ’ਤੇ ਪਰਦੇ ਦੇ ਪਿੱਛੇ ਉਸ ਦਾ ਡਟਵਾਂ ਵਿਰੋਧ ਕਰਨ ਦਾ ਦੋਸ਼ ਵੀ ਲਾਇਆ।

ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਗੁਰਪਿਆਰ ਸਿੰਘ ਧੂਰਾ, ਕਾਲਾ ਢਢੋਗਲ ਤੇ ਗੋਲਡੀ ਕਾਕੜਾ (ਦੋਵੇਂ ਬਲਾਕ ਸੰਮਤੀ ਮੈਂਬਰ) ਬਲਾਕ ਸੰਮਤੀ ਮੈਂਬਰ ਸਨਮੀਕ ਹੈਨਰੀ ਲਹਿਰਾ, ਲੱਕੀ ਪੱਖੋਂ, ਰਣਧੀਰ ਲਹਿਰਾ, ਧੰਨਾ ਸਿੰਘ ਬਰਨਾਲਾ, ਤੇਜੀ ਕਮਾਲਪੁਰ ਦਿੜਬਾ, ਲਖਵਿੰਦਰ ਮਹਿਲਾਂ ਚੌਕ, ਕੌਂਸਲਰ ਰਾਜੀਵ ਚੌਧਰੀ ਧੂਰੀ, ਦਰਸ਼ਨ ਕੁਮਾਰ, ਇੰਦਰਪਾਲ ਕਹੇਰੂ, ਰਾਕੇਸ਼ ਕੁਮਾਰ, ਪ੍ਰੇਮ ਠੇਕੇਦਾਰ ਸਮੇਤ ਵੱਡੀ ਗਿਣਤੀ ’ਚ ਵਰਕਰ ਮੌਜੂਦ ਸਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS